Breaking News: ਧਰਮਸ਼ਾਲਾ ਵਿਧਾਨ ਸਭਾ ਭਵਨ ਦੇ ਗੇਟ 'ਤੇ ਲੱਗੇ ਮਿਲੇ ਖਾਲਿਸਤਾਨ ਦੇ ਝੰਡੇ, ਪੁਲਿਸ ਨੇ ਕਿਹਾ- ਪੰਜਾਬ ਸੈਲਾਨੀਆਂ ਦਾ ਹੋ ਸਕਦਾ ਹੈ ਹੱਥ
Khalistani Flags: ਧਰਮਸ਼ਾਲਾ 'ਚ ਐਤਵਾਰ ਸਵੇਰੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਬਾਹਰ ਖਾਲਿਸਤਾਨੀ ਝੰਡੇ ਮਿਲੇ ਹਨ। ਇਹ ਝੰਡੇ ਵਿਧਾਨ ਸਭਾ ਦੀ ਕੰਧ ਅਤੇ ਮੁੱਖ ਗੇਟ ਦੇ ਨਾਲ ਬੰਨ੍ਹੇ ਹੋਏ ਪਾਏ ਗਏ ਹਨ।
Khalistani Flags: ਪੰਜਾਬ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ 'ਚ ਖਾਲਿਸਤਾਨੀ ਝੰਡੇ ਮਿਲੇ ਹਨ। ਧਰਮਸ਼ਾਲਾ 'ਚ ਐਤਵਾਰ ਸਵੇਰੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਭਵਨ ਦੇ ਬਾਹਰ ਖਾਲਿਸਤਾਨੀ ਝੰਡੇ ਮਿਲੇ ਹਨ। ਇਹ ਝੰਡੇ ਵਿਧਾਨ ਸਭਾ ਦੀ ਕੰਧ ਅਤੇ ਮੁੱਖ ਗੇਟ ਦੇ ਨਾਲ ਬੰਨ੍ਹੇ ਹੋਏ ਪਾਏ ਗਏ ਹਨ। ਇਹਨਾਂ ਬੈਨਰਾਂ 'ਤੇ ਪੰਜਾਬੀ ਭਾਸ਼ਾ ਵਿੱਚ ਹਰੇ ਰੰਗਾਂ ਨਾਲ ਖਾਲਿਸਤਾਨ ਲਿਖਿਆ ਗਿਆ ਹੈ। ਕਾਂਗੜਾ ਦੇ ਐਸਪੀ ਕੁਸ਼ਲ ਸ਼ਰਮਾ ਨੇ ਕਿਹਾ ਕਿ ਅਸੀਂ ਵਿਧਾਨ ਸਭਾ ਦੇ ਗੇਟ ਤੋਂ ਖਾਲਿਸਤਾਨੀ ਝੰਡੇ ਹਟਾ ਦਿੱਤੇ ਹਨ। ਇਹ ਪੰਜਾਬ ਦੇ ਕੁਝ ਸੈਲਾਨੀਆਂ ਦਾ ਕਾਰਨਾਮਾ ਹੋ ਸਕਦਾ ਹੈ। ਅਸੀਂ ਅੱਜ ਹੀ ਇਸ 'ਤੇ ਕੇਸ ਦਰਜ ਕਰਾਂਗੇ।
#WATCH Khalistan flags found tied on the main gate & boundary wall of the Himachal Pradesh Legislative Assembly in Dharamshala today morning pic.twitter.com/zzYk5xKmVg
— ANI (@ANI) May 8, 2022
ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਸਵੇਰ ਦੀ ਸੈਰ 'ਤੇ ਨਿਕਲੇ ਲੋਕਾਂ ਨੇ ਵਿਧਾਨ ਸਭਾ ਦੇ ਗੇਟ ਅਤੇ ਚਾਰਦੀਵਾਰੀ 'ਤੇ ਖਾਲਿਸਤਾਨ ਦੇ ਝੰਡੇ ਵੇਖੇ ਜਿਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਕੀਤਾ ਗਿਆ। ਝੰਡਿਆਂ 'ਤੇ ਪੰਜਾਬੀ ਭਾਸ਼ਾ 'ਚ ਲਿਖਿਆ ਗਿਆ ਖਾਲਿਸਤਾਨ ਹੁਣ ਸੁਰੱਖਿਆ ਏਜੰਸੀਆਂ 'ਤੇ ਸਵਾਲ ਉੱਠ ਰਹੇ ਹਨ ਕਿ ਹਿਮਾਚਲ ਦੇ ਕਾਂਗੜਾ 'ਚ ਖਾਲਿਸਤਾਨੀਆਂ ਦੇ ਝੰਡੇ ਕਿਵੇਂ ਲਗਾਏ ਗਏ। ਸਵਾਲ ਇਹ ਵੀ ਉਠ ਰਿਹਾ ਹੈ ਕਿ ਵਿਧਾਨ ਸਭਾ ਚੌਂਕ ਵਿੱਚ ਸੀਸੀਟੀਵੀ ਕੈਮਰੇ ਕਿਉਂ ਨਹੀਂ ਹਨ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।