ਕੋਰੋਨਾ ਦੇ ਡੈਲਟਾ ਵੇਰੀਐਂਟ ਦਾ ਵਧਿਆ ਖਤਰਾ, ਦੁਨੀਆ ਭਰ 'ਚ ਤੇਜ਼ੀ ਨਾਲ ਫੈਲ ਰਿਹਾ ਵਾਇਰਸ
ਕੋਵਿਡ-19 ਦੇ ਬੀ.1.617.2 ਨੂੰ ਡੈਲਟਾ ਵੇਰੀਏਂਟ ਕਿਹਾ ਜਾਂਦਾ ਹੈ। ਪਹਿਲੀ ਵਾਰ ਇਸ ਦੀ ਸ਼ਨਾਖਤ ਭਾਰਤ 'ਚ ਅਕਤੂਬਰ 2020 'ਚ ਕੀਤੀ ਗਈ।
ਨਵੀਂ ਦਿੱਲ਼ੀ: ਕੋਰੋਨਾ ਦਾ ਡੈਲਟਾ ਵੇਰੀਏਂਟ ਪਹਿਲੀ ਵਾਰ ਸਾਲ 2020 ਦੇ ਅੰਤ 'ਚ ਭਾਰਤ 'ਚ ਪਛਾਣਿਆ ਗਿਆ ਸੀ। ਹੁਣ ਇਹ ਵੇਰੀਏਂਟ ਖਾਸ ਤੌਰ 'ਤੇ ਤਣਾਅ ਦਾ ਕਾਰਨ ਬਣਿਆ ਹੋਇਆ ਹੈ ਤੇ ਘੱਟੋ-ਘੱਟ 111 ਦੇਸ਼ਾਂ 'ਚ ਫੈਲ ਗਿਆ ਹੈ। ਕੋਵਿਡ ਵਾਇਰਸ ਦਾ ਡੈਲਟਾ ਵੇਰੀਐਂਟ ਆਪਣੇ ਪੂਰਵਰਤੀ ਅਲਫਾ ਵੇਰੀਐਂਟ ਤੋਂ 40 ਤੋਂ 60 ਫੀਸਦ ਜ਼ਿਆਦਾ ਖਤਰਨਾਕ ਹੈ। ਇਹ ਹੁਣ ਤਕ ਬ੍ਰਿਟੇਨ, ਅਮਰੀਕਾ, ਸਿੰਗਾਪੁਰ ਆਦਿ ਦੇਸ਼ਾਂ 'ਚ ਫੈਲ ਚੁੱਕਾ ਹੈ।
ਕੋਵਿਡ-19 ਦੇ ਬੀ.1.617.2 ਨੂੰ ਡੈਲਟਾ ਵੇਰੀਏਂਟ ਕਿਹਾ ਜਾਂਦਾ ਹੈ। ਪਹਿਲੀ ਵਾਰ ਇਸ ਦੀ ਸ਼ਨਾਖਤ ਭਾਰਤ 'ਚ ਅਕਤੂਬਰ 2020 'ਚ ਕੀਤੀ ਗਈ। ਰਿਪੋਰਟਾਂ ਮੁਤਾਬਕ ਸਾਡੇ ਦੇਸ਼ 'ਚ ਦੂਜੀ ਲਹਿਰ ਲਈ ਇਹ ਮੁੱਖ ਰੂਪ ਨਾਲ ਜ਼ਿੰਮੇਵਾਰ ਹੈ। ਅੱਜ ਨਵੇਂ ਕੋਵਿਡ ਦੇ 80 ਫੀਸਦ ਮਾਮਲੇ ਇਸੇ ਵੇਰੀਐਂਟ ਦੀ ਦੇਣ ਹਨ। ਇਹ ਮਹਾਰਾਸ਼ਟਰ 'ਚ ਉੱਭਰਿਆ ਤੇ ਉੱਥੋਂ ਘੁੰਮਦਾ ਹੋਇਆ ਪੱਛਮੀ ਸੂਬਿਆਂ ਤੋਂ ਹੁੰਦਾ ਹੋਇਆ ਉੱਤਰ ਵੱਲ ਵਧਿਆ। ਫਿਰ ਦੇਸ਼ ਦੇ ਮੱਧ ਹਿੱਸੇ 'ਚ ਤੇ ਪੂਰਬ-ਉੱਤਰ ਸੂਬਿਆਂ 'ਚ ਫੈਲ ਗਿਆ।
ਆਖਿਰ ਤੇਜ਼ੀ ਨਾਲ ਕਿਵੇਂ ਫੈਲ ਰਿਹਾ ਇਹ ਵੇਰੀਐਂਟ
