ਪੜਚੋਲ ਕਰੋ

India-China Relation : ਵਿਦੇਸ਼ ਮੰਤਰੀ ਐਸ. ਜੈਸ਼ੰਕਰ ਬੋਲੇ - 'ਭਾਰਤ ਚੀਨ ਨਾਲ ਬਿਹਤਰ ਰਿਸ਼ਤੇ ਚਾਹੁੰਦਾ ਹੈ ਪਰ ਸ਼ਰਤਾਂ ਨਾਲ'

ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ (EAM S. Jaishankar)  ਨੇ ਸਾਓ ਪਾਓਲੋ ਵਿੱਚ ਇੱਕ ਭਾਰਤੀ ਭਾਈਚਾਰੇ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਹੋਏ ਭਾਰਤ-ਚੀਨ ਸਬੰਧਾਂ 'ਤੇ ਇੱਕ ਵੱਡੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਚੀਨ ਨੇ ਸੀਮਾ ਸਮਝੌਤਿਆਂ ਦੀ ਉਲੰਘਣਾ ਕੀਤੀ ਹੈ

India-China Relation : ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ (EAM S. Jaishankar)  ਨੇ ਸਾਓ ਪਾਓਲੋ ਵਿੱਚ ਇੱਕ ਭਾਰਤੀ ਭਾਈਚਾਰੇ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਹੋਏ ਭਾਰਤ-ਚੀਨ ਸਬੰਧਾਂ 'ਤੇ ਇੱਕ ਵੱਡੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਚੀਨ ਨੇ ਸੀਮਾ ਸਮਝੌਤਿਆਂ ਦੀ ਉਲੰਘਣਾ ਕੀਤੀ ਹੈ ਅਤੇ ਗਲਵਾਨ ਘਾਟੀ ਨੂੰ ਲੈ ਕੇ ਚੱਲ ਰਹੇ ਗਤਿਰੋਧ 'ਤੇ ਪਰਦਾ ਪਾ ਰਿਹਾ ਹੈ ਕਿਉਂਕਿ ਦੋਵਾਂ ਦੇਸ਼ਾਂ ਦੇ ਸਬੰਧ ਬਹੁਤ ਮੁਸ਼ਕਲ ਦੌਰ 'ਚੋਂ ਲੰਘ ਰਹੇ ਹਨ। ਜੈਸ਼ੰਕਰ ਨੇ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ 'ਤੇ ਬ੍ਰਾਜ਼ੀਲ ਦੇ ਸਾਓ ਪਾਓਲੋ 'ਚ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਹ ਪੈਰਾਗੁਏ ਅਤੇ ਅਰਜਨਟੀਨਾ ਵੀ ਜਾਣਗੇ।

ਚੀਨ ਨੇ ਗਲਵਾਨ ਘਾਟੀ ਵਿੱਚ ਕੀ ਕੀਤਾ ?

ਐਸ ਜੈਸ਼ੰਕਰ ਨੇ ਕਿਹਾ, "ਸਾਡੇ ਕੋਲ 1990 ਦੇ ਦਹਾਕੇ ਵਿੱਚ ਚੀਨ ਨਾਲ ਸਮਝੌਤੇ ਹੋਏ ਹਨ ਜੋ ਸਰਹੱਦੀ ਖੇਤਰ ਵਿੱਚ ਵੱਡੇ ਪੱਧਰ 'ਤੇ ਫੌਜਾਂ ਨੂੰ ਲਿਆਉਣ 'ਤੇ ਪਾਬੰਦੀ ਲਗਾਉਂਦੇ ਹਨ ਪਰ ਉਨ੍ਹਾਂ ਨੇ ਇਸ ਦੀ ਅਣਦੇਖੀ ਕੀਤੀ ਹੈ। ਤੁਸੀਂ ਜਾਣਦੇ ਹੋ ਕਿ ਗਲਵਾਨ ਘਾਟੀ ਵਿੱਚ ਕੀ ਹੋਇਆ ਹੈ। ਇਹ ਸਮੱਸਿਆ ਅਜੇ ਤੱਕ ਹੱਲ ਨਹੀਂ ਹੋਈ ਹੈ ਅਤੇ ਇਹ ਸਪਸ਼ਟ ਤੌਰ 'ਤੇ ਇਸ 'ਤੇ ਪਰਦਾ ਡਾਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਫਿੰਗਰ ਏਰੀਆ, ਗਲਵਾਨ ਵੈਲੀ, ਹਾਟ ਸਪ੍ਰਿੰਗਜ਼ ਅਤੇ ਕੋਂਗਰੂੰਗ ਨਾਲਾ ਸਮੇਤ ਕਈ ਖੇਤਰਾਂ ਵਿੱਚ ਚੀਨੀ ਫੌਜ ਦੁਆਰਾ ਕੀਤੇ ਗਏ ਉਲੰਘਣਾਵਾਂ ਨੂੰ ਲੈ ਕੇ ਭਾਰਤ ਅਤੇ ਚੀਨ ਅਪ੍ਰੈਲ-ਮਈ 2020 ਤੋਂ ਗਤਿਰੋਧ 'ਚ ਲੱਗੇ ਹੋਏ ਹਨ। ਜੂਨ 2020 ਵਿੱਚ ਗਲਵਾਨ ਘਾਟੀ ਵਿੱਚ ਚੀਨੀ ਸੈਨਿਕਾਂ ਨਾਲ ਹਿੰਸਕ ਝੜਪਾਂ ਤੋਂ ਬਾਅਦ ਸਥਿਤੀ ਵਿਗੜ ਗਈ।

ਸਬੰਧ ਕਦੇ ਵੀ ਇੱਕ ਤਰਫਾ ਨਹੀਂ ਹੋ ਸਕਦੇ 

ਭਾਰਤ ਅਤੇ ਚੀਨ ਵਿਚਾਲੇ ਮੌਜੂਦਾ ਸਰਹੱਦੀ ਸਥਿਤੀ 'ਤੇ ਬੋਲਦਿਆਂ ਜੈਸ਼ੰਕਰ ਨੇ ਕਿਹਾ ਕਿ ਸਬੰਧ ਕਦੇ ਵੀ ਇਕਪਾਸੜ ਨਹੀਂ ਹੋ ਸਕਦੇ ਅਤੇ ਇਸ ਨੂੰ ਕਾਇਮ ਰੱਖਣ ਲਈ ਆਪਸੀ ਸਨਮਾਨ ਹੋਣਾ ਚਾਹੀਦਾ ਹੈ। "ਉਹ ਸਾਡੇ ਗੁਆਂਢੀ ਹਨ ਅਤੇ ਹਰ ਕੋਈ ਆਪਣੇ ਗੁਆਂਢੀ ਨਾਲ ਮਿਲਣਾ ਚਾਹੁੰਦਾ ਹੈ। ਨਿੱਜੀ ਜ਼ਿੰਦਗੀ ਵਿੱਚ ਵੀ ਅਤੇ ਦੇਸ਼ ਦੇ ਮੁਤਾਬਕ ਵੀ ਪਰ ਹਰ ਕੋਈ ਨਿਰਪੱਖ ਸ਼ਰਤਾਂ ਨਾਲ ਮਿਲਣਾ ਚਾਹੁੰਦਾ ਹੈ। ਮੈਨੂੰ ਤੁਹਾਡਾ ਸਨਮਾਨ ਕਰਨਾ ਚਾਹੀਦੇ ਅਤੇ ਤੁਹਾਨੂੰ ਮੇਰਾ ਸਨਮਾਨ ਕਰਨਾ ਚਾਹੀਦੇ ।

