ਪੜਚੋਲ ਕਰੋ
(Source: ECI/ABP News)
ਸਹੁਰੇ ਘਰ ਗਏ ਜਵਾਈ ਦੀ ਕੁੱਟ-ਕੁੱਟ ਕੇ ਹੱਤਿਆ, 4 ਸਾਲ ਪਹਿਲਾਂ ਕਰਵਾਇਆ ਸੀ ਪ੍ਰੇਮ ਵਿਆਹ
ਫਤਿਹਾਬਾਦ ਦੇ ਪਿੰਡ ਨੂਰਕੀਹਲੀ ਵਿਖੇ ਸਹੁਰੇ-ਘਰ ਗਏ 32 ਸਾਲਾ ਨੌਜਨਾਨ ਹੋਇਆ ਆਨਰ ਕਿਲਿੰਗ ਦਾ ਸ਼ਿਕਾਰ।ਸਹੁਰੇ ਪਰਿਵਾਰ ਨੇ ਕੁੱਟ-ਕੁੱਟ ਕੀਤਾ ਕਤਲ, ਪਤਨੀ ਤੇ ਸਹੁਰਿਆਂ ਸਮੇਤ 11 ਲੋਕਾਂ ਖਿਲਾਫ ਪਰਚਾ।ਲਵ ਮੈਰਿਜ ਕਰੀਬ 4 ਸਾਲ ਪਹਿਲਾਂ ਹੋਈ ਸੀ।
![ਸਹੁਰੇ ਘਰ ਗਏ ਜਵਾਈ ਦੀ ਕੁੱਟ-ਕੁੱਟ ਕੇ ਹੱਤਿਆ, 4 ਸਾਲ ਪਹਿਲਾਂ ਕਰਵਾਇਆ ਸੀ ਪ੍ਰੇਮ ਵਿਆਹ In-laws beat son-in-law to death, arranged love marriage 4 years ago ਸਹੁਰੇ ਘਰ ਗਏ ਜਵਾਈ ਦੀ ਕੁੱਟ-ਕੁੱਟ ਕੇ ਹੱਤਿਆ, 4 ਸਾਲ ਪਹਿਲਾਂ ਕਰਵਾਇਆ ਸੀ ਪ੍ਰੇਮ ਵਿਆਹ](https://static.abplive.com/wp-content/uploads/sites/5/2020/10/26154255/Honor-killing.jpg?impolicy=abp_cdn&imwidth=1200&height=675)
ਫਤਿਹਾਬਾਦ: ਹਰਿਆਣਾ ਦੇ ਫਤਿਆਬਾਦ ਦੇ ਨੂਰਕੀਹਲੀ ਪਿੰਡ ਵਿੱਚ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਆਪਣੇ ਸਹੁਰੇ ਘਰ ਗਏ 32 ਸਾਲਾ ਨੌਜਵਾਨ ਨੂੰ ਉਸ ਦੀ ਪਤਨੀ, ਸੱਸ ਤੇ ਸਹੁਰਾ ਪਰਿਵਾਰ ਸਮੇਤ ਡੇਢ ਦਰਜਨ ਤੋਂ ਵੱਧ ਲੋਕਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੇ ਸਰੀਰ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਮਿਲੇ ਹਨ। ਉਧਰ, ਇਸ ਮਾਮਲੇ 'ਚ ਪੁਲਿਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ 'ਤੇ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਅਜੈਬ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਵਿੱਚ ਮ੍ਰਿਤਕ ਦੀ ਪਤਨੀ ਅਨੀਤਾ, ਸੱਸ-ਸਹੁਰਾ ਤੇ ਹੋਰ ਰਿਸ਼ਤੇਦਾਰਾਂ ਸਮੇਤ 11 ਨਾਮਜ਼ਦ ਤੇ 8 ਤੋਂ 10 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਡੀਐਸਪੀ ਨੇ ਦੱਸਿਆ ਕਿ ਫਿਲਹਾਲ ਜਾਂਚ ਚੱਲ ਰਹੀ ਹੈ ਤੇ ਕੁਝ ਲੋਕਾਂ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਗਿਆ ਹੈ।
