ਪੈਟਰੋਲੀਅਮ ਕੰਪਨੀਆਂ ਨੂੰ ਵੀ ਇੱਕ ਦਿਨ ਵਿੱਚ ਪੈਟਰੋਲ-ਡੀਜ਼ਲ ਵੇਚਣ ਨਾਲ 120 ਕਰੋੜ ਰੁਪਏ ਦੀ ਸ਼ੁੱਧ ਮੁਨਾਫਾ ਹੁੰਦਾ ਹੈ। ਬੀਤੇ ਦਿਨੀਂ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ’ਚ 5 ਡਾਲਰ ਪ੍ਰਤੀ ਬੈਰਲ ਦੀ ਕਮੀ ਆਈ ਹੈ ਪਰ ਲਗਾਤਾਰ ਵਧ ਰਹੀਆਂ ਕੀਮਤਾਂ ਤੋਂ ਲੋਕਾਂ ਨੂੰ ਸਿਰਫ਼ ਇੱਕ ਪੈਸੇ ਦੀ ਰਾਹਤ ਮਿਲੀ ਹੈ।
ਪੈਟਰੋਲ ’ਤੇ ਤੁਸੀਂ ਇੰਨਾ ਦਿੰਦੇ ਹੋ ਟੈਕਸ
ਦਿੱਲੀ ਵਿੱਚ ਪੈਟਰੋਲ ਦਾ ਭਾਅ 78.42 ਰੁਪਏ ਪ੍ਰਤੀ ਲੀਟਰ ਹੈ। ਡੀਲਰ ਇੱਕ ਲੀਟਰ ਪੈਟਰੋਲ 38.63 ਰੁਪਏ ਵਿੱਚ ਖਰੀਦ ਰਿਹਾ ਹੈ। ਇਸ ’ਤੇ ਉਹ 3 ਰੁਪਏ 64 ਪੈਸੇ ਕਮਿਸ਼ਨ ਵਸੂਲ ਰਿਹਾ ਹੈ। ਕੇਂਦਰ ਸਰਕਾਰ 19.48 ਰੁਪਏ ਇਸ ’ਤੇ ਐਕਸਾਈਜ਼ ਡਿਊਟੀ ਲਾ ਰਹੀ ਹੈ ਤੇ 16 ਰੁਪਏ 67 ਪੈਸੇ VAT ਵਸੂਲਿਆ ਜਾ ਰਿਹਾ ਹੈ। ਇਸ ਮੁਤਾਬਕ ਦਿੱਲੀ ਵਿੱਚ ਇੱਕ ਲੀਟਰ ਪੈਟਰੋਲ ’ਤੇ 39.79 ਰੁਪਏ ਟੈਕਸ ਵਸੂਲਿਆ ਜਾ ਰਿਹਾ ਹੈ।
ਦਰਅਸਲ 16 ਦਿਨ ਲਗਾਤਾਰ ਵਧਣ ਤੋਂ ਬਾਅਦ ਪੈਟਰੋਲ ਦੀ ਕੀਮਤ ਵਿੱਚ ਇੱਕ ਪੈਸੇ ਦੀ ਕਮੀ ਆਈ। ਇਸ ਬਾਅਦ ਵਿਰੋਧੀ ਧਿਰ ਮੋਦੀ ਸਰਕਾਰ ’ਤੇ ਪਹਿਲਾਂ ਨਾਲੋਂ ਵੀ ਵੱਧ ਹਮਲਾਵਰ ਹੋ ਗਏ। ਇਸ ਦੇ ਮੱਦੇਨਜ਼ਰ ਕੇਰਲ ਦੀ ਪਿਨਾਰਈ ਵਿਜਯਨ ਸਰਕਾਰ ਨੇ ਆਪਣੀ ਦਾਅ ਮਾਰਦਿਆਂ ਪੈਟਰੋਲ-ਡੀਜ਼ਲ ਦੀ ਕੀਮਤ ਵਿੱਚ ਇੱਕ ਰੁਪਏ ਦੀ ਕਟੌਤੀ ਦਾ ਐਲਾਨ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਸੀਐਮ ਪਿਨਾਰਈ ਵਿਜਯਨ ਨੇ ਬੀਜੇਪੀ ਨੂੰ ਸਿੱਧੀ ਚੁਣੌਤੀ ਦਿੰਦਿਆਂ ਸਵਾਲ ਕੀਤਾ ਹੈ ਕਿ ਕੀ ਦੇਸ਼ ਦੇ ਹੋਰ ਸੂਬਿਆਂ ਵਿੱਚ ਵੀ ਪੈਟਰੋਲ ਦੀ ਕੀਮਤ ਘਟਾਈ ਜਾਵੇਗੀ ਜਾਂ ਨਹੀਂ।