ਪੜਚੋਲ ਕਰੋ
Advertisement
Russia Ukraine War : UNHRC 'ਚ ਰੂਸ ਖਿਲਾਫ ਜਾਂਚ ਵਾਲੇ ਪ੍ਰਸਤਾਵ 'ਤੇ ਵੋਟਿੰਗ, ਭਾਰਤ ਨੇ ਬਣਾਈ ਦੂਰੀ, 32 ਵੋਟਾਂ ਨਾਲ ਹੋਇਆ ਪਾਸ
ਭਾਰਤ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (UNHRC) 'ਚ ਰੂਸ ਖਿਲਾਫ ਜਾਂਚ ਦੇ ਪ੍ਰਸਤਾਵ 'ਚ ਵੋਟਿੰਗ ਤੋਂ ਦੂਰੀ ਬਣਾ ਹੈ।
ਨਵੀਂ ਦਿੱਲੀ : ਭਾਰਤ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (UNHRC) 'ਚ ਰੂਸ ਖਿਲਾਫ ਜਾਂਚ ਦੇ ਪ੍ਰਸਤਾਵ 'ਚ ਵੋਟਿੰਗ ਤੋਂ ਦੂਰੀ ਬਣਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਪ੍ਰਸਤਾਵ ਵਿੱਚ ਯੂਕਰੇਨ ਦੇ ਖਿਲਾਫ਼ ਰੂਸ ਦੀ ਫੌਜੀ ਕਾਰਵਾਈ ਦੇ ਨਤੀਜੇ ਵਜੋਂ ਤੁਰੰਤ ਇੱਕ ਸੁਤੰਤਰ ਅੰਤਰਰਾਸ਼ਟਰੀ ਜਾਂਚ ਕਮਿਸ਼ਨ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਸੀ।
ਸਹੀ ਅਰਥਾਂ 'ਚ ਇਸ 47 ਮੈਂਬਰੀ ਸੰਯੁਕਤ ਰਾਸ਼ਟਰ ਪ੍ਰੀਸ਼ਦ 'ਚ ਯੂਕਰੇਨ 'ਚ ਮਨੁੱਖੀ ਅਧਿਕਾਰਾਂ ਦੀ ਸਥਿਤੀ 'ਤੇ ਇਕ ਖਰੜਾ ਪ੍ਰਸਤਾਵ ਪਾਸ ਕੀਤਾ ਗਿਆ ਹੈ, ਜਦੋਂਕਿ ਮਤੇ ਦੇ ਹੱਕ ਵਿੱਚ 32 ਵੋਟਾਂ ਪਈਆਂ, ਦੋ ਵੋਟਾਂ (ਰੂਸ ਅਤੇ ਇਰੀਟਰੀਆ) ਨੇ ਇਸ ਦੇ ਵਿਰੋਧ ਵਿੱਚ ਪਈਆਂ, ਜਦੋਂ ਕਿ ਭਾਰਤ, ਚੀਨ, ਪਾਕਿਸਤਾਨ, ਸੂਡਾਨ ਅਤੇ ਵੈਨੇਜ਼ੁਏਲਾ ਸਮੇਤ 13 ਦੇਸ਼ਾਂ ਨੇ ਇਸ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ।
ਦੱਸ ਦੇਈਏ ਕਿ ਮਤੇ ਦੇ ਹੱਕ ਵਿੱਚ ਵੋਟ ਪਾਉਣ ਵਾਲੇ ਦੇਸ਼ਾਂ ਵਿੱਚ ਫਰਾਂਸ, ਜਰਮਨੀ, ਜਾਪਾਨ, ਨੇਪਾਲ, ਸੰਯੁਕਤ ਅਰਬ ਅਮੀਰਾਤ, ਬ੍ਰਿਟੇਨ ਅਤੇ ਅਮਰੀਕਾ ਸ਼ਾਮਲ ਹਨ। ਕੌਂਸਲ ਨੇ ਕਿਹਾ, "ਯੂਕਰੇਨ ਦੇ ਖਿਲਾਫ ਰੂਸ ਦੀ ਫੌਜੀ ਕਾਰਵਾਈ ਦੇ ਨਤੀਜੇ ਵਜੋਂ ਮਨੁੱਖੀ ਅਧਿਕਾਰ ਪ੍ਰੀਸ਼ਦ ਨੇ ਤੁਰੰਤ ਇੱਕ ਸੁਤੰਤਰ ਅੰਤਰਰਾਸ਼ਟਰੀ ਜਾਂਚ ਕਮਿਸ਼ਨ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਨੇ ਪਿਛਲੇ ਇਕ ਹਫਤੇ ਦੌਰਾਨ 15 ਦੇਸ਼ਾਂ ਦੀ ਸੁਰੱਖਿਆ ਪ੍ਰੀਸ਼ਦ 'ਚ ਯੂਕਰੇਨ 'ਤੇ ਦੋ ਮਤੇ ਅਤੇ 193 ਮੈਂਬਰੀ ਮਹਾਸਭਾ 'ਚ ਇਕ ਮਤੇ 'ਤੇ ਵੋਟਿੰਗ 'ਚ ਹਿੱਸਾ ਨਹੀਂ ਲਿਆ ਹੈ। 