ਪੜਚੋਲ ਕਰੋ

President Droupadi Murmu: ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ 'ਤੇ ਰਾਸ਼ਟਰਪਤੀ ਦਾ ਸੰਬੋਧਨ, ਕਿਹਾ - ਭਾਰਤ ਬਣੇਗਾ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ

President Droupadi Murmu: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ 'ਤੇ ਦੇਸ਼ ਨੂੰ ਸੰਬੋਧਿਤ ਕੀਤਾ ਹੈ।

President Droupadi Murmu Address To Nation: ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ 'ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ।ਰਾਸ਼ਟਰਪਤੀ ਮੁਰਮੂ ਨੇ ਕਿਹਾ, ''ਮੇਰੇ ਪਿਆਰੇ ਦੇਸ਼ ਵਾਸੀਓ, ਦੇਸ਼ ਦੇ 77ਵੇਂ ਆਜ਼ਾਦੀ ਦਿਹਾੜੇ 'ਤੇ ਤੁਹਾਨੂੰ ਸਾਰਿਆਂ ਨੂੰ ਦਿਲੋਂ ਵਧਾਈਆਂ! ਇਹ ਦਿਨ ਸਾਡੇ ਸਾਰਿਆਂ ਲਈ ਮਾਣ ਵਾਲਾ ਅਤੇ ਪਵਿੱਤਰ ਹੈ। ਚਾਰੇ ਪਾਸੇ ਤਿਉਹਾਰ ਦਾ ਮਾਹੌਲ ਦੇਖ ਕੇ ਮੈਂ ਬਹੁਤ ਖੁਸ਼ ਹਾਂ। 

ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਨੇ ਚੁਣੌਤੀਆਂ ਨੂੰ ਅਵਸਰਾਂ ਵਿੱਚ ਬਦਲਿਆ ਹੈ ਅਤੇ ਪ੍ਰਭਾਵਸ਼ਾਲੀ GDP ਗ੍ਰੋਥ ਵੀ ਦਰਜ ਕੀਤੀ ਹੈ। ਭਾਰਤ ਦੀ ਅਰਥਵਿਵਸਥਾ ਨਾ ਸਿਰਫ਼ ਸਮਰੱਥ ਸਾਬਤ ਹੋਈ ਹੈ ਸਗੋਂ ਦੂਜਿਆਂ ਲਈ ਵੀ ਆਸ ਦੀ ਕਿਰਨ ਬਣੀ ਹੈ। ਭਾਰਤ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।

ਰਾਸ਼ਟਰਪਤੀ ਨੇ ਕਿਹਾ, “ਜਾਤ, ਨਸਲ, ਭਾਸ਼ਾ ਅਤੇ ਖੇਤਰ ਤੋਂ ਇਲਾਵਾ, ਸਾਡੀ ਆਪਣੇ ਪਰਿਵਾਰ ਅਤੇ ਕਾਰਜ ਖੇਤਰ ਨਾਲ ਜੁੜੀ ਸਾਡੀ ਪਛਾਣ ਵੀ ਹੁੰਦੀ ਹੈ। ਪਰ ਸਾਡੀ ਇੱਕ ਪਛਾਣ ਅਜਿਹੀ ਹੈ, ਜਿਹੜੀ ਇਨ੍ਹਾਂ ਸਾਰਿਆਂ ਤੋਂ ਉੱਤੇ ਹੈ, ਉਹ ਹੈ ਭਾਰਤ ਦਾ ਨਾਗਰਿਕ ਹੋਣ ਦੀ ਪਛਾਣ।

ਰਾਸ਼ਟਰਪਤੀ ਮੁਰਮੂ ਨੇ ਕਿਹਾ, "ਆਜ਼ਾਦੀ ਦਿਹਾੜਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਸਿਰਫ਼ ਇੱਕ ਵਿਅਕਤੀ ਹੀ ਨਹੀਂ, ਸਗੋਂ ਅਸੀਂ ਇੱਕ ਮਹਾਨ ਭਾਈਚਾਰੇ ਦਾ ਹਿੱਸਾ ਹਾਂ ਜੋ ਆਪਣੀ ਤਰ੍ਹਾਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਜੀਵੰਤ ਭਾਈਚਾਰਾ ਹੈ। ਇਹ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨਾਗਰਿਕਾਂ ਦਾ ਭਾਈਚਾਰਾ ਹੈ।

