IAM ਦਾ ਦਾਅਵਾ, "ਰਾਮਦੇਵ ਤੋਂ ਤਾਂ ਮੱਛੀ ਠੀਕ ਨਾ ਹੋਈ, ਬੰਦਾ ਤਾਂ ਦੂਰ!"
ਜਨਰਲ ਵਿੱਚ ਛਪੇ ਖੋਜ ਪੱਤਰ ਮੁਤਾਬਕ ਮੱਛੀ ਨੂੰ ਸਪਾਈਕ ਪ੍ਰੋਟੀਨ ਦੇਣ ਦੀ ਗੱਲ ਲਿਖੀ ਗਈ ਹੈ। ਡਾ. ਖੰਨਾ ਨੇ ਕਿਹਾ ਕਿ ਖੋਜ ਪੂਰੀ ਤਰ੍ਹਾਂ ਨਾਲ ਗ਼ਲਤ ਹੈ।
ਨਵੀਂ ਦਿੱਲੀ: ਪਤੰਜਲੀ ਨੇ ਕੋਰੋਨਿਲ ਦਾ ਪ੍ਰੀਖਣ ਉੱਤਰਾਖੰਡ ਦੀਆਂ ਨਦੀਆਂ ਵਿੱਚ ਪਾਈ ਜਾਣ ਵਾਲੀ ਜੇਬ੍ਰਾ ਫਿਸ਼ (ਮੱਛੀ ਦੀ ਇੱਕ ਪ੍ਰਜਾਤੀ) 'ਤੇ ਕੀਤਾ ਗਿਆ। ਆਈਏਐਮ ਉੱਤਰਾਖੰਡ ਦੇ ਸਕੱਤਰ ਡਾ. ਅਜੈ ਖੰਨਾ ਨੇ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਖ਼ੁਦ ਪਤੰਜਲੀ ਦੇ ਪਾਈਥੋਮੈਡੀਸਨ ਜਨਰਲ ਵਿੱਚ ਛਪੇ ਖੋਜ ਪੱਤਰ ਵਿੱਚ ਇਸ ਦੀ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਕ ਮੱਛੀ 'ਤੇ ਪਰਖੀ ਦਵਾਈ ਬੰਦਿਆਂ 'ਤੇ ਵਰਤੀ ਨਹੀਂ ਜਾ ਸਕਦੀ। ਡਾ. ਖੰਨਾ ਨੇ ਇਹ ਵੀ ਆਖਿਆ ਕਿ ਰਾਮਦੇਵ ਦੀ ਕੰਪਨੀ ਵੱਲੋਂ ਇਹ ਪ੍ਰੀਖਣ ਵੀ ਠੀਕ ਢੰਗ ਨਾਲ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੱਛੀ ਨੂੰ ਕੋਰੋਨਾ ਪੀੜਤ ਬਣਾਉਣ ਮਗਰੋਂ ਕੋਰੋਨਿਲ ਦਿੱਤੀ ਜਾਣੀ ਚਾਹੀਦੀ ਸੀ ਤਾਂ ਜੋ ਪਤਾ ਲੱਗੇ ਕਿ ਉਸ ਦਾ ਵਾਇਰਸ 'ਤੇ ਕੁਝ ਅਸਰ ਹੋ ਵੀ ਰਿਹਾ ਹੈ ਕਿ ਨਾ, ਪਰ ਅਜਿਹਾ ਨਹੀਂ ਕੀਤਾ ਗਿਆ।
ਜਨਰਲ ਵਿੱਚ ਛਪੇ ਖੋਜ ਪੱਤਰ ਮੁਤਾਬਕ ਮੱਛੀ ਨੂੰ ਸਪਾਈਕ ਪ੍ਰੋਟੀਨ ਦੇਣ ਦੀ ਗੱਲ ਲਿਖੀ ਗਈ ਹੈ। ਡਾ. ਖੰਨਾ ਨੇ ਕਿਹਾ ਕਿ ਖੋਜ ਪੂਰੀ ਤਰ੍ਹਾਂ ਨਾਲ ਗ਼ਲਤ ਹੈ। ਅਜਿਹੇ ਵਿੱਚ ਪਤੰਜਲੀ ਅਤੇ ਬਾਬਾ ਰਾਮਦੇਵ ਦਾ ਕੋਰੋਨਿਲ ਦਵਾਈ ਬਾਰੇ ਕੋਈ ਵੀ ਦਾਅਵਾ ਕਰਨਾ ਗਲਤ ਹੈ।
ਉਨ੍ਹਾਂ ਕਿਹਾ ਕਿ ਦਵਾਈਆਂ ਦੇ ਪ੍ਰੀਖਣ ਦੀ ਮਾਪਦੰਡ ਪ੍ਰਕਿਰਿਆ ਹੈ। ਜਦ ਪ੍ਰੀਖਣ ਵਿੱਚ ਉਸ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਗਿਆ ਤਾਂ ਕੋਈ ਵੀ ਇਸ ਨਤੀਜੇ 'ਤੇ ਕਿਵੇਂ ਪਹੁੰਚ ਸਕਦਾ ਹੈ ਕਿ ਦਵਾਈ ਪ੍ਰਭਾਵਸ਼ਾਲੀ ਹੈ।