ਸ਼ਿਮਲਾ: ਹਿਮਾਚਲ ਵਿੱਚ ਇਸ ਵੇਲੇ ਕਾਂਗਰਸ ਦੀ ਸਰਕਾਰ ਹੈ। ਐਗਜ਼ਿਟ ਪੋਲ ਮੁਤਾਬਕ ਇਸ ਵਾਰ ਬੀਜੇਪੀ ਮੱਲ ਮਾਰ ਸਕਦੀ ਹੈ। ਅੱਜ ਇਸ ਦੀ ਤਸਵੀਰ ਸਾਫ ਹੋ ਜਾਏਗੀ। ਇਸ ਵੇਲੇ ਹਿਮਾਚਲ ਦੀਆਂ 68 ਵਿਧਾਨ ਸਭਾ ਸੀਟਾਂ ਵਿੱਚੋਂ ਕਾਂਗਰਸ ਕੋਲ 35 ਤੇ ਬੀਜੇਪੀ ਕੋਲ 28 ਹਨ। ਚਾਰ ਆਜ਼ਾਦ ਵਿਧਾਇਕ ਤੇ ਇੱਕ ਸੀਟ ਖਾਲੀ ਹੈ। ਚੋਣਾਂ ਵਿੱਚ 180 ਤੋਂ ਵੱਧ ਆਜ਼ਾਦ ਤੇ ਕਾਂਗਰਸ ਦੇ ਇੱਕ ਦਰਜਨ ਤੋਂ ਵੱਧ ਬਾਗੀ ਮੁਬਾਬਲੇ ਵਿੱਚ ਹਨ।


ਹਿਮਾਚਲ ਪ੍ਰਦੇਸ਼ ਚੋਣਾਂ 2017 ਦੇ ਨਤੀਜੇ LIVE UPDATE

ਸੂਬੇ ਵਿੱਚ ਬੀਜੇਪੀ ਦੇ ਸੀਐਮ ਪ੍ਰੇਮ ਕੁਮਾਰ ਧੂਮਲ 1500 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ।

-ਹਿਮਾਚਲ ਵਿੱਚ ਬੀਜੇਪੀ ਨੂੰ 38 ਅਤੇ ਕਾਂਗਰਸ ਨੂੰ 27 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ।

-ਰੁਝਾਨਾਂ ਵਿੱਚ ਬੀਜੇਪੀ ਨੂੰ ਬਹੁਮਤ ਮਿਲ ਗਿਆ ਹੈ। ਹੁਣ ਤੱਕ ਦੇ ਰੁਝਾਨਾਂ ਮੁਤਾਬਕ ਬੀਜੇਪੀ 36 ਅਤੇ ਕਾਂਗਰਸ 23 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ।

-ਹੁਣ ਤੱਕ 31 ਸੀਟਾੰ ਉੱਤੇ ਆਏ ਰੁਝਾਨਾਂ ਮੁਤਾਬਕ ਬੀਜੇਪੀ 18 ਅਤੇ ਕਾਂਗਰਸ 11 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ।

-ਹੁਣ ਤੱਕ 31 ਸੀਟਾਂ ਦੇ ਰੁਝਾਨਾਂ ਮੁਤਾਬਕ ਬੀਜੇਪੀ 18 ਅਤੇ ਕਾਂਗਰਸ 11 ਸੀਟਾਂ ਉੱਤੇ ਅੱਗੇ ਹੈ।