ਜੈਸ਼ੰਕਰ ਨੇ ਕਿਹਾ ਕਿ "ਸਾਡੇ ਦ੍ਰਿਸ਼ਟੀਕੋਣ ਤੋਂ ਅਸੀਂ ਬਹੁਤ ਸਪੱਸ਼ਟ ਹਾਂ ਕਿ ਸਾਨੂੰ ਰਿਸ਼ਤੇ ਬਣਾਉਣੇ ਹਨ ਅਤੇ ਆਪਸੀ ਸਨਮਾਨ ਹੋਣਾ ਚਾਹੀਦਾ ਹੈ। ਹਰ ਇੱਕ ਦੇ ਆਪਣੇ ਹਿੱਤ ਹੋਣਗੇ ਅਤੇ ਸਾਨੂੰ ਇਸ ਗੱਲ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਜ਼ਰੂਰਤ ਹੈ ਕਿ ਰਿਸ਼ਤੇ ਲਈ ਦੂਜਿਆਂ ਲਈ ਕੀ ਚਿੰਤਾਵਾਂ ਹਨ।
 
ਜੈਸ਼ੰਕਰ ਨੇ ਕਿਹਾ, "ਰਿਸ਼ਤੇ ਦੋ ਤਰਫਾ ਹੁੰਦੇ ਹਨ। ਇੱਕ ਸਥਾਈ ਰਿਸ਼ਤਾ ਇੱਕ ਤਰਫਾ ਨਹੀਂ ਹੋ ਸਕਦਾ। ਸਾਨੂੰ ਆਪਸੀ ਸਨਮਾਨ ਅਤੇ ਆਪਸੀ ਸੰਵੇਦਨਸ਼ੀਲਤਾ ਦੀ ਲੋੜ ਹੈ। ਫਿਲਹਾਲ ਇਹ ਕੋਈ ਲੁਕੀ ਨਹੀਂ ਹੈ ਕਿ ਅਸੀਂ ਬਹੁਤ ਮੁਸ਼ਕਲ ਦੌਰ ਵਿੱਚੋਂ ਲੰਘ ਰਹੇ ਹਾਂ।"

 ਬ੍ਰਾਜ਼ੀਲ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਧੰਨਵਾਦ

ਜੈਸ਼ੰਕਰ ਨੇ ਬ੍ਰਾਜ਼ੀਲ ਅਤੇ ਭਾਰਤ ਦਰਮਿਆਨ ਪ੍ਰਭਾਵਸ਼ਾਲੀ ਪੁਲ ਵਜੋਂ ਕੰਮ ਕਰਨ ਲਈ ਭਾਰਤੀ ਭਾਈਚਾਰੇ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ "ਭਾਰਤ-ਬ੍ਰਾਜ਼ੀਲ ਸਬੰਧਾਂ ਨੂੰ ਚੰਗੀ ਭਾਵਨਾ, ਮਹਾਨ ਸਦਭਾਵਨਾ ਅਤੇ ਵਧਦੇ ਸਹਿਯੋਗ ਦੁਆਰਾ ਪਰਿਭਾਸ਼ਿਤ ਕੀਤਾ ਜਾਂਦਾ ਹੈ। ਇੱਕ ਪ੍ਰਭਾਵਸ਼ਾਲੀ ਪੁਲ ਵਜੋਂ ਸੇਵਾ ਕਰਨ ਲਈ ਭਾਰਤੀ ਭਾਈਚਾਰੇ ਦਾ ਧੰਨਵਾਦ"  ।

EAM  ਜੈਸ਼ੰਕਰ ਨੇ ਟਵਿੱਟਰ 'ਤੇ ਕਿਹਾ, "ਸਾਓ ਪਾਓਲੋ ਵਿੱਚ ਭਾਰਤੀ ਭਾਈਚਾਰੇ ਨੂੰ ਮਿਲ ਕੇ ਆਪਣੀ ਲਾਤੀਨੀ ਅਮਰੀਕੀ ਯਾਤਰਾ ਦੀ ਸ਼ੁਰੂਆਤ ਕੀਤੀ। ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ 'ਤੇ ਉਨ੍ਹਾਂ ਨਾਲ ਤਰੱਕੀ ਅਤੇ ਆਸ਼ਾਵਾਦ ਨੂੰ ਸਾਂਝਾ ਕੀਤਾ। "ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਦੌਰਾਨ ਉਨ੍ਹਾਂ ਦੇ ਦੌਰੇ ਦੌਰਾਨ ਵਿਦੇਸ਼ ਮੰਤਰੀ ਆਪਣੇ ਹਮਰੁਤਬਾ ਨਾਲ ਦੁਵੱਲੇ ਸਬੰਧ ਰੱਖਣ ਤੋਂ ਇਲਾਵਾ ਤਿੰਨਾਂ ਦੇਸ਼ਾਂ ਦੀ ਸਿਖਰਲੀ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ।

