ਪੜਚੋਲ ਕਰੋ
Advertisement
ਵੈਸਟਰਨ ਡਿਸਟਰਬੈਂਸ ਨਾਲ ਪਹਾੜੀ ਇਲਾਕਿਆਂ ‘ਚ ਬਰਫਬਾਰੀ ਅਤੇ ਬਾਰਸ਼
ਮੌਸਮ ਵਿਭਾਗ ਨੇ ਮੰਗਲਵਾਰ ਨੂੰ ਪੱਛਮੀ ਗੜਬੜੀ ਕਰਕੇ ਅਗਲੇ ਦੋ ਦਿਨਾਂ ‘ਚ ਹਿਮਾਚਲ ਪ੍ਰਦੇਸ਼ ‘ਚ ਕੁਝ ਥਾਂਵਾਂ ‘ਤੇ ਬਾਰਸ਼ ਅਤੇ ਬਰਫਬਾਰੀ ਲਈ ਯੈਲੋ ਵੇਦਰ ਦੀ ਅਲਰਟ ਜਾਰੀ ਕੀਤਾ ਹੇ। ਮੌਸਮ ਵਿਭਾਗ ਗੰਭੀਰ ਜਾਂ ਖ਼ਤਰਨਾਕ ਮੌਸਮ ਬਾਰੇ ਜਨਤਾ ਨੂੰ ਸੂਚਿਤ ਕਰਨ ਦੇ ਲਈ ਕਲਰ-ਕੋਡੇਡ ਚੇਤਾਵਨੀ ਜਾਰੀ ਕੀਤੀ ਹੈ।
ਚੰਡੀਗੜ੍ਹ: ਮੌਸਮ ਵਿਭਾਗ ਨੇ ਮੰਗਲਵਾਰ ਨੂੰ ਪੱਛਮੀ ਗੜਬੜੀ ਕਰਕੇ ਅਗਲੇ ਦੋ ਦਿਨਾਂ ‘ਚ ਹਿਮਾਚਲ ਪ੍ਰਦੇਸ਼ ‘ਚ ਕੁਝ ਥਾਂਵਾਂ ‘ਤੇ ਬਾਰਸ਼ ਅਤੇ ਬਰਫਬਾਰੀ ਲਈ ਯੈਲੋ ਵੇਦਰ ਦੀ ਅਲਰਟ ਜਾਰੀ ਕੀਤਾ ਹੇ। ਮੌਸਮ ਵਿਭਾਗ ਗੰਭੀਰ ਜਾਂ ਖ਼ਤਰਨਾਕ ਮੌਸਮ ਬਾਰੇ ਜਨਤਾ ਨੂੰ ਸੂਚਿਤ ਕਰਨ ਦੇ ਲਈ ਕਲਰ-ਕੋਡੇਡ ਚੇਤਾਵਨੀ ਜਾਰੀ ਕੀਤੀ ਹੈ। ਅਜਿਹਾ ਮੌਸਮ ਜਿਸ ‘ਚ ਵਿਆਪਕ ਨੁਕਸਾਨ ਅਤੇ ਜਾਨਲੇਵਾ ਹੋਣ ਦੀ ਸੰਭਾਵਨਾ ਹੈ।
ਕਲਰ-ਕੋਡੇਡ ਚੇਤਾਵਨੀਆਂ ‘ਚ ਯੇਲੋ ਸਭ ਤੋਂ ਘੱਟ ਖ਼ਤਰਨਾਕ ਹੈ। ਸ਼ਿਮਲਾ ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਕਿਹਾ ਕਿ 27 ਅਤੇ 28 ਨਵੰਬਰ ਨੂੰ ਮੈਦਾਨੀ ਅਤੇ ਹੇਠਲੇ ਇਲਾਕਿਆਂ ‘ਚ ਵੱਖ-ਵੱਖ ਥਾਂਵਾਂ ‘ਤੇ ਬਿਜਲੀ ਡਿੱਗਣ ਅਤੇ ਮੱਧ ਪਹਾੜੀ ਥਾਂਵਾਂ ‘ਤੇ ਬਾਰਸ਼ ਅਤੁ ਬਰਫਬਾਰੀ ਹੋਣ ਦੀ ਸੰਭਾਵਨਾ ਹੈ।
ਹਿਮਾਚਲ ਪ੍ਰਦੇਸ਼ ਦੇ ਉੱਚ ਇਲਾਕਿਆਂ ‘ਚ ਕੁਝ ਖੇਤਰਾਂ ‘ਚ ਮੰਗਲਵਾਰ ਨੂੰ ਬਰਫ਼ਬਾਰੀ ਹੋਈ, ਜਦਕਿ ਹੋਰ ਥਾਂਵਾਂ ‘ਤੇ ਬਾਰਸ਼ ਹੋਈ ਜਿਸ ਨਾਲ ਪਾਰਾ ਹੇਠ ਚਲਿਆ ਗਿਆ ਹੈ। ਮੌਸਮ ਦੇ ਬਦਲਦੇ ਇਸ ਮਿਜਾਜ ‘ਚ ਪੂਰੇ ਹਿਮਾਚਲ ‘ਚ ਠੰਢ ਵਧ ਗਈ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਹਿਮਾਚਲ ਦੇ ਅੱਠ ਜ਼ਿਿਲ੍ਹਆਂ ‘ਚ ਯੇਲੋ ਵੇਦਰ ਦਾ ਅਲਰਟ ਜਾਰੀ ਕੀਤਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement