ਪੜਚੋਲ ਕਰੋ
ਐਵਾਨ-ਏ-ਗਾਲਿਬ ਆਡੀਟੋਰੀਅਮ 'ਚ ਹੋਈ ਹਿੰਦੋਸਤਾਨੀ ਪਸਮਾਂਦਾ ਮੰਚ ਦੀ ਮੀਟਿੰਗ
ਰਾਸ਼ਟਰਵਾਦੀ ਪਸਮਾਂਦਾ ਮੁਸਲਿਮ ਰਾਸ਼ਟਰੀ ਮੰਚ ਦੀ ਮੀਟਿੰਗ ਐਵਾਨ-ਏ-ਗਾਲਿਬ ਆਡੀਟੋਰੀਅਮ ਵਿਖੇ ਹੋਈ। ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਕੇਂਦਰੀ ਪ੍ਰਚਾਰਕ ਡਾਕਟਰ ਇੰਦਰੇਸ਼ ਕੁਮਾਰ ਨੇ ਸ਼ਿਰਕਤ ਕੀਤੀ।

Hindustani Pasmanda Manch meeting
Source : other
ਐਵਾਨ-ਏ-ਗਾਲਿਬ ਆਡੀਟੋਰੀਅਮ 'ਚ ਹੋਈ ਹਿੰਦੋਸਤਾਨੀ ਪਸਮਾਂਦਾ ਮੰਚ ਦੀ ਮੀਟਿੰਗ
ਰਾਸ਼ਟਰਵਾਦੀ ਪਸਮਾਂਦਾ ਮੁਸਲਿਮ ਰਾਸ਼ਟਰੀ ਮੰਚ ਦੀ ਮੀਟਿੰਗ ਐਵਾਨ-ਏ-ਗਾਲਿਬ ਆਡੀਟੋਰੀਅਮ ਵਿਖੇ ਹੋਈ। ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਕੇਂਦਰੀ ਪ੍ਰਚਾਰਕ ਡਾਕਟਰ ਇੰਦਰੇਸ਼ ਕੁਮਾਰ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਭਾਰਤ ਦੇ ਪਸਮਾਂਦਾ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਸਬੰਧ ਵਿੱਚ ਗੱਲਬਾਤ ਕੀਤੀ ਗਈ।
ਐਡਵੋਕੇਟ ਵਿਕਰਮ ਸਾਬਰੀ ਦੀ ਅਗਵਾਈ ਵਿੱਚ ਪੰਜਾਬ ਸਟੇਟ ਬਾਡੀ ਮੀਟਿੰਗ ਵਿੱਚ ਸ਼ਾਮਲ ਹੋਈ ਅਤੇ ਮੀਟਿੰਗ ਵਿੱਚ "ਏਕ ਹਿੰਦ ਜੈ ਹਿੰਦ" ਦਾ ਨਾਅਰਾ ਦਿੱਤਾ ਗਿਆ ਅਤੇ ਮੁੱਖ ਮੰਗਾਂ ਵਿੱਚ ਸੰਵਿਧਾਨ ਦੇ ਅਨੁਛੇਦ 341 ਵਿੱਚ ਦਲਿਤ ਮੁਸਲਿਮ ਨੂੰ ਅਨੂਸੁਚਿਤ ਜਾਤ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ। ਜਾਤੀ ਜਨਗਣਨਾ ਕਰਾਉਣ ਅਤੇ ਪਸਮਾਂਦਾ ਸਮਾਜ ਲਈ ਅਲੱਗ ਕੋਟਾ, ਇਸਤੋਂ ਇਲਾਵਾ ਪਸਮਾਂਦਾ ਸਮਾਜ ਦੀ ਉੱਨਤੀ ਕਰਵਾਉਣੀ ਅਤੇ ਵੱਖ-ਵੱਖ ਖੇਤਰਾਂ ਵਿੱਚ ਬਰਾਬਰੀ ਦਾ ਸਨਮਾਣ ਦੇਣਾ, ਪੰਜਾਬ ਵਿੱਚ ਹੋ ਰਹੀਆਂ ਪੀਰ ਖਾਨਿਆਂ ਦੀਆਂ ਬੇਅਦਬੀਆਂ ਨੂੰ ਰੋਕਣ ਅਤੇ ਆਰੋਪੀਆਂ ਖਿਲਾਫ ਸਖਤ ਕਾਰਵਾਈ ਲਈ ਮੰਗ ਕੀਤੀ ਗਈ । ਜਿੰਨਾਂ ਨੂੰ ਰਾਸ਼ਟਰੀ ਟੀਮ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਹੋਮ ਮਨਿਸਟਰ ਸ੍ਰੀ ਅਮਿਤ ਸ਼ਾਹ ਨੂੰ ਮਿਲਕੇ ਇਹ ਮੰਗਾਂ ਪੂਰੀਆ ਕਰਵਾਉਣ ਦਾ ਵਾਅਦਾ ਕੀਤਾ ਗਿਆ।
ਕਿਊਂਕਿ ਪਸਮਾਂਦਾ ਸਮਾਜ ਮੂਲ ਰੂਪ ਵਿੱਚ ਭਾਰਤ ਦੇ ਮੂਲ ਨਿਵਾਸੀ ਹਨ। ਪੰਜਾਬ ਤੋਂ ਵੱਡੀ ਗਿਣਤੀ ਵਿੱਚ ਪਸਮਾਂਦਾ ਭਾਈਚਾਰੇ ਨੇ ਸ਼ਿਰਕਤ ਕੀਤੀ। ਪਸਮਾਂਦਾ ਦੇ ਰਾਸ਼ਟਰੀ ਪ੍ਰਧਾਨ ਮੁਹੰਮਦ ਸ਼ਮਸ਼ਾਦ ਮੀਰ, ਰਾਸ਼ਟਰੀ ਪ੍ਰਭਾਰੀ ਅਫ਼ਜਾਲ ਸਾਹਿਬ, ਵਲੋ ਸੂਬਾ ਪ੍ਰਧਾਨ ਐਡਵੋਕੇਟ ਵਿਕਰਮ ਸਾਬਰੀ ਦੀ ਸਿਫਾਰਸ ਨਾਲ ਹਿੰਦੋਸਤਾਨੀ ਪਸਮਾਂਦਾ ਮੰਚ ਇੰਡੀਆ ਯੂਨਿਟ ਪੰਜਾਬ ਦੇ ਹਰਬੰਸ ਅਲੀ ਆਲਮ ਸਾਹ ਵਾਰਸੀ ਨੂੰ ਸੰਗਠਨ ਮੰਤਰੀ, ਡਾਕਟਰ ਤਾਜ ਮੁਹੰਮਦ ਜਰਨਲ ਸੈਕਟਰੀ, ਬਾਬਾ ਇੰਦਰ ਦਾਸ ਪੱਤੌ ਹੀਰਾ ਸੀਨੀਅਰ ਵਾਇਸ ਪ੍ਰਧਾਨ, ਬਾਬਾ ਭੋਲਾ ਸਾਬਰੀ ਮੰਡੀ ਗੋਬਿੰਦਗੜ੍ਹ ਸੀਨੀਅਰ ਵਾਇਸ ਪ੍ਰਧਾਨ, ਜੱਸ ਚੌਟੀਆ ਸੈਕਟਰੀ, ਅਤੇ ਐਡਵੋਕੇਟ ਸੀਮਾਂ ਕਾਦਰੀ ਨੂੰ ਲੇਡਿਜ ਵਿੰਗ ਪੰਜਾਬ ਜਰਨਲ ਸੈਕਟਰੀ ਦੇ ਅਹੁਦਿਆਂ ਨਾਲ ਨਿਵਾਜਿਆ ਗਿਆ। ਇਸਤੋਂ ਇਲਾਵਾ ਹਿੰਦੋਸਤਾਨੀ ਪਸਮਾਂਦਾ ਮੰਚ ਮਹਿਲਾ ਵਿੰਗ ਦੀ ਰਾਸ਼ਟਰੀ ਪ੍ਰਧਾਨ ਸ਼ਹਿਨਾਜ਼ ਅਫ਼ਜ਼ਲ, ਪੰਜਾਬ ਲੇਡਿਜ ਵਿੰਗ ਪ੍ਰਧਾਨ ਭੁਪਿੰਦਰ ਕੋਰ, ਬੇਬੀ ਸ਼ਰਮਾ, ਇਕਬਾਲ ਹਥਨ, ਰਫੀਕ ਫਰਵਾਹੀ, ਸੁਰਜੀਤ ਸਿੰਘ ਰੰਧਾਵਾ ਹਾਜ਼ਰ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