193 ਮੈਂਬਰੀ ਜਨਰਲ ਅਸੈਂਬਲੀ ਨੇ ਬੁੱਧਵਾਰ ਨੂੰ ਯੂਕਰੇਨ ਦੀ ਪ੍ਰਭੂਸੱਤਾ, ਸੁਤੰਤਰਤਾ, ਏਕਤਾ ਅਤੇ ਖੇਤਰੀ ਅਖੰਡਤਾ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਨ ਲਈ ਵੋਟ ਕੀਤਾ ਅਤੇ "ਯੂਕਰੇਨ ਵਿਰੁੱਧ ਰੂਸ ਦੇ ਹਮਲੇ" ਦੀ ਸਖ਼ਤ ਨਿੰਦਾ ਕੀਤੀ। ਇਸ ਨੇ ਮੰਗ ਕੀਤੀ ਕਿ ਮਾਸਕੋ "ਪੂਰੀ ਤਰ੍ਹਾਂ ਅਤੇ ਬਿਨਾਂ ਸ਼ਰਤ" ਆਪਣੀਆਂ ਸਾਰੀਆਂ ਫੌਜੀ ਬਲਾਂ ਨੂੰ ਯੂਕਰੇਨ ਦੇ ਖੇਤਰ ਤੋਂ ਵਾਪਸ ਲੈ ਲਵੇ। ਭਾਰਤ ਨੇ ਮਤੇ 'ਤੇ ਵੋਟਿੰਗ 'ਚ ਹਿੱਸਾ ਨਹੀਂ ਲਿਆ, ਜਿਸ ਦੇ ਪੱਖ 'ਚ 141, ਵਿਰੋਧ 'ਚ ਪੰਜ ਵੋਟਾਂ ਪਈਆਂ ਅਤੇ ਕੁੱਲ 35 ਮੈਂਬਰਾਂ ਨੇ ਵੋਟ ਨਹੀਂ ਪਾਈ।
ਅਮਰੀਕਾ ਭਾਰਤ ਨੂੰ ਮਨਾਉਣ ਦੀ ਕਰ ਰਿਹਾ ਕੋਸ਼ਿਸ਼
ਅਮਰੀਕਾ ਦੇ ਚੋਟੀ ਦੇ ਡਿਪਲੋਮੈਟ ਡੋਨਾਲਡ ਲੂ ਨੇ ਕਿਹਾ ਕਿ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਖਿਲਾਫ ਸੰਯੁਕਤ ਰਾਸ਼ਟਰ ਮਹਾਸਭਾ 'ਚ ਭਾਰਤ ਨੂੰ ਦੂਜੇ ਦੇਸ਼ਾਂ ਦੇ ਨਾਲ ਵੋਟ ਪਾਉਣ ਲਈ ਮਨਾਉਣ ਲਈ ਅਮਰੀਕਾ ਕੰਮ ਕਰ ਰਿਹਾ ਹੈ ਪਰ ਹੁਣ ਤੱਕ ਅਸਫਲ ਰਿਹਾ ਹੈ। ਉਨ੍ਹਾਂ ਨੇ, ਅਸੀਂ ਪਿਛਲੇ ਕੁਝ ਦਿਨਾਂ ਵਿੱਚ ਇੱਕ ਦਿਲਚਸਪ ਘਟਨਾ ਦੇਖੀ ਹੈ ਕਿ ਸੰਯੁਕਤ ਰਾਸ਼ਟਰ ਵਿੱਚ ਭਾਰਤ ਨੇ ਸਾਰੇ ਰਾਜਾਂ ਨੂੰ ਦੂਜੇ ਰਾਜਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨ ਲਈ ਸੰਯੁਕਤ ਰਾਸ਼ਟਰ ਚਾਰਟਰ ਦੀ ਪਾਲਣਾ ਕਰਨ ਦਾ ਸੱਦਾ ਦਿੱਤਾ ਹੈ। ਹਾਲਾਂਕਿ ਇਹ ਰੂਸ ਦੀ ਆਲੋਚਨਾ ਨਹੀਂ ਸੀ ਪਰ ਰੂਸ ਦੁਆਰਾ ਸੰਯੁਕਤ ਰਾਸ਼ਟਰ ਦੇ ਚਾਰਟਰ ਅਤੇ ਯੂਕਰੇਨ ਦੀ ਪ੍ਰਭੂਸੱਤਾ ਦੀ ਉਲੰਘਣਾ ਦਾ ਬਹੁਤ ਸਪੱਸ਼ਟ ਹਵਾਲਾ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਜਲੰਧਰ
ਪੰਜਾਬ
Advertisement