ਰਾਸ਼ਟਰਪਤੀ ਨੇ ਕਿਹਾ, “ਅਸੀਂ ਸਾਰੇ, ਬਰਾਬਰ, ਇਸ ਮਹਾਨ ਦੇਸ਼ ਦੇ ਨਾਗਰਿਕ ਹਾਂ। ਸਾਡੇ ਸਾਰਿਆਂ ਲਈ ਸਮਾਨ ਅਵਸਰ ਅਤੇ ਅਧਿਕਾਰ ਹਨ ਅਤੇ ਸਾਡੇ ਕਰਤੱਵ ਵੀ ਬਰਾਬਰ ਹਨ।'' ਰਾਸ਼ਟਰਪਤੀ ਨੇ ਕਿਹਾ,''ਗਾਂਧੀ ਜੀ ਅਤੇ ਹੋਰ ਮਹਾਨ ਨਾਇਕਾਂ ਨੇ ਭਾਰਤ ਦੀ ਆਤਮਾ ਨੂੰ ਮੁੜ ਜਗਾਇਆ ਅਤੇ ਸਾਡੀ ਮਹਾਨ ਸਭਿਅਤਾ ਦੇ ਮੁੱਲਾਂ ਨੂੰ ਜਨਤਾ ਤੱਕ ਪਹੁੰਚਾਇਆ। ਉਨ੍ਹਾਂ ਨੇ ਸਰੋਜਨੀ ਨਾਇਡੂ, ਅੰਮੂ ਸਵਾਮੀਨਾਥਨ, ਰਮਾ ਦੇਵੀ, ਅਰੁਣਾ ਆਸਫ ਅਲੀ ਅਤੇ ਸੁਚੇਤਾ ਕ੍ਰਿਪਲਾਨੀ ਵਰਗੀਆਂ ਕਈ ਮਹਿਲਾਵਾਂ ਨੂੰ ਯਾਦ ਕੀਤਾ।

ਇਹ ਵੀ ਪੜ੍ਹੋ: Chandrayaan 3 : ਕੀ ਚੰਦਰਯਾਨ ਮਿਸ਼ਨ ਰਾਹੀਂ ਪਤਾ ਲੱਗੇਗਾ ਚੰਨ 'ਤੇ ਕਿੰਝ ਆਉਂਦੇ ਹਨ ਭੁਚਾਲ?

