ਪੜਚੋਲ ਕਰੋ
Advertisement
ਬੀਜੇਪੀ ਨੇ ਜੰਮੂ-ਕਸ਼ਮੀਰ 'ਚ ਕੀਤਾ ਇੱਕ ਹੋਰ ਧਮਾਕਾ
ਜੰਮੂ-ਕਸ਼ਮੀਰ ‘ਚ ਮਹਿਬੂਬਾ ਮੁਫਤੀ ਦੀ ਪਾਰਟੀ ਪੀਡੀਪੀ ਨੂੰ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਵੱਡੇ ਮੁਸਲਿਮ ਚਿਹਰੇ ਅਨਾਇਤ ਅਲੀ ਸਣੇ ਅੱਠ ਲੀਡਰ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ। ਇਨ੍ਹਾਂ ਨੇਤਾਵਾਂ ਨੇ ਬੀਜੇਪੀ ਕਾਰਜਕਾਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨਾਲ ਮੁਲਾਕਾਤ ਕਰ ਬੀਜੇਪੀ ਜੁਆਇਨ ਕੀਤੀ।
ਸ਼੍ਰੀਨਗਰ: ਜੰਮੂ-ਕਸ਼ਮੀਰ ‘ਚ ਮਹਿਬੂਬਾ ਮੁਫਤੀ ਦੀ ਪਾਰਟੀ ਪੀਡੀਪੀ ਨੂੰ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਵੱਡੇ ਮੁਸਲਿਮ ਚਿਹਰੇ ਅਨਾਇਤ ਅਲੀ ਸਣੇ ਅੱਠ ਲੀਡਰ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ। ਇਨ੍ਹਾਂ ਨੇਤਾਵਾਂ ਨੇ ਬੀਜੇਪੀ ਕਾਰਜਕਾਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨਾਲ ਮੁਲਾਕਾਤ ਕਰ ਬੀਜੇਪੀ ਜੁਆਇਨ ਕੀਤੀ।
ਅਨਾਇਤ ਅਲੀ ਸਣੇ ਕਈ ਨੇਤਾ ਪੀਡੀਪੀ ਦੇ ਹਨ। ਅਜਿਹੇ ‘ਚ ਇਨ੍ਹਾਂ ਨੇਤਾਵਾਂ ਦਾ ਬੀਜੇਪੀ ਜੁਆਇਨ ਕਰਨਾ ਮਹਿਬੂਬਾ ਦੀ ਪਾਰਟੀ ਲਈ ਵੱਡਾ ਝਟਕਾ ਹੈ। ਬੀਜੇਪੀ ਜੁਆਇਨ ਕਰਨ ‘ਤੇ ਇਨ੍ਹਾਂ ਨੇਤਾਵਾਂ ਦਾ ਲੱਦਾਖ ਬੀਜੇਪੀ ਸਾਂਸਦ ਨਾਮਗਿਆਲ ਨੇ ਸਵਾਗਤ ਕੀਤਾ।
ਉਧਰ ਅਨਾਇਤ ਅਲੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, “ਮਸੁਲਿਮ ਬਹੁਲ ਜ਼ਿਲ੍ਹੇ ਕਾਰਗਿਲ ਦੇ ਲੋਕਾਂ ਨੇ ਬੇਸ਼ੱਕ ਹੀ ਲੱਦਾਖ ਲਈ ਕੇਂਦਰ ਸ਼ਾਸਿਤ ਖੇਤਰ ਦੇ ਦਰਜਾ ਨਾ ਮੰਗਿਆ ਹੋਵੇ ਪਰ ਐਲਾਨ ਤੋਂ ਬਾਅਦ ਉਹ ਖੁਸ਼ ਹਨ ਕਿਉਂਕਿ ਕੇਂਦਰ ਮਾਮਲਿਆਂ ਨੂੰ ਸਿੱਧੇ ਤੌਰ ‘ਤੇ ਦੇਖੇਗਾ ਜਿਸ ‘ਚ ਵਿਕਾਸ ਯੋਜਨਾਵਾਂ ਵੀ ਸ਼ਾਮਲ ਹਨ।
ਬੀਜੇਪੀ ਨੇ ਕਿਹਾ ਕਿ ਪਾਰਟੀ ‘ਚ ਸ਼ਾਮਲ ਹੋਣ ਵਾਲੇ ਹੋਰ ਨੇਤਾਵਾਂ ‘ਚ ਮੋਹਸਿਨ ਅਲੀ, ਜਹੀਰ ਹੁਸੈਨ ਬਾਬਰ, ਕਾਚੋ ਗੁਲਜਾਰ ਹੁਸੈਨ, ਅਸਦੁੱਲਾ ਮੁੰਸ਼ੀ, ਮੁਹਮੰਦ ਇਬ੍ਰਾਹਿਮ ਤੇ ਤਾਸ਼ੀ ਸੇਰਿੰਗ ਸ਼ਾਮਲ ਹਨ।I extend my heartfelt gratitude to political leaders across different parties in Jammu and Kashmir who have decided to become a part of the new challenge of building a vision of #NewLadakh pic.twitter.com/zjeypVGyNv
— Jamyang Tsering Namgyal (@MPLadakh) August 26, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement