ਨਵੀਂ ਦਿੱਲੀ: ਹਾਕੀ ਵਰਲਡ ਕੱਪ ਦੇ ਚੌਥੇ ਤੇ ਆਖਰੀ ਕੁਆਟਰ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਨੀਦਰਲੈਂਡ ਨਾਲ ਵੀਰਵਾਰ ਨੂੰ ਹੋਣਾ ਹੈ। ਟੀਮ ਇੰਡੀਆ ਦੀ ਨਜ਼ਰ ਇਸ ਮੁਕਾਬਲੇ ‘ਚ ਜਿੱਤ ਕੇ ਸੈਮੀਫਾਈਨਲ ‘ਚ ਆਪਣੀ ਥਾਂ ਪੱਕੀ ਕਰਨ ‘ਤੇ ਰਹੇਗੀ। ਉਹ 43 ਸਾਲ ਤੋਂ ਆਖਰੀ ਚਾਰ ‘ਚ ਨਹੀਂ ਪਹੁੰਚ ਸਕੀਆਂ।
ਪਿਛਲੀ ਵਾਰ 1975 ‘ਚ ਜਦੋਂ ਉਹ ਸੈਮੀਫਾਈਨਲ ਮੈਚ ਖੇਡਿਆ ਸੀ ਤਾਂ ਟੀਮ ਨੇ ਮਲੇਸ਼ੀਆ ਨੂੰ ਹਰਾਇਆ ਸੀ। ਭਾਰਤ ਨੇ ਫਾਈਨਲ ‘ਚ ਪਾਕਿਸਤਾਨ ਨੂੰ ਮਾਤ ਦੇ ਕੇ ਖਿਤਾਬ ਆਪਣੇ ਨਾਂ ਕੀਤਾ ਸੀ। ਹਾਕੀ ਦੇ ਟੂਰਨਾਮੈਂਟ ‘ਚ ਇਹ ਦੋਵੇਂ ਟੀਮਾਂ ਦਾ 7ਵਾਂ ਮੁਕਾਬਲਾ ਹੈ। ਇਸ ‘ਚ ਸਾਰੇ ਮੈਚ ਨੀਦਰਲੈਂਡ ਨੇ ਹੀ ਜਿੱਤੇ ਸੀ।