ਪੜਚੋਲ ਕਰੋ
ਆ ਗਈਆਂ ਲੋਕ ਸਭਾ ਚੋਣਾਂ, ਜੇ ਨਹੀਂ ਹੈ ਤਾਂ ਇੰਝ ਬਣਵਾਓ ਆਪਣਾ ਵੋਟਰ ਕਾਰਡ

ਨਵੀਂ ਦਿੱਲੀ: ਚੋਣ ਵਿਭਾਗ ਨੇ ਐਤਵਰ ਨੂੰ 17ਵੀਂ ਲੋਕ ਸਭਾ ਚੋਣਾਂ ਦੀ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਵੋਟਾਂ 11 ਅਪਰੈਲ ਤੋਂ ਸ਼ੁਰੂ ਹੋ ਕੇ ਇੱਕ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤਕ ਚੱਲੇਗੀ।ਵਿਭਾਗ ਨੇ ਲੋਕ ਸਭਾ ਅਤੇ ਚਾਰ ਸੂਬਿਆਂ ‘ਚ ਵਿਧਾਨ ਸਭਾ ‘ਚ ਚੋਣਾਂ ਦੀ ਪ੍ਰਕਿਰੀਆ ਦਾ ਐਲਾਨ ਕਰ ਦਿੱਤਾ ਹੈ। ਇਸ ਮੁਤਾਬਕ ਦੇਸ਼ ‘ਚ ਸੱਤ ਪੜਾਵਾਂ ‘ਚ ਚੋਣਾਂ ਹੋਣਗੀਆਂ, ਜਿਨ੍ਹਾਂ ਦੀ ਗਿਣਤੀ 23 ਮਈ ਨੂੰ ਹੋਵੇਗੀ। ਅਜਿਹੇ ‘ਚ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਐਤਵਾਰ ਨੂੰ ਕਿਹਾ ਕਿ ਇਸ ਵਾਰ 90 ਕਰੋੜ ਲੋਕ ਵੋਟਾਂ ਦਾ ਭੁਗਤਾਨ ਕਰਨਗੇ। ਜਿਨ੍ਹਾਂ ‘ਚ ਅੱਠ ਕਰੋੜ 43 ਲੱਖ ਨਵੇਂ ਵਟਿਰ ਜੁੜਣਗੇ। 282 ਸੀਟਾਂ ‘ਤੇ ਹਾਰ-ਜਿੱਤ ਪਹਿਲੀ ਵਾਰ ਵੋਟ ਪਾਉਣ ਵਾਲੇ ਮੱਤਦਾਤਾ ਤੈਅ ਕਰਨਗੇ। ਨਹੀਂ ਹੈ ਵੋਟਰ-ਕਾਰਡ ਤਾਂ ਇੰਝ ਕਰੋ ਅਪਲਾਈ ਜਿਨ੍ਹਾਂ ਨਾਗਰਿਕਾਂ ਦੀ ਉਮਰ 18 ਸਾਲ ਅਤੇ ਉਸ ਤੋਂ ਜ਼ਿਆਦਾ ਹੈ ਅਤੇ ਜਿਨ੍ਹਾਂ ਕੋਲ ਵੋਟਰ ਕਾਰਡ ਨਹੀਂ ਹੈ ਉਹ ਚੋਣ ਕਮਿਸ਼ਨ ਦੀ ਵੈੱਬਸਾਈਟ ਤੋਂ ਆਪਣਾ ਵੋਟਰ ਕਾਰਡ ਹੁਣ ਵੀ ਬਣਵਾ ਸਕਦੇ ਹਨ। ਜਿਸ ਦੇ ਲਈ ਉਨ੍ਹਾਂ ਨੂੰ ਆਨ-ਲਾਈਨ ਮੱਤਦਾਤਾ ਸੇਵਾ ਪੋਰਟਲ ‘ਤੇ ਫਾਰਮ ਛੇ ਭਰਨਾ ਹੋਵੇਗਾ।
ਕੌਣ ਭਰ ਸਕਦਾ ਹੈ ਮਤਦਾਤਾ ਲਈ ਆਪਣਾ ਨਾਂਅ
ਐਨਆਰਆਈ ਵੋਟਰਾਂ ਨੂੰ ਫਾਰਮ ਛੇਏ ਭਰਨਾ ਹੋਵੇਗਾ। ਨਾਂਅ, ਫੋਟੋ, ਉਮਰ, ਈਪੀਆਈਸੀ ਨੰਬਰ, ਪਤਾ, ਜਨਮ ਤਾਰੀਖ, ਰਿਸ਼ਤੇਦਾਰ ਦਾ ਨਾਂਅ, ਲਿੰਗ ਆਦਿ ਨੂੰ ਬਦਲਣ ਲਈ ਫਾਰਮ ਅੱਠ ਭਰੋ। ਆਫ ਲਾਈਨ ਵੀ ਭਰ ਸਕਦੇ ਹੋ ਫਾਰਮ ਤੁਸੀਂ ਆਫਲਾਈਨ ਵੀ ਵੋਟਰ ਲਿਸਟ ‘ਚ ਆਪਣਾ ਨਾਂਅ ਦਰਜ ਕਰਵਾ ਸਕਦੇ ਹੋ। ਇਸ ਦੇ ਲਈ ਫਾਰਮ ਛੇ ਦੀ ਦੋ ਕਾਪੀਆਂ ਭਰਨੀਆਂ ਹੋਣਗੀਆਂ। ਇਹ ਫਾਰਮ ਚੋਣ ਰਜ਼ਿਸਟ੍ਰੇਸ਼ਨ ਅਧਿਕਾਰੀਆਂ/ਸਹਾਇਕ ਚੋਣ ਅਧਿਕਾਰੀਆਂ ਅਤੇ ਬੂਥ ਦੇ ਅਧਿਕਾਰੀਆਂ ਦੇ ਦਫ਼ਤਰਾਂ ‘ਚ ਫਰੀ ‘ਚ ਮਿਲਦੇ ਹਨ। ਨੋਟ: ਕਿਸੇ ਵੀ ਤਰ੍ਹਾਂ ਦੀ ਮਦਦ ਲਈ ਤੁਸੀਂ 1950 ‘ਤੇ ਕਾਲ ਕਰੋ ਅਤੇ ਵਧੇਰੇ ਜਾਣਕਾਰੀ ਲਈ http://ecisveep.nic.in/ ‘ਤੇ ਵੀ ਪੜ੍ਹਿਆ ਜਾ ਸਕਦਾ ਹੈ।
ਕੌਣ ਭਰ ਸਕਦਾ ਹੈ ਮਤਦਾਤਾ ਲਈ ਆਪਣਾ ਨਾਂਅ - ਜੋ ਭਾਰਤੀ ਨਾਗਰਿਕ ਹਨ।
- ਜਿਨ੍ਹਾਂ ਦੀ ਉਮਰ 18 ਜਾਂ ਉਸ ਤੋਂ ਜ਼ਿਆਦਾ ਹੈ।
- ਜੇਕਰ ਤੁਸੀਂ ਚੋਣ ਖੇਤਰ ਦੇ ਨਿਵਾਸੀ ਹੋ ਜਿੱਥੋਂ ਦੇ ਤੁਸੀਂ ਵੋਟਰ ਬਣਨਾ ਚਾਹੁੰਦੇ ਹੋ।
ਐਨਆਰਆਈ ਵੋਟਰਾਂ ਨੂੰ ਫਾਰਮ ਛੇਏ ਭਰਨਾ ਹੋਵੇਗਾ। ਨਾਂਅ, ਫੋਟੋ, ਉਮਰ, ਈਪੀਆਈਸੀ ਨੰਬਰ, ਪਤਾ, ਜਨਮ ਤਾਰੀਖ, ਰਿਸ਼ਤੇਦਾਰ ਦਾ ਨਾਂਅ, ਲਿੰਗ ਆਦਿ ਨੂੰ ਬਦਲਣ ਲਈ ਫਾਰਮ ਅੱਠ ਭਰੋ। ਆਫ ਲਾਈਨ ਵੀ ਭਰ ਸਕਦੇ ਹੋ ਫਾਰਮ ਤੁਸੀਂ ਆਫਲਾਈਨ ਵੀ ਵੋਟਰ ਲਿਸਟ ‘ਚ ਆਪਣਾ ਨਾਂਅ ਦਰਜ ਕਰਵਾ ਸਕਦੇ ਹੋ। ਇਸ ਦੇ ਲਈ ਫਾਰਮ ਛੇ ਦੀ ਦੋ ਕਾਪੀਆਂ ਭਰਨੀਆਂ ਹੋਣਗੀਆਂ। ਇਹ ਫਾਰਮ ਚੋਣ ਰਜ਼ਿਸਟ੍ਰੇਸ਼ਨ ਅਧਿਕਾਰੀਆਂ/ਸਹਾਇਕ ਚੋਣ ਅਧਿਕਾਰੀਆਂ ਅਤੇ ਬੂਥ ਦੇ ਅਧਿਕਾਰੀਆਂ ਦੇ ਦਫ਼ਤਰਾਂ ‘ਚ ਫਰੀ ‘ਚ ਮਿਲਦੇ ਹਨ। ਨੋਟ: ਕਿਸੇ ਵੀ ਤਰ੍ਹਾਂ ਦੀ ਮਦਦ ਲਈ ਤੁਸੀਂ 1950 ‘ਤੇ ਕਾਲ ਕਰੋ ਅਤੇ ਵਧੇਰੇ ਜਾਣਕਾਰੀ ਲਈ http://ecisveep.nic.in/ ‘ਤੇ ਵੀ ਪੜ੍ਹਿਆ ਜਾ ਸਕਦਾ ਹੈ। Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















