ਪੜਚੋਲ ਕਰੋ
Advertisement
ਦੇਸ਼ ਦੇ 16 ਸੂਬਿਆਂ 'ਤੇ ਬਾਰਸ਼ ਦਾ ਸਾਇਆ
ਨਵੀਂ ਦਿੱਲੀ: ਮੌਸਮ ਵਿਭਾਗ ਨੇ ਐਤਵਾਰ ਅੱਜ ਦੇਸ਼ ਦੇ 16 ਸੂਬਿਆਂ ਪੰਜਾਬ, ਬਿਹਾਰ, ਮੱਧ ਪ੍ਰਦੇਸ਼, ਕਰਨਾਟਕ, ਮਹਾਂਰਾਸ਼ਟਰ, ਗੁਜਰਾਤ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਪੱਛਮ ਬੰਗਾਲ, ਉੜੀਸਾ, ਝਾਰਖੰਡ, ਆਂਧਰਾ ਪ੍ਰਦੇਸ਼, ਜੰਮੂ-ਕਸ਼ਮੀਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਅਰੁਣਾਂਚਲ ਪ੍ਰਦੇਸ਼, ਅਸਮ ਤੇ ਮੇਘਾਲਿਆ ਵਿੱਚ ਤੇਜ਼ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ।
ਦਿੱਲੀ-ਐਨਸੀਆਰ ਵਿੱਚ ਸ਼ਨੀਵਾਰ ਸ਼ਾਮ ਅਚਾਨਕ ਮੌਸਮ ਬਦਲ ਗਿਆ ਕਰੀਬ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀ ਹਨ੍ਹੇਰੀ ਆਈ। ਸ਼ਹਿਰ ਵਿੱਚ 5 ਵਜੇ ਹੀ ਹਨ੍ਹੇਰਾ ਛਾ ਗਿਆ ਤੇ ਜ਼ੋਰਦਾਰ ਮੀਂਹ ਪਿਆ। ਖ਼ਰਾਬ ਮੌਸਮ ਕਾਰਨ ਦਿੱਲੀ ਆਉਣ ਵਾਲੀਆਂ 27 ਉਡਾਣਾਂ ਡਾਇਵਰਟ ਕਰਨੀਆਂ ਪਈਆਂ।
ਤੂਫ਼ਾਨ ਤੇ ਬਿਜਲੀ ਡਿੱਗਣ ਨਾਲ ਕਈ ਮੌਤਾਂ
ਉੱਤਰ ਪ੍ਰਦੇਸ਼ ਦੇ 11 ਜ਼ਿਲ੍ਹਿਆਂ ਵਿੱਚ ਤੂਫ਼ਾਨ ਤੇ ਬਿਜਲੀ ਡਿੱਗਣ ਨਾਲ 26, ਮਹਾਂਰਾਸ਼ਟਰ ਦੇ ਠਾਣੇ ਵਿੱਚ 3 ਤੇ ਕੇਰਲ ਵਿੱਚ 6 ਜਣਿਆਂ ਦੀ ਮੌਤ ਹੋ ਗਈ। ਸ਼ੁੱਕਰਵਾਰ ਵੀ ਉੱਤਰ ਪ੍ਰਦੇਸ਼ ਤੇ ਬਿਹਾਰ ਸਣੇ 5 ਸੂਬਿਆਂ ਵਿੱਚ ਖ਼ਰਾਬ ਮੌਸਮ ਨਾਲ ਹੋਏ ਹਾਦਸਿਆਂ ਵਿੱਚ 48 ਜਣਿਆਂ ਦੀ ਜਾਨ ਗਈ। ਦੱਸਿਆ ਜਾਂਦਾ ਹੈ ਕਿ ਮਹਾਂਰਾਸ਼ਟਰ ਨੂੰ ਕਵਰ ਕਰਦਿਆਂ ਮਾਨਸੂਨ ਤੇਜ਼ੀ ਨਾਲ ਗੁਜਰਾਤ ਵੱਲ ਵਧ ਰਿਹਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement