ਸ਼ਿਮਲਾ: ਹਿਮਾਚਲ 'ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਜਨਤਾ ਨੂੰ ਲੁਭਾਉਣ ਲਈ ਮੁਫ਼ਤ ਕਾਰਡ ਚਲਾ ਦਿੱਤਾ ਹੈ। ਹਿਮਾਚਲ ਦਿਵਸ 'ਤੇ ਚੰਬਾ 'ਚ ਕਰਵਾਏ ਪ੍ਰੋਗਰਾਮ 'ਚ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਵੱਡੇ ਐਲਾਨ ਕੀਤੇ ਹਨ। ਹਿਮਾਚਲ ਪ੍ਰਦੇਸ਼ ਦੇ CM ਜੈ ਰਾਮ ਠਾਕੁਰ ਨੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਤੋਹਫਾ ਦਿੰਦੇ ਹੋਏ ਸੂਬੇ 'ਚ 125 ਯੂਨਿਟ ਤੱਕ ਮੁਫਤ ਘਰੇਲੂ ਬਿਜਲੀ ਦਿੱਤੀ ਹੈ। ਇਸ ਨਾਲ ਹੀ ਹਿਮਾਚਲ ਦੀਆਂ ਔਰਤਾਂ ਨੂੰ HRTC ਬੱਸਾਂ ਵਿੱਚ ਕਿਰਾਏ ਵਿੱਚ 50 ਫੀਸਦੀ ਛੋਟ ਦੇਣ ਦੀ ਗੱਲ ਕਹੀ ਗਈ ਹੈ। ਇਸ ਨਾਲ ਹੀ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਪਾਣੀ ਦੇ ਬਿੱਲ ਵੀ ਪੂਰੀ ਤਰ੍ਹਾਂ ਮੁਆਫ ਕੀਤੇ ਜਾਣਗੇ।

ਸੀਐਮ ਜੈ ਰਾਮ ਠਾਕੁਰ ਦੇ ਇਸ ਐਲਾਨ ਤੋਂ ਬਾਅਦ ਹਿਮਾਚਲ 'ਚ ਹੋਣ ਵਾਲੀਆਂ ਚੋਣਾਂ 'ਤੇ ਕਾਫੀ ਅਸਰ ਪਵੇਗਾ। 75ਵੇਂ ਹਿਮਾਚਲ ਦਿਵਸ ਦੇ ਰਾਜ ਪੱਧਰੀ ਸਮਾਗਮ ਵਿੱਚ ਇਹ ਐਲਾਨ ਕਰਦਿਆਂ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ ਕਿ ਪਹਿਲਾਂ ਸੂਬੇ ਦੇ ਲੋਕਾਂ ਨੂੰ 60 ਯੂਨਿਟ ਤੱਕ ਬਿਜਲੀ ਮੁਫ਼ਤ ਦਿੱਤੀ ਜਾਂਦੀ ਸੀ ਪਰ ਹੁਣ 125 ਯੂਨਿਟ ਤੱਕ ਬਿਜਲੀ ਮੁਫ਼ਤ ਦਿੱਤੀ ਜਾਵੇਗੀ।

ਇਸ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਪੁਲਿਸ ਅਤੇ ਹੋਮ ਡਿਫੈਂਸ ਦੇ ਜਵਾਨਾਂ ਵੱਲੋਂ ਪੇਸ਼ ਕੀਤੇ ਮਾਰਚ ਪਾਸਟ ਦੀ ਸਲਾਮੀ ਲਈ। ਇਸ ਦੌਰਾਨ ਸੀਐਮ ਜੈ ਰਾਮ ਠਾਕੁਰ ਦੇ ਨਾਲ ਸਪੀਕਰ ਵਿਪਿਨ ਪਰਮਾਰ ਅਤੇ ਜੰਗਲਾਤ ਮੰਤਰੀ ਰਾਕੇਸ਼ ਪਠਾਨੀਆ ਵੀ ਪ੍ਰੋਗਰਾਮ ਵਿੱਚ ਮੌਜੂਦ ਸਨ।

ਸੀਐਮ ਜੈ ਰਾਮ ਠਾਕੁਰ ਦੇ ਇਸ ਐਲਾਨ ਤੋਂ ਬਾਅਦ ਵਿਰੋਧੀ ਪਾਰਟੀਆਂ ਨੂੰ ਚੋਣਾਂ 'ਚ ਕਾਫੀ ਨੁਕਸਾਨ ਸਾਬਤ ਹੋ ਸਕਦਾ ਹੈ। ਕਿਉਂਕਿ 125 ਯੂਨਿਟ ਮੁਫਤ ਬਿਜਲੀ ਦੇਣ ਨਾਲ ਸੂਬੇ ਦੇ ਲੋਕਾਂ ਨੂੰ 250 ਕਰੋੜ ਰੁਪਏ ਦਾ ਫਾਇਦਾ ਹੋ


ਇਹ ਵੀ ਪੜ੍ਹੋ

ਗਰਮੀਆਂ 'ਚ ਜ਼ਰੂਰ ਖਾਓ ਸ਼ਹਿਤੂਤ, ਕੈਂਸਰ ਦੇ ਮਰੀਜ਼ ਤੱਕ ਹੋ ਸਕਦੇ ਠੀਕ, ਇਮਿਊਨਿਟੀ ਵਧਾਉਣ ਤੋਂ ਇਲਾਵਾ ਮਿਲਣਗੇ ਇਹ 5 ਫਾਇਦੇ