Bangladesh Illegal People Caught By Tripura Police: ਤ੍ਰਿਪੁਰਾ ਪੁਲਿਸ ਨੇ ਐਤਵਾਰ (12 ਨਵੰਬਰ) ਨੂੰ 14 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਤ੍ਰਿਪੁਰਾ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰੇ ਬੰਗਲਾਦੇਸ਼ੀ ਹਨ ਜੋ ਗੈਰ-ਕਾਨੂੰਨੀ ਢੰਗ ਨਾਲ ਭਾਰਤ ਵਿੱਚ ਦਾਖ਼ਲ ਹੋ ਰਹੇ ਸਨ। ਸਿਰਫ ਚਾਰ ਦਿਨ ਪਹਿਲਾਂ, ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਮਨੁੱਖੀ ਤਸਕਰੀ ਅਤੇ ਘੁਸਪੈਠ ਵਿਰੁੱਧ ਦੇਸ਼ ਵਿਆਪੀ ਛਾਪੇਮਾਰੀ ਦੇ ਹਿੱਸੇ ਵਜੋਂ ਅਸਾਮ ਅਤੇ ਤ੍ਰਿਪੁਰਾ ਵਿੱਚ ਘੱਟੋ ਘੱਟ 25 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।


ਤ੍ਰਿਪੁਰਾ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਤ੍ਰਿਪੁਰਾ ਦੇ ਇੱਕ ਸਰਹੱਦੀ ਸ਼ਹਿਰ ਸਬਰੂਮ ਵਿੱਚ ਇੱਕ ਘਰ ਤੋਂ ਚਾਰ ਔਰਤਾਂ ਅਤੇ ਚਾਰ ਬੱਚਿਆਂ ਸਮੇਤ 14 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੰਗਲਾਦੇਸ਼ ਦੇ ਨਾਗਰਿਕ ਸ਼ਨੀਵਾਰ ਨੂੰ ਦੱਖਣੀ ਤ੍ਰਿਪੁਰਾ 'ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਸਨ ਅਤੇ ਸਬਰੂਮ ਉਪਮੰਡਲ ਦੇ ਵੈਸ਼ਨਵਪੁਰ ਪਿੰਡ 'ਚ ਇਕ ਭਾਰਤੀ ਨਾਗਰਿਕ ਦੇ ਘਰ ਰਹਿ ਰਹੇ ਸਨ।


ਨੌਕਰੀ ਦੀ ਭਾਲ ਵਿੱਚ ਬੈਂਗਲੁਰੂ ਜਾਣ ਦੀ ਕੋਸ਼ਿਸ਼


ਬੰਗਲਾਦੇਸ਼ੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਨੌਕਰੀ ਦੀ ਭਾਲ ਵਿੱਚ ਬੈਂਗਲੁਰੂ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ 'ਤੇ ਪੁਲਿਸ ਨੇ ਕਿਹਾ ਕਿ ਅਸੀਂ ਗ੍ਰਿਫਤਾਰ ਕੀਤੇ ਗਏ ਬੰਗਲਾਦੇਸ਼ੀਆਂ ਦੇ ਦਾਅਵਿਆਂ ਦੀ ਜਾਂਚ ਕਰ ਰਹੇ ਹਾਂ। ਇਸ ਸਿਲਸਿਲੇ 'ਚ ਪੁਲਿਸ ਨੇ ਸ਼ਨੀਵਾਰ ਦੀ ਰਾਤ ਨੂੰ ਉਸ ਘਰ ਦੇ ਮਾਲਕ ਸਮੇਤ ਦੋ ਭਾਰਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨਾਲ ਮਿਲ ਕੇ ਵਿਦੇਸ਼ੀ ਨਾਗਰਿਕਾਂ ਦੇ ਗੈਰ-ਕਾਨੂੰਨੀ ਦਾਖਲੇ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ ਨੂੰ ਜਲਦ ਹੀ ਸਥਾਨਕ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।


ਇਹ ਵੀ ਪੜ੍ਹੋ: Balkaur singh: ਸਿੱਧੂ ਦੇ ਨਵੇਂ ਗੀਤ Watchout ‘ਤੇ ਬੋਲੇ ਬਲਕੌਰ ਸਿੰਘ, ਕਿਹਾ - ਸਿੱਧੂ ਨੂੰ ਗੀਤਾਂ ਰਾਹੀਂ ਜ਼ਿਉਂਦਾ ਰੱਖਿਆ ਜਾਵੇਗਾ ਅਤੇ...