ਔਰਤਾਂ ਦੇਸ਼ ਦਾ ਮਾਣ ਵਧਾ ਰਹੀਆਂ ਹਨ - ਰਾਸ਼ਟਰਪਤੀ ਮੁਰਮੂ

ਰਾਸ਼ਟਰਪਤੀ ਮੁਰਮੂ ਨੇ ਕਿਹਾ, "ਅੱਜ ਔਰਤਾਂ ਦੇਸ਼ ਦੇ ਵਿਕਾਸ ਅਤੇ ਸੇਵਾ ਦੇ ਹਰ ਖੇਤਰ ਵਿੱਚ ਵੱਡੇ ਪੱਧਰ 'ਤੇ ਯੋਗਦਾਨ ਪਾ ਰਹੀਆਂ ਹਨ ਅਤੇ ਦੇਸ਼ ਦਾ ਮਾਣ ਵਧਾ ਰਹੀਆਂ ਹਨ। ਅੱਜ ਸਾਡੀਆਂ ਔਰਤਾਂ ਨੇ ਕਈ ਅਜਿਹੇ ਖੇਤਰਾਂ ਵਿੱਚ ਇੱਕ ਵਿਸ਼ੇਸ਼ ਸਥਾਨ ਬਣਾ ਲਿਆ ਹੈ ਜਿਸ ਵਿੱਚ ਉਨ੍ਹਾਂ ਦੀ ਭਾਗੀਦਾਰੀ ਦੀ ਕੁਝ ਦਹਾਕੇ ਪਹਿਲਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਮਹਿਲਾ ਸਸ਼ਕਤੀਕਰਨ ਨੂੰ ਪਹਿਲ ਦੇਣ ਦੀ ਅਪੀਲ ਕਰਦੀ ਹਾਂ। ਮੈਂ ਚਾਹਾਂਗੀ ਕਿ ਸਾਡੀਆਂ ਭੈਣਾਂ ਅਤੇ ਧੀਆਂ ਹਰ ਤਰ੍ਹਾਂ ਦੀਆਂ ਚੁਣੌਤੀਆਂ ਦਾ ਹਿੰਮਤ ਨਾਲ ਸਾਹਮਣਾ ਕਰਨ ਅਤੇ ਜ਼ਿੰਦਗੀ ਵਿੱਚ ਅੱਗੇ ਵਧਣ।

ਰਾਸ਼ਟਰਪਤੀ ਮੁਰਮੂ ਨੇ ਜੀ-20 ਦਾ ਕੀਤਾ ਜ਼ਿਕਰ

ਉਨ੍ਹਾਂ ਕਿਹਾ, “ਭਾਰਤ ਪੂਰੀ ਦੁਨੀਆ ਵਿੱਚ ਵਿਕਾਸ ਦੇ ਟੀਚਿਆਂ ਅਤੇ ਮਾਨਵਤਾਵਾਦੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਕਿਉਂਕਿ ਜੀ-20 ਸਮੂਹ ਵਿਸ਼ਵ ਦੀ ਦੋ ਤਿਹਾਈ ਆਬਾਦੀ ਦੀ ਨੁਮਾਇੰਦਗੀ ਕਰਦਾ ਹੈ, ਇਹ ਸਾਡੇ ਲਈ ਵਿਸ਼ਵਵਿਆਪੀ ਤਰਜੀਹਾਂ ਨੂੰ ਸਹੀ ਦਿਸ਼ਾ ਵਿੱਚ ਅੱਗੇ ਵਧਾਉਣ ਦਾ ਇੱਕ ਵਿਲੱਖਣ ਮੌਕਾ ਹੈ।

ਇਹ ਵੀ ਪੜ੍ਹੋ: Stock Market Holiday : ਇਸ ਹਫਤੇ ਕਿਸ ਦਿਨ ਬੰਦ ਰਹੇਗਾ ਸ਼ੇਅਰ ਬਾਜ਼ਾਰ, ਜਾਣੋ ਕਰੰਸੀ ਬਾਜ਼ਾਰ 'ਚ ਕਿਉਂ ਰਹੇਗੀ 2 ਦਿਨ ਛੁੱਟੀ?

ਰਾਸ਼ਟਰਪਤੀ ਦੀ ਆਦਿਵਾਸੀਆਂ ਨੂੰ ਅਪੀਲ

ਉਨ੍ਹਾਂ ਨੇ ਕਿਹਾ, ''ਮੈਂ ਆਪਣੇ ਆਦਿਵਾਸੀ ਭਰਾਵਾਂ ਅਤੇ ਭੈਣਾਂ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਸਾਰੇ ਆਪਣੀਆਂ ਪਰੰਪਰਾਵਾਂ ਨੂੰ ਨਿਖਾਰਦੇ ਹੋਏ ਆਧੁਨਿਕਤਾ ਨੂੰ ਅਪਣਾਓ।'' ਉਨ੍ਹਾਂ ਕਿਹਾ ਕਿ ਲੋੜਵਦਾਂ ਦੀ ਮਦਦ ਲਈ ਵੱਖ-ਵੱਖ ਖੇਤਰਾਂ ਵਿੱਚ ਪਹਿਲ ਕੀਤੀ ਗਈ ਹੈ ਅਤੇ ਵਿਆਪਕ ਪੱਧਰ ‘ਤੇ ਭਲਾਈ ਦੇ ਪ੍ਰੋਗਰਾਮ ਚਲਾਏ ਜਾ ਰਹੇ ਹਨ। ਇੱਕ ਅਧਿਆਪਕ ਹੋਣ ਦੇ ਨਾਤੇ, ਮੈਂ ਇਹ ਵੀ ਸਮਝਿਆ ਹੈ ਕਿ ਸਿੱਖਿਆ ਸਮਾਜਿਕ ਸਸ਼ਕਤੀਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ।

