ਬਿਹਾਰ ਵਿੱਚ ਇਸ ਵਾਰ ਹੋ ਸਕਦੇ ਨੇ ਦੋ ਡਿਪਟੀ CM, ਬੀਜੇਪੀ ਦੇ ਇਹ ਦੋ ਨੇਤਾਂਵਾਂ ਦਾ ਨਾਮ ਤੈਅ
ਬਿਹਾਰ ਵਿਧਾਨ ਸਭਾ ਦੀ ਚੋਣ ਹੋ ਚੁੱਕੀ ਹੈ ਅਤੇ ਹੁਣ ਸਭ ਦੀਆਂ ਨਜ਼ਰਾਂ ਇਸ ਤੇ ਹਨ ਕਿ ਕਿਸ ਵਿਧਾਇਕ ਨੂੰ ਕਹਿੜਾ ਅਹੁਦਾ ਮਿਲੇਗਾ।
ਪਟਨਾ: ਬਿਹਾਰ ਵਿਧਾਨ ਸਭਾ ਦੀ ਚੋਣ ਹੋ ਚੁੱਕੀ ਹੈ ਅਤੇ ਹੁਣ ਸਭ ਦੀਆਂ ਨਜ਼ਰਾਂ ਇਸ ਤੇ ਹਨ ਕਿ ਕਿਸ ਵਿਧਾਇਕ ਨੂੰ ਕਹਿੜਾ ਅਹੁਦਾ ਮਿਲੇਗਾ।ਅਜਿਹੇ ਵਿੱਚ ਖ਼ਬਰਾਂ ਹਨ ਕਿ ਬਿਹਾਰ ਵਿੱਚ ਦੋ ਡਿਪਟੀ ਸੀ.ਐੱਮ. ਹੋ ਸਕਦੇ ਹਨ। ਸੂਤਰਾਂ ਅਨੁਸਾਰ ਤਾਰਕੀਸ਼ੋਰ ਪ੍ਰਸਾਦ ਦੇ ਨਾਲ ਰੇਨੂੰ ਦੇਵੀ ਨੂੰ ਇਸ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਤਾਰਕੀਸ਼ੋਰ ਪ੍ਰਸਾਦ ਨੂੰ ਬੀਜੇਪੀ ਵਿਧਾਨ ਸਭਾ ਦਾ ਨੇਤਾ ਚੁਣਿਆ ਗਿਆ ਹੈ। ਉਹ ਕਟਿਹਾਰ ਤੋਂ ਵਿਧਾਇਕ ਚੁਣੇ ਗਏ ਹਨ। ਇਸ ਦੇ ਨਾਲ ਹੀ ਰੇਨੂੰ ਦੇਵੀ ਚੌਥੀ ਵਾਰ ਬੇਤੀਆ ਤੋਂ ਵਿਧਾਇਕ ਚੁਣੀ ਗਈ ਹੈ। ਇਹ ਦੋਵੇਂ ਭਾਜਪਾ ਦੇ ਨੇਤਾ ਹਨ।
ਸੁਸ਼ੀਲ ਮੋਦੀ ਨੇ ਤਾਰਕੀਸ਼ੋਰ ਪ੍ਰਸਾਦ ਅਤੇ ਰੇਨੂੰ ਦੇਵੀ ਨੂੰ ਵਧਾਈ ਦਿੱਤੀ ਤਾਰਕੀਸ਼ੋਰ ਪ੍ਰਸਾਦ ਨੂੰ ਬੀਜੇਪੀ ਵਿਧਾਨ ਸਭਾ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਸੁਸ਼ੀਲ ਮੋਦੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਸੁਸ਼ੀਲ ਮੋਦੀ ਨੇ ਟਵੀਟ ਕੀਤਾ, "ਤਾਰਕੀਸ਼ੋਰ ਜੀ ਨੂੰ ਸਰਬਸੰਮਤੀ ਨਾਲ ਭਾਜਪਾ ਵਿਧਾਨ ਸਭਾ ਦਾ ਨੇਤਾ ਚੁਣੇ ਜਾਣ ‘ਤੇ ਵਧਾਈ। "
तारकिशोरजी को भाजपा विधानमंडल का नेता सर्वसम्मति से चुने जाने पर कोटिशः बधाई !
— Sushil Kumar Modi (@SushilModi) November 15, 2020
ਕੱਲ੍ਹ ਸ਼ਾਮ ਸਾਢੇ 4 ਵਜੇ ਹੋਏਗਾ ਸਹੁੰ ਚੁੱਕ ਸਮਾਰੋਹ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਰੋਹ ਕੱਲ ਸ਼ਾਮ 4.30 ਵਜੇ ਹੋਵੇਗਾ। ਨਿਤੀਸ਼ ਕੁਮਾਰ ਸੱਤਵੀਂ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਅੱਜ ਐਨਡੀਏ ਦੀ ਬੈਠਕ ਵਿੱਚ ਉਹ ਵਿਧਾਇਕ ਦਲ ਦਾ ਨੇਤਾ ਚੁਣੇ ਗਏ। ਇਸ ਤੋਂ ਬਾਅਦ ਉਹ ਰਾਜਪਾਲ ਨੂੰ ਮਿਲਣ ਲਈ ਪਹੁੰਚੇ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।