ਪੜਚੋਲ ਕਰੋ
Advertisement
ਸਰਕਾਰੀ ਤੇ ਪ੍ਰਾਈਵੇਟ ਕਰਮਚਾਰੀਆਂ ਲਈ ਖੁਸ਼ਖਬਰੀ!
ਆਮਦਨ ਟੈਕਸ ਵਿਭਾਗ ਨੇ ਇਸ ਬਾਰੇ ਟਵੀਟ ਕਰ ਕੇ ਕਿਹਾ ਹੈ ਕਿ ਐਲਟੀਸੀ ਕਿਰਾਏ ਦੇ ਬਰਾਬਰ ਨਕਦ ਭੁਗਤਾਨ ਉੱਤੇ ਆਮਦਨ ਟੈਕਸ ਛੋਟ ਦਾ ਲਾਭ ਹੁਣ ਗ਼ੈਰ ਕੇਂਦਰੀ ਸਰਕਾਰੀ ਮੁਲਾਜ਼ਮਾਂ ਲਈ ਵੀ ਉਪਲਬਧ ਹੈ।
ਨਵੀਂ ਦਿੱਲੀ: ਐਲਟੀਸੀ ਕੈਸ਼ ਵਾਊਚਰ ਸਕੀਮ ਅਧੀਨ ਆਮਦਨ ਟੈਕਸ ਵਿੱਚ ਛੋਟ ਦਾ ਲਾਭ ਹੁਣ ਰਾਜ ਸਰਕਾਰ, ਸਰਕਾਰੀ ਮਾਲਕੀ ਵਾਲੀਆਂ ਕੰਪਨੀਆਂ ਤੇ ਨਿੱਜੀ ਕੰਪਨੀਆਂ ਦੇ ਕਰਮਚਾਰੀਆਂ ਨੂੰ ਵੀ ਮਿਲੇਗਾ। ਇਹ ਜਾਣਕਾਰੀ ਆਮਦਨ ਟੈਕਸ ਵਿਭਾਗ ਨੇ ਦਿੱਤੀ ਹੈ। ਸਿੱਧੇ ਟੈਕਸਾਂ ਬਾਰੇ ਕੇਂਦਰੀ ਬੋਰਡ (CBDT) ਨੇ ਇਸ ਬਾਰੇ ਬਿਆਨ ਜਾਰੀ ਕਰ ਕਿ ਕਿਹਾ ਹੈ ਕਿ ਕੇਂਦਰ ਸਰਕਾਰ ਤੋਂ ਇਲਾਵਾ ਹੋਰ ਕਰਮਚਾਰੀਆਂ ਨੂੰ ਵੀ ਪ੍ਰਵਾਨਿਤ LTC ਵਜੋਂ ਦੋਵੇਂ ਪਾਸੇ ਦੇ ਕਿਰਾਏ ਉੱਤੇ ਪ੍ਰਤੀ ਵਿਅਕਤੀ ਵੱਧ ਤੋਂ ਵੱਧ 36,000 ਰੁਪਏ ਨਕਦ ਭੱਤੇ ਦੇ ਭੁਗਤਾਨ ਉੱਤੇ ਆਮਦਨ ਟੈਕਸ ਛੋਟ ਦਾ ਲਾਭ ਮਿਲੇਗਾ।
ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਇਹ ਛੋਟ ਕੁਝ ਸ਼ਰਤਾਂ ਪੂਰੀਆਂ ਕਰਨ ’ਤੇ ਮਿਲੇਗੀ। CBDT ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਦੇ ਕਰਮਚਾਰੀਆਂ ਤੋਂ ਇਲਾਵਾ ਹੋਰ ਖੇਤਰਾਂ ਦੇ ਕਰਮਚਾਰੀਆਂ ਦੇ ਲਾਭ ਉਪਲਬਧ ਕਰਵਾਉਣ ਲਈ LTC ਕਿਰਾਏ ਦੇ ਬਰਾਬਰ ਨਕਦ ਭੁਗਤਾਨ ਨੂੰ ਲੈ ਕੇ ਗ਼ੈਰ ਕੇਂਦਰੀ ਕਰਮਚਾਰੀਆਂ ਨੂੰ ਵੀ ਆਮਦਨ ਟੈਕਸ ਵਿੱਚ ਛੋਟ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