ਰਾਸ਼ਟਰਪਤੀ ਨੇ ਕਿਹਾ, "ਚੰਨ ਦਾ ਮਿਸ਼ਨ ਪੁਲਾੜ ਵਿੱਚ ਸਾਡੇ ਭਵਿੱਖ ਦੇ ਪ੍ਰੋਗਰਾਮਾਂ ਲਈ ਸਿਰਫ ਇੱਕ ਕਦਮ ਹੈ। ਸਾਨੂੰ ਬਹੁਤ ਲੰਮਾ ਸਫ਼ਰ ਤੈਅ ਕਰਨਾ ਹੈ।” ਉਨ੍ਹਾਂ ਕਿਹਾ, “ਸਰਕਾਰ ਵੱਲੋਂ ਖੋਜ, ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਅਗਲੇ ਪੰਜ ਸਾਲਾਂ ਵਿੱਚ 50,000 ਕਰੋੜ ਰੁਪਏ ਦੀ ਰਾਸ਼ੀ ਨਾਲ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਹ ਫਾਊਂਡੇਸ਼ਨ ਸਾਡੇ ਕਾਲਜਾਂ, ਯੂਨੀਵਰਸਿਟੀਆਂ ਅਤੇ ਖੋਜ ਕੇਂਦਰਾਂ ਵਿੱਚ ਖੋਜ ਅਤੇ ਵਿਕਾਸ ਨੂੰ ਅੱਗੇ ਵਧਾਏਗੀ, ਵਿਕਾਸ ਕਰੇਗੀ ਅਤੇ ਅੱਗੇ ਲੈ ਜਾਵੇਗੀ।

ਉਨ੍ਹਾਂ ਕਿਹਾ, “ਭਾਰਤ ਨੇ ਅੰਤਰਰਾਸ਼ਟਰੀ ਸੌਰ ਊਰਜਾ ਅਭਿਆਨ ਨੂੰ ਅਗਵਾਈ ਦਿੱਤੀ ਹੈ। ਅਸੀਂ ਵਿਸ਼ਵ ਭਾਈਚਾਰੇ ਨੂੰ LiFE ਯਾਨੀ Lifestyle for Environment ਦਾ ਮੰਤਰ ਦਿੱਤਾ ਹੈ। ਲਾਲਚ ਦਾ ਸੱਭਿਆਚਾਰ ਸੰਸਾਰ ਨੂੰ ਕੁਦਰਤ ਤੋਂ ਵੱਖ ਕਰਦਾ ਹੈ ਅਤੇ ਹੁਣ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਸਾਨੂੰ ਆਪਣੀਆਂ ਜੜ੍ਹਾਂ ਵੱਲ ਪਰਤਣਾ ਚਾਹੀਦਾ ਹੈ।

'ਸੰਵਿਧਾਨਕ ਬੁਨਿਆਦੀ ਫਰਜ਼ ਨਿਭਾਉਣ ਦਾ ਸੰਕਲਪ'

