ਪੜਚੋਲ ਕਰੋ
Advertisement
ਫੌਜ ਦਾ ਮਿੱਗ-21 ਕ੍ਰੈਸ਼, ਪਾਈਲਟ ਵਾਲ-ਵਾਲ ਬਚੇ
ਮੱਧ ਪ੍ਰਦੇਸ਼ ਦੇ ਭਿੰਡ ਦੇ ਗੋਹਦ ਇਲਾਕੇ ‘ਚ ਹਵਾਈ ਸੈਨਾ ਦਾ ਜਹਾਜ਼ ਮਿੱਗ-21 ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਆਮ ਅਭਿਆਸ ‘ਤੇ ਸੀ। ਉਸ ‘ਤੇ ਸਵਾਰ ਦੋਵਾਂ ਪਾਈਲਟ ਸੁਰੱਖਿਅਤ ਹਨ।
ਗਵਾਲੀਅਰ: ਮੱਧ ਪ੍ਰਦੇਸ਼ ਦੇ ਭਿੰਡ ਦੇ ਗੋਹਦ ਇਲਾਕੇ ‘ਚ ਹਵਾਈ ਸੈਨਾ ਦਾ ਜਹਾਜ਼ ਮਿੱਗ-21 ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਆਮ ਅਭਿਆਸ ‘ਤੇ ਸੀ। ਉਸ ‘ਤੇ ਸਵਾਰ ਦੋਵਾਂ ਪਾਈਲਟ ਸੁਰੱਖਿਅਤ ਹਨ। ਹਵਾਈ ਸੈਨਾ ਦੇ ਸੂਤਰਾਂ ਮੁਤਾਬਕ, “ਮਿੱਗ -21 ਪ੍ਰੀਖਣ ਜਹਾਜ਼ ਗਵਾਲੀਅਰ ਏਅਰਬੇਸ ਕੋਲ ਹਾਦਸਾਗ੍ਰਸਤ ਹੋਇਆ। ਜਹਾਜ਼ ‘ਚ ਦੋਵੇਂ ਪਾਈਲਟ ਸੁਰੱਖਿਅਤ ਕੁੱਦ ਗਏ।”
ਮਿੱਗ ਦੇ ਕ੍ਰੈਸ਼ ਹੋਣ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਤੇ ਏਅਰਫੋਰਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਸੂਤਰਾਂ ਨੇ ਕਿਹਾ ਕਿ ਜਹਾਜ਼ ਇੱਕ ਨਿਯਮਿਤ ਮਿਸ਼ਨ ‘ਤੇ ਸੀ ਤੇ ਕਰੀਬ 10 ਵਜੇ ਹਾਦਸਾਗ੍ਰਸਤ ਹੋ ਗਿਆ। ਆਈਏਐਫ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਕੋਰਟ ਆਫ਼ ਇੰਕੁਆਰੀ ਦੇ ਹੁਕਮ ਦਿੱਤੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement