ਪ੍ਰਧਾਨ ਮੰਤਰੀ ਬਣੇ ਤਾਂ ਕੀ ਕਰੋਗੇ? ਰਾਹੁਲ ਗਾਂਧੀ ਨੇ ਦਿੱਤਾ ਇਹ ਜਵਾਬ
ਵਾਰਤਾ ਦੌਰਾਨ ਨਿਕੋਲਸ ਨੇ ਰਾਹੁਲ ਨੂੰ ਸਵਾਲ ਕੀਤਾ ਕਿ ਜੇਕਰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਤਾਂ ਕਿਹੜੀਆਂ ਨੀਤੀਆਂ 'ਤੇ ਜ਼ੋਰ ਦਿੰਦੇ। ਇਸ ਦੇ ਜਵਾਬ 'ਚ ਰਾਹੁਲ ਨੇ ਕਿਹਾ, 'ਜੇਕਰ ਅਸੀਂ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਦੇਸ਼ ਦੇ ਵਿਕਾਸ ਦੇ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣੇ ਚਾਹੀਦੇ ਹਨ।
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਮੁਖੀ ਰਾਹੁਲ ਗਾਂਧੀ ਨੇ ਕਿਹਾ ਕਿ, ਜੇਕਰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਤਾਂ ਦੇਸ਼ 'ਚ ਜ਼ਿਆਦਾ ਤੋਂ ਜ਼ਿਆਦਾ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਉਨ੍ਹਾਂ ਦਾ ਮੁੱਖ ਟੀਚਾ ਹੁੰਦਾ ਹੈ। ਹਾਵਰਡ ਕੇਨੇਡੀ ਸਕੂਲ ਦੇ ਅੰਬੈਸਡਰ ਤੇ ਸਾਬਕਾ ਅਮਰੀਕੀ ਰਾਜਨਾਇਕ ਨਿਕੋਲਸ ਬਨਰਸ ਦੇ ਨਾਲ ਇਕ ਆਨਲਾਈਨ ਵਾਰਤਾ ਦੌਰਾਨ ਉਨ੍ਹਾਂ ਵਿਕਾਸ ਕੇਂਦਰਤ ਨੀਤੀਆਂ ਤੋਂ ਹਟ ਕੇ ਰੋਜ਼ਗਾਰ 'ਤੇ ਆਧਾਰਤ ਨੀਤੀਆਂ 'ਤੇ ਜ਼ੋਰ ਦੇਣ ਦੀ ਗੱਲ ਆਖੀ।
ਰਾਹੁਲ ਨੇ ਕਿਹਾ, 'ਮੈਂ ਵਿਕਾਸ ਕੇਂਦਰਤ ਨੀਤੀਆਂ ਤੋਂ ਹਟਕੇ ਰੋਜ਼ਗਾਰ 'ਤੇ ਆਧਾਰਤ ਨੀਤੀਆਂ 'ਤੇ ਜ਼ੋਰ ਦਿੰਦਾ। ਸਾਨੂੰ ਹਰ ਖੇਤਰ 'ਚ ਵਿਕਾਸ ਦੀ ਵੀ ਲੋੜ ਹੈ ਪਰ ਉਤਪਦਾਨ ਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਸਾਡਾ ਮੁੱਖ ਟੀਚਾ ਹੁੰਦਾ ਹੈ।
ਰੋਜ਼ਗਾਰ ਦੇਣ ਦੇ ਮਾਮਲੇ 'ਚ ਚੀਨ ਸਾਡੇ ਤੋਂ ਬਹੁਤ ਅੱਗੇ