ਉਨ੍ਹਾਂ ਕਿਹਾ, “ਆਓ ਅਸੀਂ ਸਾਰੇ ਆਪਣੇ ਸੰਵਿਧਾਨਕ ਬੁਨਿਆਦੀ ਫਰਜ਼ ਨੂੰ ਨਿਭਾਉਣ ਦਾ ਪ੍ਰਣ ਕਰੀਏ ਨਾਲ ਹੀ ਵਿਅਕਤੀਗਤ ਅਤੇ ਸਮੂਹਿਕ ਗਤੀਵਿਧੀਆਂ ਦੇ ਸਾਰੇ ਖੇਤਰਾਂ ਵਿੱਚ ਉੱਤਮਤਾ ਵੱਲ ਵਧਣ ਲਈ ਨਿਰੰਤਰ ਯਤਨ ਕਰੀਏ ਤਾਂ ਜੋ ਸਾਡਾ ਦੇਸ਼ ਨਿਰੰਤਰ ਤਰੱਕੀ ਕਰਦੇ ਹੋਏ ਲਗਨ ਅਤੇ ਪ੍ਰਾਪਤੀਆਂ ਦੀਆਂ ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰ ਸਕੇ। ਆਓ, ਆਪਣੇ ਰਾਸ਼ਟਰ ਨਿਰਮਾਤਾਵਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਦਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਨਾਲ ਅੱਗੇ ਵਧੀਏ।''

ਇਹ ਵੀ ਪੜ੍ਹੋ: Independence Day 2023: ਕੀ ਘਾਟੀ ਦੇ ਲੋਕ ਮਨਾ ਸਕਣਗੇ ਆਜ਼ਾਦੀ ਦਿਹਾੜੇ ਦਾ ਜਸ਼ਨ? ਜਾਂ ਫਿਰ ਇਸ ਵਾਰ ਵੀ...