ਆਮਦਨ ਟੈਕਸ ਵਿਭਾਗ ਨੇ ਇਸ ਬਾਰੇ ਟਵੀਟ ਕਰ ਕੇ ਕਿਹਾ ਹੈ ਕਿ ਐਲਟੀਸੀ ਕਿਰਾਏ ਦੇ ਬਰਾਬਰ ਨਕਦ ਭੁਗਤਾਨ ਉੱਤੇ ਆਮਦਨ ਟੈਕਸ ਛੋਟ ਦਾ ਲਾਭ ਹੁਣ ਗ਼ੈਰ ਕੇਂਦਰੀ ਸਰਕਾਰੀ ਮੁਲਾਜ਼ਮਾਂ ਲਈ ਵੀ ਉਪਲਬਧ ਹੈ।
ਕਾਂਗਰਸ ਦਾ ਨਵਾਂ ਪ੍ਰਧਾਨ ਚੁਣਨ ਦੀ ਤਿਆਰੀ, AICC ਦੀ ਮੀਟਿੰਗ 'ਚ ਹੋਏਗਾ ਫੈਸਲਾ
ਗ਼ੈਰ ਕੇਂਦਰੀ ਸਰਕਾਰੀ ਮੁਲਾਜ਼ਮਾਂ ਵਿੱਚ ਰਾਜ ਸਰਕਾਰਾਂ, ਜਨਤਕ ਖੇਤਰ ਦੀਆਂ ਕੰਪਨੀਆਂ, ਬੈਂਕਾਂ ਤੇ ਨਿੱਜੀ ਖੇਤਰ ਦੀਆਂ ਕੰਪਨੀਆਂ ਦੇ ਕਰਮਚਾਰੀ ਸ਼ਾਮਲ ਹੁੰਦੇ ਹਨ। CBDT ਨੇ LTC Cash Voucer Scheme ਅਧੀਨ ਛੋਟ ਲੈਣ ਨਾਲ ਜੁੜੀਆਂ ਸ਼ਰਤਾਂ ਬਾਰੇ ਵੀ ਦੱਸਿਆ ਹੈ। ਇਨ੍ਹਾਂ ਸ਼ਰਤਾਂ ਅਧੀਨ ਕਰਮਚਾਰੀਆਂ ਨੂੰ LTC ਕਿਰਾਇਆ ਰਾਸ਼ੀ ਦਾ ਤਿੰਨ ਗੁਣਾ ਉਨ੍ਹਾਂ ਵਸਤਾਂ ਜਾਂ ਸੇਵਾਵਾਂ ਦੀ ਖ਼ਰੀਦ ਉੱਤੇ ਕਰਨਾ ਹੋਵੇਗਾ, ਜਿਸ ਉੱਤੇ GST 12 ਫ਼ੀ ਸਦੀ ਜਾਂ ਉਸ ਤੋਂ ਵੱਧ ਹੋਵੇ। ਉਨ੍ਹਾਂ ਨੂੰ ਇਹ ਸਾਮਾਨ ਜਾਂ ਸੇਵਾਵਾਂ ਰਜਿਸਟਰਡ ਦੁਕਾਨਦਾਰਾਂ ਸਰਵਿਸ ਪ੍ਰੋਵਾਈਡਰਜ਼ ਤੋਂ ਖ਼ਰੀਦਣੀਆਂ ਹੋਣਗੀਆਂ।
ਇਨ੍ਹਾਂ ਸ਼ਰਤਾਂ ਮੁਤਾਬਕ ਸਾਮਾਨ ਦੀ ਖ਼ਰੀਦਦਾਰੀ ਲਈ ਭੁਗਤਾਨ ਕੇਵਲ ਡਿਜੀਟਲ ਢੰਗ ਨਾਲ ਹੀ ਕਰਨਾ ਹੋਵੇਗਾ। ਇਸ ਵਰ੍ਹੇ ਦੀ 12 ਅਕਤੂਬਰ ਤੋਂ ਲੈ ਕੇ 31 ਮਾਰਚ, 2021 ਤੱਕ ਦੀ ਖ਼ਰੀਦਦਾਰੀ ਉੱਤੇ ਕਰਮਚਾਰੀਆਂ ਨੂੰ ਇਹ ਲਾਭ ਮਿਲੇਗਾ।
ਅੰਮ੍ਰਿਤਸਰ 'ਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ 36ਵੇਂ ਦਿਨ ਵੀ ਰਿਹਾ ਜਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਦੇਸ਼
ਪੰਜਾਬ
ਦੇਸ਼
Advertisement