ਵਾਰਤਾ ਦੌਰਾਨ ਨਿਕੋਲਸ ਨੇ ਰਾਹੁਲ ਨੂੰ ਸਵਾਲ ਕੀਤਾ ਕਿ ਜੇਕਰ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਤਾਂ ਕਿਹੜੀਆਂ ਨੀਤੀਆਂ 'ਤੇ ਜ਼ੋਰ ਦਿੰਦੇ। ਇਸ ਦੇ ਜਵਾਬ 'ਚ ਰਾਹੁਲ ਨੇ ਕਿਹਾ, 'ਜੇਕਰ ਅਸੀਂ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਦੇਸ਼ ਦੇ ਵਿਕਾਸ ਦੇ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣੇ ਚਾਹੀਦੇ ਹਨ। ਨਵੀਆਂ ਸੰਭਾਵਨਾਵਾਂ ਜੁੜ ਦੇ ਨਾਲ-ਨਾਲ ਉਤਪਾਦਨ ਵੀ ਵਧਣਾ ਚਾਹੀਦਾ ਹੈ। ਪਰ ਅਜਿਹਾ ਨਹੀਂ ਹੋ ਰਿਹਾ।'
ਉਨ੍ਹਾਂ ਕਿਹਾ, 'ਚੀਨ ਇਸ ਮਾਮਲੇ 'ਚ ਬੇਹੱਦ ਅੱਗੇ ਹੈ। ਮੈਂ ਅੱਜ ਤਕ ਚੀਨ ਦੇ ਅਜਿਹੇ ਕਿਸੇ ਵੀ ਲੀਡਰ ਨਾਲ ਨਹੀਂ ਮਿਲਿਆ ਜਿਸ ਨੇ ਮੈਨੂੰ ਕਿਹਾ ਹੋਵੇ, ਸਾਨੂੰ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ 'ਚ ਪਰੇਸ਼ਾਨੀ ਹੋ ਰਹੀ ਹੈ। ਰਾਹੁਲ ਨੇ ਕਿਹਾ, ਸਾਡੀ ਆਰਥਿਕ ਵਿਕਾਸ ਦਰ ਜੇਕਰ 9 ਫੀਸਦ ਵੀ ਹੋਵੇ ਪਰ ਸਾਨੂੰ ਇਸ ਦੇ ਨਾਲ-ਨਾਲ ਰੋਜ਼ਗਾਰ ਦੀ ਸੰਖਿਆਂ 'ਚ ਇਜ਼ਾਫਾ ਕਰਨ ਦੀ ਵੀ ਲੋੜ ਹੈ। ਜੇਕਰ ਅਸੀਂ ਅਜਿਹਾ ਨਹੀਂ ਕਰ ਪਾਉਂਦੇ ਤਾਂ ਮੈਨੂੰ ਇਸ ਆਰਥਿਕ ਵਿਕਾਸ ਦਰ ਦੀ ਸੰਖਿਆ ਨਾਲ ਕੋਈ ਫਰਕ ਨਹੀਂ ਪੈਂਦਾ।'
ਦੇਸ਼ ਦੀਆਂ ਸੰਸਥਾਵਾਂ 'ਤੇ ਬੀਜੇਪੀ ਦਾ ਕਬਜ਼ਾ
ਰਾਹੁਲ ਗਾਂਧੀ ਨੇ ਨਾਲ ਹੀ ਕਿਹਾ ਕਿ ਬੀਜੇਪੀ ਘੁਸਪੈਠ ਕਰਕੇ ਇਸ ਦੇਸ਼ ਦੀਆਂ ਸੰਸਥਾਵਾਂ 'ਤੇ ਕਬਜ਼ਾ ਕਰ ਰਹੀ ਹੈ। ਬੀਜੇਪੀ ਦੇ ਕੋਲ ਮੀਡੀਆ ਦੇ ਨਾਲ-ਨਾਲ ਹੋਰ ਸੰਸਥਾਵਾਂ 'ਤੇ ਵੀ ਪੂਰਾ ਕੰਟਰੋਲ ਹੈ। ਸਿਰਫ ਕਾਂਗਰਸ ਹੀ ਨਹੀਂ ਬਲਕਿ ਬੀਐਸਪੀ, ਐਸਪੀ, ਐਨਸੀਪੀ ਵੀ ਚੋਣਾਂ ਨਹੀਂ ਜਿੱਤ ਰਹੀ। ਰਾਹੁਲ ਗਾਂਧੀ ਨੇ ਕਿਹਾ ਕਿ ਚੋਣ ਲੜਨ ਲਈ ਮੈਨੂੰ ਸੰਸਥਾਗਤ ਸੰਰਚਨਾਵਾਂ ਦੀ ਲੋੜ ਹੈ। ਮੈਨੂੰ ਇਕ ਨਿਆਂਇਕ ਪ੍ਰਣਾਲੀ ਦੀ ਲੋੜ ਹੈ ਜੋ ਮੇਰੀ ਰੱਖਿਆ ਕਰਦੀ ਹੈ। ਮੈਨੂੰ ਇਕ ਮੀਡੀਆ ਦੀ ਲੋੜ ਹੈ ਜੋ ਆਜ਼ਾਦ ਹੋਵੇ।'