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਟੇਕਆਫ਼ ਤੋਂ ਕੁਝ ਮਿੰਟਾਂ ਬਾਅਦ ਵਾਪਸ ਮੁੜਿਆ ਏਅਰ ਇੰਡੀਆ ਦਾ ਜਹਾਜ਼, ਸੈਂਕੜੇ ਯਾਤਰੀਆਂ ਦੇ ਅਟਕੇ ਸਾਹ, ਜਾਣੋ ਪੂਰਾ ਮਾਮਲਾ
ਟੇਕਆਫ਼ ਤੋਂ ਕੁਝ ਮਿੰਟਾਂ ਬਾਅਦ ਵਾਪਸ ਮੁੜਿਆ ਏਅਰ ਇੰਡੀਆ ਦਾ ਜਹਾਜ਼, ਸੈਂਕੜੇ ਯਾਤਰੀਆਂ ਦੇ ਅਟਕੇ ਸਾਹ, ਜਾਣੋ ਪੂਰਾ ਮਾਮਲਾ
ਲੋਕਾਂ ਨੂੰ ਵੱਡਾ ਝਟਕਾ! ਰੇਲ ਯਾਤਰਾ ਹੋਈ ਮਹਿੰਗੀ, 26 ਦਸੰਬਰ ਤੋਂ ਕਿਰਾਏ ਵਧਣਗੇ, ਜਾਣੋ ਨਵੀਆਂ ਦਰਾਂ
ਲੋਕਾਂ ਨੂੰ ਵੱਡਾ ਝਟਕਾ! ਰੇਲ ਯਾਤਰਾ ਹੋਈ ਮਹਿੰਗੀ, 26 ਦਸੰਬਰ ਤੋਂ ਕਿਰਾਏ ਵਧਣਗੇ, ਜਾਣੋ ਨਵੀਆਂ ਦਰਾਂ
ਚੰਡੀਗੜ੍ਹ 'ਚ ਨੌਜਵਾਨ ਨੇ ਆਪਣੀ ਹੀ ਕਿਡਨੈਪਿੰਗ ਦੀ ਰਚੀ ਸਾਜ਼ਿਸ਼, ਰੋਂਦੇ ਹੋਏ ਪਤਨੀ ਨੂੰ ਕਿਹਾ– ਅਗਵਾ ਹੋ ਗਿਆ, 50 ਹਜ਼ਾਰ ਭੇਜੋ ਨਹੀਂ ਤਾਂ ਮਾਰ ਦੇਣਗੇ...
ਚੰਡੀਗੜ੍ਹ 'ਚ ਨੌਜਵਾਨ ਨੇ ਆਪਣੀ ਹੀ ਕਿਡਨੈਪਿੰਗ ਦੀ ਰਚੀ ਸਾਜ਼ਿਸ਼, ਰੋਂਦੇ ਹੋਏ ਪਤਨੀ ਨੂੰ ਕਿਹਾ– ਅਗਵਾ ਹੋ ਗਿਆ, 50 ਹਜ਼ਾਰ ਭੇਜੋ ਨਹੀਂ ਤਾਂ ਮਾਰ ਦੇਣਗੇ...
PGI ਦੀ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ! ਮਹਿਲਾਵਾਂ ਅਤੇ ਪੁਰਸ਼ਾਂ 'ਚ ਇਸ ਭਿਆਨਕ ਬਿਮਾਰੀ ਦਾ ਖ਼ਤਰਾ ਵਧਿਆ
PGI ਦੀ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ! ਮਹਿਲਾਵਾਂ ਅਤੇ ਪੁਰਸ਼ਾਂ 'ਚ ਇਸ ਭਿਆਨਕ ਬਿਮਾਰੀ ਦਾ ਖ਼ਤਰਾ ਵਧਿਆ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਟੇਕਆਫ਼ ਤੋਂ ਕੁਝ ਮਿੰਟਾਂ ਬਾਅਦ ਵਾਪਸ ਮੁੜਿਆ ਏਅਰ ਇੰਡੀਆ ਦਾ ਜਹਾਜ਼, ਸੈਂਕੜੇ ਯਾਤਰੀਆਂ ਦੇ ਅਟਕੇ ਸਾਹ, ਜਾਣੋ ਪੂਰਾ ਮਾਮਲਾ
ਟੇਕਆਫ਼ ਤੋਂ ਕੁਝ ਮਿੰਟਾਂ ਬਾਅਦ ਵਾਪਸ ਮੁੜਿਆ ਏਅਰ ਇੰਡੀਆ ਦਾ ਜਹਾਜ਼, ਸੈਂਕੜੇ ਯਾਤਰੀਆਂ ਦੇ ਅਟਕੇ ਸਾਹ, ਜਾਣੋ ਪੂਰਾ ਮਾਮਲਾ
ਲੋਕਾਂ ਨੂੰ ਵੱਡਾ ਝਟਕਾ! ਰੇਲ ਯਾਤਰਾ ਹੋਈ ਮਹਿੰਗੀ, 26 ਦਸੰਬਰ ਤੋਂ ਕਿਰਾਏ ਵਧਣਗੇ, ਜਾਣੋ ਨਵੀਆਂ ਦਰਾਂ
ਲੋਕਾਂ ਨੂੰ ਵੱਡਾ ਝਟਕਾ! ਰੇਲ ਯਾਤਰਾ ਹੋਈ ਮਹਿੰਗੀ, 26 ਦਸੰਬਰ ਤੋਂ ਕਿਰਾਏ ਵਧਣਗੇ, ਜਾਣੋ ਨਵੀਆਂ ਦਰਾਂ
