ਲੱਦਾਖ: ਗਲਵਨ ਵਾਦੀ 'ਚ ਚੱਲ ਰਹੇ ਤਣਾਅ ਵਿਚਾਲੇ ਇਹ ਖ਼ਬਰ ਸਾਹਮਣੇ ਆਈ ਹੈ ਕਿ ਚੀਨੀ ਫੌਜ ਨੇ ਆਪਣੇ ਕੈਂਪ ਢੇਡ ਕਿਲੋਮੀਟਰ ਪਿਛਾਂਹ ਕਰ ਲਏ ਹਨ। ਪਿਛਲੇ ਦੋ ਮਹੀਨੇ ਤੋਂ ਐਲਏਸੀ ਯਾਨੀ ਅਸਲ ਕੰਟਰੋਲ ਰੇਖਾ ਤੇ ਚੱਲ ਰਹੇ ਟਕਰਾਅ ਦੇ ਬਾਅਦ ਹੁਣ ਡਿਸਇੰਗੇਜਮੈਂਟ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਪਰ ਚੀਨ ਦੇ ਪਿਛਾਂਹ ਹੱਟਣ ਦੇ ਬਾਵਜੂਦ ਭਾਰਤੀ ਸੈਨਾ ਸਥਿਤੀ ਤੇ ਨਜ਼ਰ ਰੱਖ ਰਹੀ ਹੈ ਕਿਉਂਕਿ ਚੀਨ ਨੇ 1962 'ਚ ਹੋਈ ਜੰਗ ਵੇਲੇ ਵੀ ਇੰਝ ਪਿਛਾਂਹ ਹਟ ਕੇ ਹਮਲਾ ਕਰ ਦਿੱਤਾ ਸੀ।


ਦਰਅਸਲ, 1962 ਦੀ ਇੱਕ ਅਖ਼ਬਾਰ 'ਚ ਇੱਕ ਖ਼ਬਰ ਛਪੀ ਸੀ। 15 ਜੁਲਾਈ 1962 ਦੀ ਇਸ ਕਲਿਪਿੰਗ ਦੀ ਹੈੱਡਲਾਈਨ ਛਪੀ ਹੈ 'ਗਲਵਨ ਪੋਸਟ ਤੋਂ ਚੀਨੀ ਸੈਨਿਕ ਹਟੇ'। ਹੁਣ 7 ਜੁਲਾਈ 2020 ਨੂੰ ਵੀ ਭਾਰਤੀ ਅਖ਼ਬਾਰਾਂ 'ਚ ਕੁਝ ਐਸੀ ਹੀ ਖ਼ਬਰ ਛਪੀ ਹੈ।

1962 'ਚ ਕੀ ਹੋਇਆ ਸੀ
1962 ਦੀ ਸ਼ੁਰੂਆਤ ਤੋਂ ਹੀ ਸਰਹੱਦ ਤੇ ਭਾਰਤ ਅਤੇ ਚੀਨ  ਵਿਚਾਲੇ ਟੱਕਰਾਅ ਅਤੇ ਝੜਪ ਦੀਆਂ ਖ਼ਬਰਾਂ ਸ਼ੁਰੂ ਹੋ ਗਈਆਂ ਸਨ।ਉਸ ਵਕਤ, ਗਲਵਨ ਪੋਸਟ ਭਾਰਤੀ ਫੌਜ ਦੇ ਅਧਿਕਾਰ ਖੇਤਰ ਵਿੱਚ ਸੀ। ਗੋਰਖਾ ਰੈਜੀਮੈਂਟ ਦੀ ਇੱਕ ਛੋਟੀ ਜਿਹੀ ਪਲਟਨ ਉਥੇ 40-50 ਸਿਪਾਹੀਆਂ ਦੇ ਨਾਲ ਤਾਇਨਾਤ ਸੀ।



ਜੂਨ ਦੇ ਮਹੀਨੇ ਵਿੱਚ, ਚੀਨ ਦੀ ਪੀਐਲਏ ਆਰਮੀ ਨੇ ਇਸ ਚੌਕੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਜਦੋਂ ਭਾਰਤ ਨੇ ਦਬਾਅ ਪਾਇਆ ਤਾਂ ਚੀਨ ਨੇ ਗਲਵਨ ਪੋਸਟ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ। 15 ਜੁਲਾਈ ਨੂੰ ਅਖ਼ਬਾਰ ਨੇ ਖ਼ਬਰ ਦਿੱਤੀ ਕਿ ਚੀਨੀ ਸੈਨਿਕ ਗਲਵਨ ਚੌਂਕੀ ਤੋਂ ਪਿੱਛੇ ਹਟ ਗਏ ਹਨ ਪਰ ਇਸ ਤੋਂ ਜਲਦੀ ਬਾਅਦ ਹੀ ਚੀਨੀ ਫੌਜ ਨੇ ਗਲਵਨ ਚੌਂਕੀ ਦੀ ਘੇਰਾਬੰਦੀ ਦੁਬਾਰਾ ਸ਼ੁਰੂ ਕਰ ਦਿੱਤੀ।


21 ਅਕਤੂਬਰ, 1962 ਨੂੰ ਚੀਨ ਦੀ ਪੀਐਲਏ ਫੌਜ ਦੇ ਤਕਰੀਬਨ 2000 ਜਵਾਨਾਂ ਨੇ ਭਾਰਤੀ ਚੌਂਕੀ ਉੱਤੇ ਹਮਲਾ ਬੋਲ ਦਿੱਤਾ। ਇਸ ਹਮਲੇ ਵਿੱਚ ਜਾਟ ਰੈਜੀਮੈਂਟ ਦੇ 30 ਜਵਾਨ ਵੀਰਾਗਤੀ ਪ੍ਰਾਪਤ ਕਰ ਗਏ ਸਨ।ਇਸ ਦੌਰਾਨ 18 ਸੈਨਿਕ ਜ਼ਖਮੀ ਵੀ ਹੋ ਗਏ ਸਨ। ਚੀਨ ਨੇ ਮੇਜਰ ਸ੍ਰੀਕਾਂਤ ਸਮੇਤ ਕੁਲ 12 ਭਾਰਤੀ ਸੈਨਿਕਾਂ ਨੂੰ ਬੰਦੀ ਵੀ ਬਣਾ ਲਿਆ ਸੀ।


1962 ਵਿੱਚ ਚੀਨ ਨਾਲ ਯੁੱਧ ਦੌਰਾਨ, ਭਾਰਤ ਨੇ ਮੋਰਚੇ 'ਤੇ ਹਵਾਈ ਸੈਨਾ ਦੀ ਤਾਇਨਾਤੀ ਨਹੀਂ ਕੀਤੀ ਸੀ।ਪਰ ਇਸ ਵਾਰ ਚੀਨ ਦੇ ਧੋਖੇ ਤੋਂ ਸਬਕ ਲੈਂਦੇ ਹੋਏ, ਭਾਰਤ ਨੇ ਸੀ-130 ਸੁਪਰ ਹਰਕੂਲੀਸ ਜਹਾਜ਼ ਵੀ ਐਲਏਸੀ 'ਤੇ ਤਾਇਨਾਤ ਕੀਤੇ ਹਨ।

ਇਹ ਵੀ ਪੜ੍ਹੋ:ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