ਪੜਚੋਲ ਕਰੋ
Advertisement
ਭਾਰਤ-ਚੀਨ ਸ਼ਾਂਤੀ ਸਥਾਪਿਤ ਕਰਨ ਲਈ ਸਹਿਮਤ, ਪੂਰਬੀ ਲੱਦਾਖ ਸਮੇਤ ਵਿਵਾਦ ਖੇਤਰਾਂ ਤੋਂ ਪਿੱਛੇ ਹਟਣਗੀਆਂ ਫੌਜਾਂ
ਦੋਵਾਂ ਦੇਸ਼ਾਂ ਵਿਚਾਲੇ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਤੋਂ ਬਾਅਦ ਪੂਰਬੀ ਲੱਦਾਖ ਵਿੱਚ ਟਕਰਾਅ ਵਾਲੀ ਜਗ੍ਹਾ ਤੋਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਪਿੱਛੇ ਹੱਟਣ ਲਈ ਸਹਿਮਤ ਬਣੀ ਹੈ।
ਨਵੀਂ ਦਿੱਲੀ: ਪੂਰਬੀ ਲੱਦਾਖ ਦੀ ਗਲਵਨ ਘਾਟੀ 'ਚ ਚੀਨ ਅਤੇ ਭਾਰਤੀ ਸੈਨੀਕਾਂ ਵਿਚਾਲੇ ਹੋਈ ਹਿੰਸ ਝੱੜਪ ਨੂੰ ਇੱਕ ਹਫ਼ਤਾ ਹੋ ਗਿਆ ਹੈ।ਇਸ ਹਿੰਸਕ ਝੱੜਪ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦਾ ਮਾਹੌਲ ਸੀ।ਕੱਲ੍ਹ, ਚੀਨ ਦੀ ਸਰਹੱਦ 'ਤੇ ਮੋਲਡੋ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਹੋਈ।ਸੈਨਾ ਦੇ ਅਨੁਸਾਰ, ਗੱਲਬਾਤ ਇੱਕ ਚੰਗੇ ਮਾਹੌਲ ਵਿੱਚ ਹੋਈ। ਹੁਣ ਪੂਰਬੀ ਲੱਦਾਖ ਵਿੱਚ ਟਕਰਾਅ ਵਾਲੀ ਜਗ੍ਹਾ ਤੋਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਪਿੱਛੇ ਹੱਟਣ ਲਈ ਸਹਿਮਤ ਬਣੀ ਹੈ।
ਐਪਲ ਨੇ iOs 14 ਦਾ ਕੀਤਾ ਐਲਾਨ, ਇਹ ਸਭ ਕੁਝ ਹੋਵੇਗਾ ਨਵਾਂ
ਇਸ ਦੌਰਾਨ ਮੰਗਲਵਾਰ ਨੂੰ ਸੈਨਾ ਮੁੱਖੀ ਜਨਰਲ ਮਨੋਜ ਮੁਕੰਦ ਨਿਰਵਾਣੇ ਲੇਹ ਦਾ ਦੌਰ ਕਰਨ ਲਈ ਦਿੱਲੀ ਤੋਂ ਰਵਾਨਾ ਹੋ ਚੁੱਕੇ ਹਨ।ਸੈਨਾ ਦੀ 14ਵੀਂ ਕੋਰ ਅਫਸਰਾਂ ਨਾਲ ਮੀਟਿੰਗ ਬਾਰੇ ਵਿਚਾਰ ਵਟਾਂਦਰੇ ਕਰਨਗੇ।ਇਸ ਤੋਂ ਪਹਿਲਾਂ ਸੋਮਵਾਰ ਨੂੰ ਨਿਰਵਾਣੇ ਨੇ ਦਿੱਲੀ ਵਿੱਚ ਸੈਨਾ ਦੇ ਕਮਾਂਡਰਾਂ ਨਾਲ ਮੀਟਿੰਗ ਕਰਦਿਆਂ ਲੱਦਾਖ, ਅਰੁਣਾਚਲ ਪ੍ਰਦੇਸ਼, ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸਰਹੱਦੀ ਵਿਵਾਦ ਦਾ ਪੂਰਾ ਵੇਰਵਾ ਲਿਆ ਸੀ।
ਭਾਰਤ-ਚੀਨ ਝੜਪਾਂ ਵਾਲਾ ਵੀਡੀਓ ਆਇਆ ਸਾਹਮਣੇ, ਇੰਝ ਭਿੜੇ ਦੋਵਾਂ ਦੇਸਾਂ ਦੇ ਫੌਜੀ
ਭਾਰਤ ਅਤੇ ਚੀਨ ਵਿਚਾਲੇ ਮੋਲਡੋ ਵਿੱਚ ਲੈਫਟੀਨੈਂਟ ਜਨਰਲ ਪੱਧਰ ਦੀ ਦੂਜੀ ਮੁਲਾਕਾਤ ਸੋਮਵਾਰ ਨੂੰ 11 ਘੰਟੇ ਚੱਲੀ। ਭਾਰਤ ਦੀ ਤਰਫੋਂ 14 ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਸ਼ਿਰਕਤ ਕੀਤੀ ਸੀ। ਸੂਤਰਾਂ ਅਨੁਸਾਰ, ਭਾਰਤ ਨੇ ਇਸ ਮੁਲਾਕਾਤ ਵਿੱਚ ਪੂਰਬੀ ਲੱਦਾਖ ਦੇ ਪੈਨਗੋਂਗ ਤਸੋ ਖੇਤਰ ਤੋਂ ਚੀਨੀ ਸੈਨਿਕਾਂ ਨੂੰ ਹਟਾਉਣ ਦੀ ਮੰਗ ਕੀਤੀ ਸੀ।
ਸਿਖਰ 'ਤੇ ਚੜ੍ਹੀਆਂ ਪੈਟਰਲ-ਡੀਜ਼ਲ ਦੀਆਂ ਕੀਮਤਾਂ
ਭਾਰਤੀ ਅਧਿਕਾਰੀਆਂ ਨੇ ਗਲਵਨ ਵਿੱਚ ਹੋਈ ਹਿੰਸਕ ਝੜਪ ਨੂੰ ਚੀਨ ਦੀ ਯੋਜਨਾਬੱਧ ਸਾਜਿਸ਼ ਅਤੇ ਨਿਰਦਈ ਹਰਕਤ ਦੱਸਿਆ ਹੈ।ਗਲਵਨ ਘਾਟੀ 'ਚ ਹੋਈ ਝੜਪ ਦੌਰਾਨ ਭਾਰੀਤ ਸੇਨਾ ਦੇ 20 ਜਵਾਨ ਸ਼ਹੀਦ ਹੋਏ ਸਨ।
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਕਾਰੋਬਾਰ
ਦੇਸ਼
Advertisement