ਇਸ ਦੇ ਨਾਲ ਹੀ ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਕਰੀਬ 4 ਸਾਲ ਪਹਿਲਾਂ ਉਸ ਦੇ ਭਰਾ ਨਿਸ਼ਾਂਤ ਦਾ ਅੰਤਰਜਾਤੀ ਪ੍ਰੇਮ ਵਿਆਹ ਪਿੰਡ ਨੂਰਕੀਹਲੀ ਦੀ ਰਹਿਣ ਵਾਲੀ ਅਨੀਤਾ ਨਾਲ ਹੋਇਆ ਸੀ। ਲੜਕੀ ਦਾ ਵਿਆਹ ਸਹਿਮਤੀ ਨਾਲ ਹੋਇਆ ਸੀ ਤੇ ਅਦਾਲਤ ਵੱਲੋਂ ਵਿਆਹ ਤਸਦੀਕ ਵੀ ਕੀਤਾ ਗਿਆ ਸੀ। ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਨਿਸ਼ਾਂਤ ਦੀ ਪਤਨੀ ਅਨੀਤਾ ਆਪਣੇ ਪੇਕੇ ਗਈ ਸੀ ਤੇ ਉਸ ਤੋਂ ਬਾਅਦ ਵਾਪਸ ਨਹੀਂ ਪਰਤੀ।
ਇਸ ਤੋਂ ਬਾਅਦ ਪਿਛਲੇ ਦਿਨ ਨਿਸ਼ਾਂਤ ਆਪਣੀ ਮਾਸੀ ਦੇ ਘਰ ਵਿਆਹ ਸਮਾਰੋਹ ਲਈ ਆਇਆ ਸੀ। ਉਹ ਘਰ ਵਾਪਸ ਆ ਰਿਹਾ ਸੀ ਤਾਂ ਅਨੀਤਾ ਦਾ ਫੋਨ ਆਇਆ ਤੇ ਉਸ ਨੇ ਨਿਸ਼ਾਂਤ ਨੂੰ ਨੂਰਕੀਹਲੀ ਬੁਲਾਇਆ। ਜਦੋਂ ਨਿਸ਼ਾਂਤ ਆਪਣੀ ਪਤਨੀ ਨੂੰ ਲੈਣ ਲਈ ਪਿੰਡ ਨੂਰਕੀਹਲੀ ਪਹੁੰਚਿਆ ਤਾਂ ਸਹੁਰਿਆਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਕਤਲ ਕਰ ਦਿੱਤਾ।
ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਪਤਨੀ ਤੇ ਕੁਝ ਰਿਸ਼ਤੇਦਾਰਾਂ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਪੁਲਿਸ ਨੂੰ ਦੂਜਿਆਂ ਦੀ ਗ੍ਰਿਫਤਾਰੀ ਲਈ ਕੱਲ੍ਹ ਤੱਕ ਦਾ ਸਮਾਂ ਦਿੱਤਾ ਹੈ ਤੇ ਕੱਲ੍ਹ ਤੱਕ ਜੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਮ੍ਰਿਤਕ ਦਾ ਪਰਿਵਾਰ ਵਿਰੋਧ ਪ੍ਰਦਰਸ਼ਨ ਕਰੇਗਾ। ਇਸ ਦੇ ਨਾਲ ਹੀ ਪੀੜਤ ਪਰਿਵਾਰ ਵੱਲੋਂ ਪੋਸਟ ਮਾਰਟਮ ਦੀ ਕਾਰਵਾਈ ਦੇਰੀ ਨਾਲ ਕਰਨ ਦੇ ਇਲਜ਼ਾਮ ਵੀ ਲਾਏ ਜਾ ਰਹੇ ਹਨ।
ਇਸ ਮਾਮਲੇ ‘ਤੇ ਪੁਲਿਸ ਦਾ ਕਹਿਣਾ ਹੈ ਕਿ ਲੜਕੀ ਦਾ ਪਰਿਵਾਰ ਅੰਤਰਜਾਤੀ ਵਿਆਹ ਤੋਂ ਨਾਰਾਜ਼ ਸੀ ਤੇ ਸੰਭਾਵਨਾ ਹੈ ਕਿ ਲੜਕੀ ਤੇ ਉਸ ਦੇ ਪਰਿਵਾਰ ਵਾਲੇ ਇਸ ਤੋਂ ਨਾਰਾਜ਼ ਸੀ ਤੇ ਇਸ ਲਈ ਉਨ੍ਹਾਂ ਨਿਸ਼ਾਂਤ ਦਾ ਕਤਲ ਕਰ ਦਿੱਤਾ।
Loan Moratorium: ਦੀਵਾਲੀ ਤੋਂ ਪਹਿਲਾਂ ਕੇਂਦਰ ਸਰਕਾਰ ਦਾ ਵੱਡਾ ਐਲਾਨ, ਹੁਣ ਲੋਨ ਮੋਰੇਟੋਰੀਅਮ ਲੈਣ ਵਾਲਿਆਂ ਨੂੰ ਮਿਲੇਗਾ ਕੈਸ਼ਬੈਕ ਦਾ ਗਿਫਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)