ਪੜਚੋਲ ਕਰੋ
Advertisement
ਪੈਟਰੋਲ-ਡੀਜ਼ਲ ਮਹਿੰਗੇ ਹੋਣ ਦਾ ਇਹ ਰਾਜ਼, ਕੇਂਦਰ ਟੈਕਸ ਰਾਹੀਂ ਰੋਜ਼ਾਨਾ ਕਮਾਉਂਦੀ 665 ਕਰੋੜ
ਨਵੀਂ ਦਿੱਲੀ: ਦੇਸ਼ ਵਿੱਚ ਸਭ ਤੋਂ ਵੱਡਾ ਮੁੱਦਾ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਬਣੀਆਂ ਹੋਈਆਂ ਹਨ। ਕੱਚੇ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਪੈਟਰੋਲ-ਡੀਜ਼ਲ ਮਹਿੰਗਾ ਹੋ ਰਿਹਾ ਹੈ। ਇਸ ਦਾ ਕਾਰਨ ਮੋਟੇ ਟੈਕਸ ਹਨ। ਕੇਂਦਰ ਸਰਕਾਰ ਜਿੱਥੇ ਪੈਟਰੋਲ-ਡੀਜ਼ਲ ’ਤੇ ਐਕਸਾਈਜ਼ ਡਿਊਟੀ ਲਾਉਂਦੀ ਹੈ, ਉੱਥੇ ਸੂਬਾ ਸਰਕਾਰਾਂ ਇਸ 'ਤੇ ਵੈਟ ਲਾਉਂਦੀਆਂ ਹਨ। ਇੱਕ ਦਿਨ ਵਿੱਚ ਪੈਟਰੋਲੀਅਮ ਪਦਾਰਥਾਂ ’ਤੇ ਲਾਏ ਟੈਕਸ ਤੇ ਕੇਂਦਰ ਸਰਕਾਰ ਦੇ ਖਾਤੇ 665 ਕਰੋੜ ਤੇ ਸੂਬਾ ਸਰਕਾਰਾਂ ਨੂੰ ਵੈਟ ਤੋਂ ਪ੍ਰਤੀ ਦਿਨ 456 ਕਰੇੜ ਰੁਪਏ ਦੀ ਕਮਾਈ ਹੁੰਦੀ ਹੈ।
ਪੈਟਰੋਲੀਅਮ ਕੰਪਨੀਆਂ ਨੂੰ ਵੀ ਇੱਕ ਦਿਨ ਵਿੱਚ ਪੈਟਰੋਲ-ਡੀਜ਼ਲ ਵੇਚਣ ਨਾਲ 120 ਕਰੋੜ ਰੁਪਏ ਦੀ ਸ਼ੁੱਧ ਮੁਨਾਫਾ ਹੁੰਦਾ ਹੈ। ਬੀਤੇ ਦਿਨੀਂ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ’ਚ 5 ਡਾਲਰ ਪ੍ਰਤੀ ਬੈਰਲ ਦੀ ਕਮੀ ਆਈ ਹੈ ਪਰ ਲਗਾਤਾਰ ਵਧ ਰਹੀਆਂ ਕੀਮਤਾਂ ਤੋਂ ਲੋਕਾਂ ਨੂੰ ਸਿਰਫ਼ ਇੱਕ ਪੈਸੇ ਦੀ ਰਾਹਤ ਮਿਲੀ ਹੈ।
ਪੈਟਰੋਲ ’ਤੇ ਤੁਸੀਂ ਇੰਨਾ ਦਿੰਦੇ ਹੋ ਟੈਕਸ
ਦਿੱਲੀ ਵਿੱਚ ਪੈਟਰੋਲ ਦਾ ਭਾਅ 78.42 ਰੁਪਏ ਪ੍ਰਤੀ ਲੀਟਰ ਹੈ। ਡੀਲਰ ਇੱਕ ਲੀਟਰ ਪੈਟਰੋਲ 38.63 ਰੁਪਏ ਵਿੱਚ ਖਰੀਦ ਰਿਹਾ ਹੈ। ਇਸ ’ਤੇ ਉਹ 3 ਰੁਪਏ 64 ਪੈਸੇ ਕਮਿਸ਼ਨ ਵਸੂਲ ਰਿਹਾ ਹੈ। ਕੇਂਦਰ ਸਰਕਾਰ 19.48 ਰੁਪਏ ਇਸ ’ਤੇ ਐਕਸਾਈਜ਼ ਡਿਊਟੀ ਲਾ ਰਹੀ ਹੈ ਤੇ 16 ਰੁਪਏ 67 ਪੈਸੇ VAT ਵਸੂਲਿਆ ਜਾ ਰਿਹਾ ਹੈ। ਇਸ ਮੁਤਾਬਕ ਦਿੱਲੀ ਵਿੱਚ ਇੱਕ ਲੀਟਰ ਪੈਟਰੋਲ ’ਤੇ 39.79 ਰੁਪਏ ਟੈਕਸ ਵਸੂਲਿਆ ਜਾ ਰਿਹਾ ਹੈ। ਦਰਅਸਲ 16 ਦਿਨ ਲਗਾਤਾਰ ਵਧਣ ਤੋਂ ਬਾਅਦ ਪੈਟਰੋਲ ਦੀ ਕੀਮਤ ਵਿੱਚ ਇੱਕ ਪੈਸੇ ਦੀ ਕਮੀ ਆਈ। ਇਸ ਬਾਅਦ ਵਿਰੋਧੀ ਧਿਰ ਮੋਦੀ ਸਰਕਾਰ ’ਤੇ ਪਹਿਲਾਂ ਨਾਲੋਂ ਵੀ ਵੱਧ ਹਮਲਾਵਰ ਹੋ ਗਏ। ਇਸ ਦੇ ਮੱਦੇਨਜ਼ਰ ਕੇਰਲ ਦੀ ਪਿਨਾਰਈ ਵਿਜਯਨ ਸਰਕਾਰ ਨੇ ਆਪਣੀ ਦਾਅ ਮਾਰਦਿਆਂ ਪੈਟਰੋਲ-ਡੀਜ਼ਲ ਦੀ ਕੀਮਤ ਵਿੱਚ ਇੱਕ ਰੁਪਏ ਦੀ ਕਟੌਤੀ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੀਐਮ ਪਿਨਾਰਈ ਵਿਜਯਨ ਨੇ ਬੀਜੇਪੀ ਨੂੰ ਸਿੱਧੀ ਚੁਣੌਤੀ ਦਿੰਦਿਆਂ ਸਵਾਲ ਕੀਤਾ ਹੈ ਕਿ ਕੀ ਦੇਸ਼ ਦੇ ਹੋਰ ਸੂਬਿਆਂ ਵਿੱਚ ਵੀ ਪੈਟਰੋਲ ਦੀ ਕੀਮਤ ਘਟਾਈ ਜਾਵੇਗੀ ਜਾਂ ਨਹੀਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement