ਪੜਚੋਲ ਕਰੋ
Advertisement
ਪਾਕਿਸਤਾਨ 'ਚ ਅਗਵਾ ਹਿੰਦੂ ਕੁੜੀ ਬਰਾਮਦ
ਪਾਕਿਸਤਾਨ ਵਿੱਚ ਇਸਲਾਮ ਕਬੂਲ ਕਰਕੇ ਮੁਸਲਿਮ ਮੁੰਡੇ ਨਾਲ ਨਿਕਾਹ ਕਰਨ ਵਾਲੀ ਨਾਬਾਲਗ ਹਿੰਦੂ ਲੜਕੀ ਨੂੰ ਪਾਕਿ ਪੁਲਿਸ ਨੇ ਬਰਾਮਦ ਕਰ ਲਿਆ ਹੈ। ਉਸ ਨੂੰ ਸੋਮਵਾਰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ।
ਇਸਲਾਮਾਬਾਦ: ਪਾਕਿਸਤਾਨ ਵਿੱਚ ਇਸਲਾਮ ਕਬੂਲ ਕਰਕੇ ਮੁਸਲਿਮ ਮੁੰਡੇ ਨਾਲ ਨਿਕਾਹ ਕਰਨ ਵਾਲੀ ਨਾਬਾਲਗ ਹਿੰਦੂ ਲੜਕੀ ਨੂੰ ਪਾਕਿ ਪੁਲਿਸ ਨੇ ਬਰਾਮਦ ਕਰ ਲਿਆ ਹੈ। ਉਸ ਨੂੰ ਸੋਮਵਾਰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ।
ਪੁਲਿਸ ਨੇ ਸਕੂਲੀ ਵਿਦਿਆਰਥਣ ਮਹਿਕ ਕੁਮਾਰੀ ਨੂੰ ਪਾਕਿਸਤਾਨ ਦੇ ਸਿੰਧ ਤੋਂ ਬਰਾਮਦ ਕੀਤਾ ਹੈ। ਮੁਸਲਿਮ ਲੜਕੇ 'ਤੇ ਇਲਜ਼ਾਮ ਹੈ ਕਿ ਉਸ ਨੇ ਨਾਬਾਲਗ ਹਿੰਦੂ ਕੁੜੀ ਨੂੰ ਅਗਵਾ ਕਰਕੇ ਉਸ ਦਾ ਧਰਮ ਪਰਿਵਰਤਨ ਕਰਵਾਇਆ ਹੈ। ਇਸ ਮਗਰੋਂ ਕੁੜੀ ਨਾਲ ਨਕਾਹ ਕਰ ਲਿਆ ਹੈ।
ਇਸ ਤੋਂ ਪਹਿਲਾਂ ਵੀਡੀਓ ਜਾਰੀ ਕਰਕੇ ਕੁੜੀ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਕਿਸੇ ਨੇ ਅਗਵਾ ਨਹੀਂ ਕੀਤਾ ਸਗੋਂ ਉਸ ਨੇ ਆਪਣੀ ਮਰਜ਼ੀ ਨਾਲ ਧਰਮ ਬਦਲਿਆ ਹੈ। ਮਹਿਕ ਕੁਮਾਰੀ (15 ਸਾਲ) ਪੁਤਰੀ ਵਿਜੈ ਕੁਮਾਰ ਬਾਰੇ ਜਾਰੀ ਵੀਡੀਓ 'ਚ ਨਾ ਸਿਰਫ਼ ਉਹ ਸਵੀਕਾਰ ਕਰਦੀ ਵਿਖਾਈ ਗਈ ਕਿ ਉਸ ਨੇ ਆਪਣੀ ਇੱਛਾ ਨਾਲ ਗੈਰ ਹਿੰਦੂ ਨਾਲ ਨਿਕਾਹ ਕੀਤਾ, ਸਗੋਂ ਇਹ ਵੀ ਕਿ ਉਸ ਨੇ ਬਿਨਾ ਕਿਸੇ ਬਾਹਰੀ ਦਬਾਅ ਦੇ ਦਰਗਾਹ ਅਰਮੂਹ ਸ਼ਰੀਫ਼ 'ਚ ਇਸਲਾਮ ਵੀ ਕਬੂਲ ਕੀਤਾ।
ਇਸਲਾਮ ਸਵੀਕਾਰ ਕਰਨ ਉਪਰੰਤ ਬੀਬੀ ਅਲੀਜ਼ਾ ਬਣੀ ਮਹਿਕ ਨੇ ਕਿਹਾ ਸੀ ਕਿ ਉਹ ਅਲੀ ਰਜ਼ਾ ਮਾਚੀ (28 ਸਾਲ) ਨਾਲ ਨਿਕਾਹ ਕਰਨ ਉਪਰੰਤ ਆਪਣੇ ਪਰਿਵਾਰ ਪਾਸ ਵਾਪਸ ਨਹੀਂ ਜਾਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement