ਪੜਚੋਲ ਕਰੋ
Advertisement
ਭਾਰਤੀ ਹਵਾਈ ਫ਼ੌਜ ਦੇ ਸਰਬਉੱਚ ਅਹੁਦੇਦਾਰ ਮਾਰਸ਼ਲ ਅਰਜੁਨ ਸਿੰਘ ਦਾ ਦੇਹਾਂਤ
ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਦੇ ਮਾਰਸ਼ਲ ਅਰਜਨ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹ 98 ਵਰ੍ਹਿਆਂ ਦੇ ਸਨ। ਅੱਜ ਉਨ੍ਹਾਂ ਨੂੰ ਕਾਫੀ ਨਾਜ਼ੁਕ ਹਾਲਤ ਵਿੱਚ ਦਿੱਲੀ ਦੇ R&R ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਬੇਚੈਨੀ ਮਹਿਸੂਸ ਹੋ ਰਹੀ ਸੀ।
ਉਨ੍ਹਾਂ ਦੀ ਹਾਲ-ਚਾਲ ਪੁੱਛਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਉਨ੍ਹਾਂ ਨਾਲ ਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ। ਮੋਦੀ ਨੇ ਉਨ੍ਹਾਂ ਦੀ ਸਿਹਤਯਾਬੀ ਲਈ ਟਵੀਟ ਵੀ ਕੀਤਾ ਸੀ।
ਅਰਜੁਨ ਸਿੰਘ ਭਾਰਤੀ ਏਅਰ ਫੋਰਸ ਦੇ ਸਭ ਤੋਂ ਸੀਨੀਅਰ ਤੇ ਉੱਚ ਅਹੁਦੇ 'ਤੇ ਬਿਰਾਜਮਾਨ ਸਨ। ਦੂਜੀ ਵਿਸ਼ਵ ਜੰਗ ਤੇ 1965 ਦੀ ਜੰਗ ਵਿੱਚ ਦਲੇਰਾਨਾ ਪ੍ਰਦਰਸ਼ਨ ਕਰ ਕੇ ਉਨ੍ਹਾਂ ਨੂੰ ਏਅਰ ਫੋਰਸ ਮਾਰਸ਼ਲ ਦੇ ਅਹੁਦੇ ਨਾਲ ਨਿਵਾਜਿਆ ਗਿਆ। ਉਹ ਇਕੱਲੇ ਭਾਰਤ ਹਵਾਈ ਫੌਜ ਦੇ 5 ਸਟਾਰ ਅਫਸਰ ਸਨ।
ਅਰਜਨ ਸਿੰਘ 1964 ਤੋਂ 1969 ਤਕ ਚੀਫ਼ ਆਫ਼ ਏਅਰ ਸਟਾਫ਼ ਰਹਿ ਚੁੱਕੇ ਸਨ। ਉਨ੍ਹਾਂ ਨੂੰ 1965 ਵਿੱਚ ਪਦਮ ਵਿਭੂਸ਼ਣ ਤੇ ਸੈਨਾ ਮੈਡਲ ਜਿਹੇ ਵੱਕਾਰੀ ਸਨਮਾਨਾਂ ਨਾਲ ਨਿਵਾਜਿਆ ਗਿਆ ਸੀ।। ਉਨ੍ਹਾਂ 1970 ਵਿੱਚ ਹਵਾਈ ਫ਼ੌਜ ਤੋਂ ਸੇਵਾ ਮੁਕਤੀ ਲੈ ਲਈ ਸੀ। ਉਹ ਸਵਿੱਟਜ਼ਰਲੈਂਡ ਤੇ ਵੈਟਿਕਨ ਵਿੱਚ ਭਾਰਤ ਦੇ ਰਾਜਦੂਤ ਵੀ ਰਹਿ ਚੁੱਕੇ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement