ਨਵੀਂ ਦਿੱਲੀ: ਦੇਸ਼ 'ਚ ਲਗਾਤਾਰ ਵਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇ ਚਲਦਿਆਂ ਅੱਜ ਤੇਲ ਕੰਪਨੀਆਂ ਨੇ ਇੱਕ ਪੈਸਾ ਪ੍ਰਤੀ ਲੀਟਰ ਕੀਮਤਾਂ ਦੀ ਕਟੌਤੀ ਕਰਕੇ ਲੋਕਾਂ ਦੇ ਜ਼ਖਮਾਂ 'ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਅਜਿਹੇ 'ਚ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਇੱਕ ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਤੇਲ ਸਸਤਾ ਕਰਨ ਦਾ ਐਲਾਨ ਕੀਤਾ। ਨਵੀਆਂ ਕੀਮਤਾਂ ਇੱਕ ਜੂਨ ਨੂੰ ਲਾਗੂ ਹੋਣਗੀਆਂ।
https://twitter.com/ANI/status/1001762121259143168
ਹਾਲਾਕਿ ਮੁੱਖ ਮੰਤਰੀ ਪਿਨਰਾਈ ਨੇ ਇਹ ਵੀ ਕਿਹਾ ਕਿ ਕੀ ਦੂਜੇ ਸੂਬਿਆਂ 'ਚ ਵੀ ਅਜਿਹੀ ਰਾਹਤ ਦਿੱਤੀ ਜਾਵੇਗੀ। ਦੱਸ ਦਈਏ ਕਿ ਅੱਜ ਸਵੇਰੇ ਤੇਲ ਕੰਪਨੀਆਂ ਵੱਲੋਂ 60 ਪੈਸੇ ਪੈਟਰੋਲ ਸਸਤਾ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਥੋੜ੍ਹੀ ਦੇਰ ਬਾਅਦ ਹੀ ਸਫਾਈ ਦਿੰਦਿਆਂ ਕਿਹਾ ਗਿਆ ਕਿ ਤੇਲ ਦੀਆਂ ਕੀਮਤਾਂ 'ਚ ਕਟੌਤੀ 60 ਪੈਸੇ ਨਹੀਂ ਬਲਕਿ ਇਕ ਪੈਸਾ ਕੀਤੀ ਗਈ ਹੈ। ਆਈਓਸੀ ਨੇ ਇਸ 'ਤੇ ਸਫਾਈ ਦਿੰਦਿਆਂ ਦੱਸਿਆ ਕਿ ਟਾਈਪਿੰਗ ਗਲਤੀ ਦੇ ਚੱਲਦਿਆਂ ਇਕ ਪੈਸੇ ਦੀ ਜਗ੍ਹਾ 60 ਪੈਸੇ ਲਿਖਿਆ ਗਿਆ ਸੀ।
ਦੂਜੇ ਪਾਸੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਤੇਲ ਦੀਆਂ ਕੀਮਤਾਂ 'ਚ ਇਕ ਪੈਸਾ ਕਟੌਤੀ ਦੇ ਮੱਦੇਨਜ਼ਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਲੋਕਾਂ ਨਾਲ ਬੜ੍ਹਾ ਭੱਦਾ ਮਜ਼ਾਕ ਕੀਤਾ ਗਿਆ ਹੈ।
https://twitter.com/RahulGandhi/status/1001741650220249088
ਰਾਹੁਲ ਨੇ ਕਿਹਾ ਕਿ ਤੇਲ ਦੀਾੰ ਕੀਮਤਾਂ ਚ ਇਕ ਪੈਸਾ ਕਟੌਤੀ ਫਿਊਲ ਚੈਂਲੇਜ ਦਾ ਜਵਾਬ ਨਹੀਂ ਹੈ ਜੋ ਮੈਂ ਪਿਛਲੇ ਹਫਤੇ ਕੀਤਾ ਸੀ।
https://twitter.com/RahulGandhi/status/999575452749574144