ਬ੍ਰਾਜ਼ੀਲ-ਅਰਜਨਟੀਨਾ ਤੋਂ ਬਾਅਦ ਪੈਰਾਗੁਏ ਜਾਣਗੇ ਵਿਦੇਸ਼ ਮੰਤਰੀ 

ਪੈਰਾਗੁਏ ਵਿੱਚ ਵਿਦੇਸ਼ ਮੰਤਰੀ ਨਵੇਂ ਖੋਲ੍ਹੇ ਗਏ ਭਾਰਤੀ ਦੂਤਾਵਾਸ ਕੰਪਲੈਕਸ ਦਾ ਉਦਘਾਟਨ ਵੀ ਕਰਨਗੇ, ਜਿਸ ਨੇ ਜਨਵਰੀ 2022 ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਇਹ ਕਿਸੇ ਭਾਰਤੀ ਵਿਦੇਸ਼ ਮੰਤਰੀ ਦਾ ਦੇਸ਼ ਦਾ ਪਹਿਲਾ ਦੌਰਾ ਹੋਵੇਗਾ। ਬ੍ਰਾਜ਼ੀਲ ਅਤੇ ਅਰਜਨਟੀਨਾ ਵਿੱਚ ਵਿਦੇਸ਼ ਮੰਤਰੀ ਆਪਣੇ ਹਮਰੁਤਬਾ ਨਾਲ ਜੁਆਇੰਟ ਕਮਿਸ਼ਨ ਮੀਟਿੰਗਾਂ (JCMs) ਦੀ ਸਹਿ-ਪ੍ਰਧਾਨਗੀ ਕਰਨਗੇ। JCM ਵਿਭਿੰਨ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਦੇ ਸਮੁੱਚੇ ਸਪੈਕਟ੍ਰਮ ਦੀ ਸਮੀਖਿਆ ਕਰੇਗਾ ਅਤੇ ਸਾਂਝੇ ਹਿੱਤਾਂ ਦੇ ਖੇਤਰੀ ਅਤੇ ਗਲੋਬਲ ਮੁੱਦਿਆਂ 'ਤੇ ਚਰਚਾ ਕਰੇਗਾ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Lok Sabha Election: 'ਆਪ' ਨੇ ਇਨ੍ਹਾਂ ਜਰਨੈਲਾਂ 'ਤੇ ਖੇਡਿਆ ਦਾਅ! ਜਨਤਾ ਦੇ ਕੀਤੇ ਰੂ-ਬਰੂ
Lok Sabha Election: 'ਆਪ' ਨੇ ਇਨ੍ਹਾਂ ਜਰਨੈਲਾਂ 'ਤੇ ਖੇਡਿਆ ਦਾਅ! ਜਨਤਾ ਦੇ ਕੀਤੇ ਰੂ-ਬਰੂ
Lok Sabha Elections:  ਕੈਨੇਡਾ ਨੇ ਭਾਰਤ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੇ ਨਾਗਰਿਕਾਂ ਨੂੰ ਕਿਉਂ ਜਾਰੀ ਕੀਤੀ ਐਡਵਾਈਜ਼ਰੀ ?
Lok Sabha Elections: ਕੈਨੇਡਾ ਨੇ ਭਾਰਤ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੇ ਨਾਗਰਿਕਾਂ ਨੂੰ ਕਿਉਂ ਜਾਰੀ ਕੀਤੀ ਐਡਵਾਈਜ਼ਰੀ ?
Jalandhar News: ਸੰਤ ਸੀਚੇਵਾਲ ਦਾ ਐਲਾਨ, ਕਿਸੇ ਵੀ ਉਮੀਦਵਾਰ ਲਈ ਨਹੀਂ ਕਰਨਗੇ ਚੋਣ ਪ੍ਰਚਾਰ
Jalandhar News: ਸੰਤ ਸੀਚੇਵਾਲ ਦਾ ਐਲਾਨ, ਕਿਸੇ ਵੀ ਉਮੀਦਵਾਰ ਲਈ ਨਹੀਂ ਕਰਨਗੇ ਚੋਣ ਪ੍ਰਚਾਰ
Patiala News: ਬੀਜੇਪੀ ਖਿਲਾਫ ਗੁੱਸੇ ਦੀ ਪ੍ਰਨੀਤ ਕੌਰ ਸ਼ਿਕਾਰ! ਕਿਸਾਨ ਮੰਗ ਰਹੇ ਇੱਕ-ਇੱਕ ਡੰਡੇ ਦਾ ਹਿਸਾਬ
Patiala News: ਬੀਜੇਪੀ ਖਿਲਾਫ ਗੁੱਸੇ ਦੀ ਪ੍ਰਨੀਤ ਕੌਰ ਸ਼ਿਕਾਰ! ਕਿਸਾਨ ਮੰਗ ਰਹੇ ਇੱਕ-ਇੱਕ ਡੰਡੇ ਦਾ ਹਿਸਾਬ
Advertisement
for smartphones
and tablets