NIA ਨੇ ਆਸਾਮ ਪੁਲਿਸ ਦੇ ਨਾਲ ਫੜੇ ਘੁਸਪੈਠੀਏ


ਇਸ ਤੋਂ ਪਹਿਲਾਂ, 8 ਨਵੰਬਰ ਨੂੰ ਐਨਆਈਏ ਨੇ ਅਸਾਮ ਪੁਲਿਸ ਦੇ ਨਾਲ ਮਿਲ ਕੇ ਮਨੁੱਖੀ ਤਸਕਰੀ ਅਤੇ ਘੁਸਪੈਠ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿੱਚ 25 ਲੋਕਾਂ - ਤ੍ਰਿਪੁਰਾ ਵਿੱਚ 21 ਅਤੇ ਅਸਾਮ ਵਿੱਚ 5 ਨੂੰ ਗ੍ਰਿਫਤਾਰ ਕੀਤਾ ਸੀ। ਕਾਬੂ ਕੀਤੇ ਵਿਅਕਤੀਆਂ ਨੂੰ ਪੁੱਛਗਿਛ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਲਈ ਸੂਬੇ ਤੋਂ ਬਾਹਰ ਭੇਜ ਦਿੱਤਾ ਗਿਆ ਹੈ।


NIA ਨੇ ਹੋਰ ਸੁਰੱਖਿਆ ਏਜੰਸੀਆਂ ਦੇ ਨਾਲ 8 ਨਵੰਬਰ ਨੂੰ ਤ੍ਰਿਪੁਰਾ, ਅਸਾਮ, ਪੱਛਮੀ ਬੰਗਾਲ, ਕਰਨਾਟਕ, ਤਾਮਿਲਨਾਡੂ, ਪੁਡੂਚੇਰੀ, ਤੇਲੰਗਾਨਾ ਅਤੇ ਹਰਿਆਣਾ ਵਿੱਚ ਛਾਪੇਮਾਰੀ ਕੀਤੀ ਸੀ। ਐਨਆਈਏ ਨੇ ਇਨ੍ਹਾਂ ਅੱਠ ਰਾਜਾਂ ਤੋਂ ਕੁੱਲ 44 ਆਪਰੇਟਿਵਾਂ ਨੂੰ ਫੜਿਆ ਅਤੇ ਗ੍ਰਿਫਤਾਰ ਕੀਤਾ ਹੈ।


ਵੱਡੀ ਗਿਣਤੀ ਵਿੱਚ ਬੰਗਲਾਦੇਸ਼ੀ ਅਤੇ ਰੋਹਿੰਗਿਆ ਗ੍ਰਿਫਤਾਰ


ਸੀਨੀਅਰ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਅਤੇ ਪਿਛਲੇ ਸਾਲ ਤ੍ਰਿਪੁਰਾ ਅਤੇ ਆਸਾਮ ਤੋਂ ਵੱਡੀ ਗਿਣਤੀ ਵਿਚ ਬੰਗਲਾਦੇਸ਼ੀਆਂ ਅਤੇ ਰੋਹਿੰਗਿਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਘੁਸਪੈਠੀਆਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਉਨ੍ਹਾਂ ਨੇ ਗੁਪਤ ਰਸਤਿਆਂ ਰਾਹੀਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਵਿਚ ਦਾਖਲ ਹੋਣ ਵਿਚ ਮਦਦ ਕੀਤੀ ਸੀ। ਮਨੁੱਖੀ ਤਸਕਰੀ ਵਿੱਚ ਭਾਰਤੀ ਦਲਾਲ ਅਤੇ ਵਿਚੋਲੇ ਵੱਡੀ ਭੂਮਿਕਾ ਨਿਭਾ ਰਹੇ ਹਨ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਦਲਾਲ ਭਾਰਤ-ਬੰਗਲਾਦੇਸ਼ ਸਰਹੱਦ ਦੇ ਦੋਵੇਂ ਪਾਸੇ ਹੀ ਨਹੀਂ ਸਗੋਂ ਦੇਸ਼ ਦੀ ਮੁੱਖ ਭੂਮੀ 'ਤੇ ਵੀ ਮੌਜੂਦ ਹਨ।


ਇਹ ਵੀ ਪੜ੍ਹੋ: Punjab Rain: ਮੀਂਹ ਨੇ ਦਿੱਤੀ ਪ੍ਰਦੂਸ਼ਣ ਤੋਂ ਰਾਹਤ, 100 'ਤੇ ਪਹੁੰਚਿਆ AQI; ਪਰਾਲੀ ਸਾੜਨ ਦੇ ਨਵੇਂ ਮਾਮਲੇ ਹੋ ਰਹੇ ਦਰਜ