ਕਰਨਾਲ: ਕੇਂਦਰ ਸਰਕਾਰ (Centre Government) ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ (Farm Laws) ਦੇ ਵਿਰੋਧ ਵਿੱਚ ਕਰਨਾਲ (Karnal) 'ਚ ਬੱਚਿਆਂ ਨੇ ਸਾਈਕਲ ਰੈਲੀ (Children Cycle Rally) ਕੱਢੀ। ਇਸ ਤੋਂ ਇਨ੍ਹਾਂ ਨਿੱਕੇ ਬੱਚਿਆਂ ਨੇ ਐਸਡੀਐਮ ਦੇ ਨੁਮਾਇੰਦੇ ਨੂੰ ਮੰਗ ਪੱਤਰ ਸੌਂਪਦਿਆਂ ਤੇ ਨਾਅਰੇਬਾਜ਼ੀ ਕੀਤੀ। ਹਲਕਾ ਅਸੰਧ ਦੇ ਗੁਰਦੁਆਰਾ ਡੇਰਾ ਸਾਹਬ ਤੋਂ ਸ਼ੁਰੂ ਕੀਤੀ ਗਈ ਇਸ ਸਾਈਕਲ ਰੈਲੀ ਵਿੱਚ ਪੰਜ ਤੋਂ 12 ਸਾਲ ਦੀ ਉਮਰ ਦੇ ਕਈ ਬੱਚਿਆਂ ਨੇ ਹਿੱਸਾ ਲਿਆ। ਬੱਚਿਆਂ ਨੇ ਹੱਥਾਂ ਵਿੱਚ ਕਿਸਾਨ ਏਕਤਾ ਮੰਚ ਦਾ ਝੰਡਾ ਫੜਿਆ ਹੋਇਆ ਸੀ।
ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲੇ ਇਨ੍ਹਾਂ ਬੱਚਿਆਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਪਿਛਲੇ ਕਈ ਦਿਨਾਂ ਤੋਂ ਸਿੰਘੂ ਸਰਹੱਦ ‘ਤੇ ਆਪਣੇ ਹੱਕਾਂ ਲਈ ਲੜ ਰਹੇ ਹਨ ਪਰ ਕੇਂਦਰ ਸਰਕਾਰ ਨੇ ਅਜੇ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ। ਉਨ੍ਹਾਂ ਕਿਹਾ ਕਿ ਉਹ ਆਪਣੇ ਭਵਿੱਖ ਲਈ ਖੇਤੀਬਾੜੀ ਕਾਨੂੰਨਾਂ ਨਾਲ ਜੋੜ ਕੇ ਵੇਖਦੇ ਹਨ ਤੇ ਵਿਸ਼ਵਾਸ ਕਰਦੇ ਹਨ ਕਿ ਜੇ ਉਨ੍ਹਾਂ ਦੇ ਮਾਪੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਤਾਂ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ।
ਇਸ ਦੇ ਨਾਲ ਹੀ ਬੱਚਿਆਂ ਨੇ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਜਲਦੀ ਪੂਰੀਆਂ ਨਾ ਕੀਤੀਆਂ ਗਈਆਂ ਤੇ ਉਨ੍ਹਾਂ ਦੇ ਮਾਪੇ ਧਰਨੇ ਤੋਂ ਵਾਪਸ ਨਹੀਂ ਆਉਣਗੇ ਤੇ ਉਹ ਵੀ ਦਿੱਲੀ ਧਰਨੇ ਦਾ ਹਿੱਸਾ ਬਣਨਗੇ। ਦੱਸ ਦਈਏ ਕਿ ਬੱਚਿਆਂ ਦੀ ਇਹ ਸਾਈਕਲ ਰੈਲੀ ਗੁਰਦੁਆਰਾ ਡੇਰਾ ਸਾਹਬ ਤੋਂ ਕਰਨਾਲ ਮਾਰਗ, ਜੀਂਦ ਚੌਕ, ਸਲਵਾਨ ਚੌਕ ਤੱਕ ਐਸਡੀਐਮ ਦਫਤਰ ਪਹੁੰਚੀ ਜਿੱਥੇ ਐਸਡੀਐਮ ਬਸੰਤ ਦੀ ਗੈਰ ਹਾਜ਼ਰੀ ਵਿੱਚ ਉਨ੍ਹਾਂ ਦੇ ਪ੍ਰਤੀਨਿਧੀ ਨੂੰ ਮੰਗ ਪੱਤਰ ਸੌਂਪਿਆ ਗਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Kids Cycle Rally: ਖੇਤੀਬਾੜੀ ਕਾਨੂੰਨਾਂ ਵਿਰੁੱਧ ਵੇਖੋ ਬੱਚਿਆਂ ਜਾਨੂੰਨ, ਸਾਈਕਲ ਰੈਲੀ ਕਰਕੇ ਸਰਕਾਰ ਨੂੰ ਵੰਗਾਰਿਆ
ਏਬੀਪੀ ਸਾਂਝਾ
Updated at:
07 Jan 2021 04:30 PM (IST)
ਬੱਚਿਆਂ ਨੇ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਜਲਦੀ ਪੂਰੀਆਂ ਨਾ ਕੀਤੀਆਂ ਗਈਆਂ ਤੇ ਉਨ੍ਹਾਂ ਦੇ ਮਾਪੇ ਧਰਨੇ ਤੋਂ ਵਾਪਸ ਨਹੀਂ ਆਉਣਗੇ ਤੇ ਉਹ ਵੀ ਦਿੱਲੀ ਧਰਨੇ ਦਾ ਹਿੱਸਾ ਬਣਨਗੇ।
- - - - - - - - - Advertisement - - - - - - - - -