ਚੰਡੀਗੜ੍ਹ 'ਚ ਨੌਜਵਾਨ ਨੇ ਆਪਣੀ ਹੀ ਕਿਡਨੈਪਿੰਗ ਦੀ ਰਚੀ ਸਾਜ਼ਿਸ਼, ਰੋਂਦੇ ਹੋਏ ਪਤਨੀ ਨੂੰ ਕਿਹਾ– ਅਗਵਾ ਹੋ ਗਿਆ, 50 ਹਜ਼ਾਰ ਭੇਜੋ ਨਹੀਂ ਤਾਂ ਮਾਰ ਦੇਣਗੇ...
ਚੰਡੀਗੜ੍ਹ 'ਚ ਨੌਜਵਾਨ ਨੇ ਆਪਣੀ ਹੀ ਕਿਡਨੈਪਿੰਗ ਦੀ ਰਚੀ ਸਾਜ਼ਿਸ਼, ਰੋਂਦੇ ਹੋਏ ਪਤਨੀ ਨੂੰ ਕਿਹਾ– ਅਗਵਾ ਹੋ ਗਿਆ, 50 ਹਜ਼ਾਰ ਭੇਜੋ ਨਹੀਂ ਤਾਂ ਮਾਰ ਦੇਣਗੇ...
PGI ਦੀ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ! ਮਹਿਲਾਵਾਂ ਅਤੇ ਪੁਰਸ਼ਾਂ 'ਚ ਇਸ ਭਿਆਨਕ ਬਿਮਾਰੀ ਦਾ ਖ਼ਤਰਾ ਵਧਿਆ
PGI ਦੀ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ! ਮਹਿਲਾਵਾਂ ਅਤੇ ਪੁਰਸ਼ਾਂ 'ਚ ਇਸ ਭਿਆਨਕ ਬਿਮਾਰੀ ਦਾ ਖ਼ਤਰਾ ਵਧਿਆ
Punjab Weather Today: ਪਹਾੜਾਂ 'ਚ ਬਰਫ਼ਬਾਰੀ...ਪੰਜਾਬ ਦਾ ਡਿੱਗਿਆ ਪਾਰਾ! 6 ਦਿਨਾਂ ਲਈ ਸੰਘਣੇ ਕੋਹਰੇ ਦਾ ਯੈਲੋ ਅਲਰਟ, ਅੱਜ ਮੀਂਹ ਦੀ ਸੰਭਾਵਨਾ
Punjab Weather Today: ਪਹਾੜਾਂ 'ਚ ਬਰਫ਼ਬਾਰੀ...ਪੰਜਾਬ ਦਾ ਡਿੱਗਿਆ ਪਾਰਾ! 6 ਦਿਨਾਂ ਲਈ ਸੰਘਣੇ ਕੋਹਰੇ ਦਾ ਯੈਲੋ ਅਲਰਟ, ਅੱਜ ਮੀਂਹ ਦੀ ਸੰਭਾਵਨਾ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (22-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (22-12-2025)
ਲਾਲ ਲਕੀਰ ਇਲਾਕਿਆਂ 'ਚ ਰਹਿਣ ਵਾਲਿਆਂ ਲਈ ਚੰਗੀ ਖ਼ਬਰ! ਹੁਣ ਮਿਲੇਗਾ ਜ਼ਮੀਨ ਦਾ ਮਾਲਕਾਨਾ ਹੱਕ
ਲਾਲ ਲਕੀਰ ਇਲਾਕਿਆਂ 'ਚ ਰਹਿਣ ਵਾਲਿਆਂ ਲਈ ਚੰਗੀ ਖ਼ਬਰ! ਹੁਣ ਮਿਲੇਗਾ ਜ਼ਮੀਨ ਦਾ ਮਾਲਕਾਨਾ ਹੱਕ
Punjab News: ਪੰਜਾਬ 'ਚ ਭਿਆਨਕ ਹਾਦਸਾ, ਬਲੇਨੋ-ਇਨੋਵਾ ਕਾਰ ਦੀ ਹੋਈ ਜ਼ਬਰਦਸਤ ਟੱਕਰ; ਮਸ਼ਹੂਰ BJP ਆਗੂ ਦੀ ਧੀ ਸਣੇ 6 ਜ਼ਖਮੀ: 1 ਦੀ ਮੌਕੇ 'ਤੇ ਮੌਤ...
ਪੰਜਾਬ 'ਚ ਭਿਆਨਕ ਹਾਦਸਾ, ਬਲੇਨੋ-ਇਨੋਵਾ ਕਾਰ ਦੀ ਹੋਈ ਜ਼ਬਰਦਸਤ ਟੱਕਰ; ਮਸ਼ਹੂਰ BJP ਆਗੂ ਦੀ ਧੀ ਸਣੇ 6 ਜ਼ਖਮੀ: 1 ਦੀ ਮੌਕੇ 'ਤੇ ਮੌਤ...
Embed widget