ਵਾਇਰਸ ਨੇ ਆਬਾਦੀ ਦੇ ਉਸ ਹਿੱਸੇ ਨੂੰ ਇਨਫੈਕਟਡ ਕਰਨਾ ਸ਼ੁਰੂ ਕੀਤਾ ਹੈ ਜੋ ਹਿੱਸਾਸਭ ਤੋਂ ਜ਼ੋਖਮ ਵਾਲਾ ਹੈ। ਪੀੜਤ ਦੇ ਸੰਪਰਕ 'ਚ ਆਉਣ ਵਾਲਿਆਂ ਨੂੰ ਵੀ ਉਹ ਲਪੇਟ 'ਚ ਲੈਂਦਾ ਹੈ। ਜੇਕਰ ਨਵੇਂ ਤੇ ਜ਼ਿਆਦਾ ਇਨਫੈਕਸ਼ਨ ਵਾਲੇ ਵੇਰੀਏਂਟ ਪੈਦਾ ਹੋਏ ਤਾਂ ਮਾਮਲੇ ਵਧ ਸਕਦੇ ਹਨ। ਦੂਜੇ ਸ਼ਬਦਾਂ 'ਚ ਕਹੀਏ ਤਾਂ ਅਗਲੀ ਲਹਿਰ ਉਸ ਵਾਇਰਸ ਵੇਰੀਏਂਟ ਦੀ ਵਜ੍ਹਾ ਨਾਲ ਆਵੇਗੀ ਜਿਸ ਦੇ ਸਾਹਮਣੇ ਆਬਾਦੀ ਦਾ ਚੰਗਾ ਹਿੱਸਾ ਜ਼ਿਆਦਾ ਕਮਜ਼ੋਰ ਸਾਬਿਕਤ ਹੋਵੇਗਾ।
ਡੈਲਟਾ ਪਲੱਸ ਵੇਰੀਏਂਟ ਹੁਣ ਤਕ 11 ਸੂਬਿਆਂ 'ਚ 55-60 ਮਾਮਲਿਆਂ 'ਚ ਦੇਖਿਆ ਗਿਆ ਹੈ। ਇਨ੍ਹਾਂ ਸੂਬਿਆਂ 'ਚ ਮਹਾਰਾਸ਼ਟਰ, ਤਾਮਿਲਨਾਡੂ, ਤੇ ਮੱਧ ਪ੍ਰਦੇਸ਼ ਸ਼ਾਮਲ ਹਨ।
ਅਮਰੀਕਾ ਡੈਲਟਾ ਵੇਰੀਏਂਟ ਦੇ ਕਾਰਨ ਯਾਤਰਾ 'ਤੇ ਪਾਬੰਦੀ ਜਾਰੀ ਰੱਖੇਗਾ
ਡੈਲਟਾ ਵੇਰੀਏਂਟ ਦੇ ਵਧਦੇ ਮਾਮਲਿਆਂ ਕਾਰਨ ਅਮਰੀਕਾ ਮੌਜੂਦਾ ਯਾਤਰਾ ਪਾਬੰਦੀਆਂ ਨੂੰ ਦੇਸ਼ 'ਚ ਜਾਰੀ ਰੱਖੇਗਾ। ਅਮਰੀਕਾ ਮੌਜੂਦਾ ਸਮੇਂ ਜ਼ਿਆਦਾਤਰ ਗੈਰ-ਨਾਗਰਿਕਾਂ ਦੇ ਦਾਖਲੇ 'ਤੇ ਰੋਕ ਲਾ ਰਿਹਾ ਹੈ ਜੋ ਪਿਛਲੇ 14 ਦਿਨਾਂ ਦੇ ਅੰਦਰ ਬ੍ਰਿਟੇਨ, ਯੂਰਪੀ ਸ਼ੇਂਗੇਨ ਖੇਤਰ, ਆਇਰਲੈਂਡ, ਚੀਨ, ਇਰਾਨ, ਦੱਖਣੀ ਅਫਰੀਕਾ, ਬ੍ਰਾਜ਼ੀਲ ਤੇ ਭਾਰਤ 'ਚ ਰਹੇ ਹਨ। ਅਮਰੀਕਾ, ਕੈਨੇਡਾ ਤੇ ਮੈਕਸੀਕੋ ਦੇ ਨਾਲ ਆਪਣੀਆਂ ਸੀਮਾਵਾਂ ਦੇ ਪਾਰ ਗੈਰ-ਜ਼ਰੂਰੀ ਯਾਤਰਾ ਪਾਬੰਦੀ ਵੀ ਜਾਰੀ ਰੱਖ ਰਿਹਾ ਹੈ।