ਵੀਡੀਓਜ਼

Lok Sabha Elections 2024 |ਡੋਲੀ ਪਹੁੰਚੀ ਪੋਲਿੰਗ ਬੂਥ, ਸਹੁਰੇ ਜਾਣ ਦੀ ਥਾਂ ਵੋਟ ਪਾਉਣ ਗਈ ਲਾੜੀBishnois unhappy with Eknath shinde| ਬਿਸ਼ਨੋਈ ਮਹਾਰਾਸ਼ਟਰ ਦੇ CM ਨਾਲ ਰੁੱਸੇ, ਮੁਆਫੀ ਮੰਗਣ ਲਈ ਕਿਹਾBhiwanighar Roof Collapse| ਘਰ ਦੀ ਛੱਤ ਡਿੱਗੀ, ਬਜ਼ੁਰਗ ਬੀਬੀ ਦੀ ਮੌ+ਤ, 2 ਫੱਟੜMaryam Sharif at Kartarpur Sahib |'ਮੈਂ ਵੀ ਠੇਠ ਪੰਜਾਬਣ ਹਾਂ'-ਮਰੀਅਮ ਨਵਾਜ ਸ਼ਰੀਫ ਨੇ ਵੱਢੀ ਕਣਕ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Lok Sabha Election: 'ਆਪ' ਨੇ ਇਨ੍ਹਾਂ ਜਰਨੈਲਾਂ 'ਤੇ ਖੇਡਿਆ ਦਾਅ! ਜਨਤਾ ਦੇ ਕੀਤੇ ਰੂ-ਬਰੂ
Lok Sabha Election: 'ਆਪ' ਨੇ ਇਨ੍ਹਾਂ ਜਰਨੈਲਾਂ 'ਤੇ ਖੇਡਿਆ ਦਾਅ! ਜਨਤਾ ਦੇ ਕੀਤੇ ਰੂ-ਬਰੂ
Lok Sabha Elections:  ਕੈਨੇਡਾ ਨੇ ਭਾਰਤ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੇ ਨਾਗਰਿਕਾਂ ਨੂੰ ਕਿਉਂ ਜਾਰੀ ਕੀਤੀ ਐਡਵਾਈਜ਼ਰੀ ?
Lok Sabha Elections: ਕੈਨੇਡਾ ਨੇ ਭਾਰਤ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੇ ਨਾਗਰਿਕਾਂ ਨੂੰ ਕਿਉਂ ਜਾਰੀ ਕੀਤੀ ਐਡਵਾਈਜ਼ਰੀ ?
Jalandhar News: ਸੰਤ ਸੀਚੇਵਾਲ ਦਾ ਐਲਾਨ, ਕਿਸੇ ਵੀ ਉਮੀਦਵਾਰ ਲਈ ਨਹੀਂ ਕਰਨਗੇ ਚੋਣ ਪ੍ਰਚਾਰ
Jalandhar News: ਸੰਤ ਸੀਚੇਵਾਲ ਦਾ ਐਲਾਨ, ਕਿਸੇ ਵੀ ਉਮੀਦਵਾਰ ਲਈ ਨਹੀਂ ਕਰਨਗੇ ਚੋਣ ਪ੍ਰਚਾਰ
Patiala News: ਬੀਜੇਪੀ ਖਿਲਾਫ ਗੁੱਸੇ ਦੀ ਪ੍ਰਨੀਤ ਕੌਰ ਸ਼ਿਕਾਰ! ਕਿਸਾਨ ਮੰਗ ਰਹੇ ਇੱਕ-ਇੱਕ ਡੰਡੇ ਦਾ ਹਿਸਾਬ
Patiala News: ਬੀਜੇਪੀ ਖਿਲਾਫ ਗੁੱਸੇ ਦੀ ਪ੍ਰਨੀਤ ਕੌਰ ਸ਼ਿਕਾਰ! ਕਿਸਾਨ ਮੰਗ ਰਹੇ ਇੱਕ-ਇੱਕ ਡੰਡੇ ਦਾ ਹਿਸਾਬ
Chandigarh Weather Update: ਅੱਜ ਵਿਗੜੇਗਾ ਮੌਸਮ, ਲੋਕਾਂ ਲਈ ਐਡਵਾਈਜ਼ਰੀ ਜਾਰੀ
Chandigarh Weather Update: ਅੱਜ ਵਿਗੜੇਗਾ ਮੌਸਮ, ਲੋਕਾਂ ਲਈ ਐਡਵਾਈਜ਼ਰੀ ਜਾਰੀ
Chandigarh News: ਜੈੱਕਾਂ ਨਾਲ ਲੈਂਟਰ ਉਠਾਉਂਦੇ ਵਾਪਰਿਆ ਵੱਡਾ ਹਾਦਸਾ, ਪੰਜ ਮਜ਼ਦੂਰ ਦੱਬੇ, ਦੋ ਦੀ ਮੌਤ
Chandigarh News: ਜੈੱਕਾਂ ਨਾਲ ਲੈਂਟਰ ਉਠਾਉਂਦੇ ਵਾਪਰਿਆ ਵੱਡਾ ਹਾਦਸਾ, ਪੰਜ ਮਜ਼ਦੂਰ ਦੱਬੇ, ਦੋ ਦੀ ਮੌਤ
Patiala News: ਉਂਗਲ ’ਤੇ ਲੱਗੇ ਵੋਟ ਸਿਆਹੀ ਦੇ ਨਿਸ਼ਾਨ ਦਿਖਾਓ, 25 ਫ਼ੀਸਦੀ ਛੋਟ ਪਾਓ
Patiala News: ਉਂਗਲ ’ਤੇ ਲੱਗੇ ਵੋਟ ਸਿਆਹੀ ਦੇ ਨਿਸ਼ਾਨ ਦਿਖਾਓ, 25 ਫ਼ੀਸਦੀ ਛੋਟ ਪਾਓ
Nita Ambani: ਅੰਮ੍ਰਿਤਸਰ ਪਹੁੰਚੀ ਨੀਤਾ ਅੰਬਾਨੀ, ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ, ਆਪਣੀ ਟੀਮ ਮੁੰਬਈ ਇੰਡੀਅਨਜ਼ ਲਈ ਕੀਤੀ ਅਰਦਾਸ
ਅੰਮ੍ਰਿਤਸਰ ਪਹੁੰਚੀ ਨੀਤਾ ਅੰਬਾਨੀ, ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ, ਆਪਣੀ ਟੀਮ ਮੁੰਬਈ ਇੰਡੀਅਨਜ਼ ਲਈ ਕੀਤੀ ਅਰਦਾਸ
Embed widget