Corona Update: ਲਗਾਤਾਰ ਤੀਜੇ ਦਿਨ ਕੋਰੋਨਾ ਕੇਸ ਵਧੇ, 24 ਘੰਟਿਆਂ 'ਚ 2.76 ਲੱਖ ਨਵੇਂ ਕੇਸ, 3874 ਮੌਤਾਂ
ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ 'ਚ 2,76,110 ਨਵੇਂ ਕੋਰੋਨਾ ਕੇਸ ਆਏ ਤੇ 3,874 ਇਨਫੈਕਟਡ ਮਰੀਜ਼ਾਂ ਦੀ ਜਾਨ ਚਲੀ ਗਈ। ਉੱਥੇ ਹੀ 3,69,077 ਲੋਕ ਕੋਰੋਨਾ ਨਾਲ ਠੀਕ ਵੀ ਹੋਏ ਹਨ। ਯਾਨੀ 96, 841 ਐਕਟਿਵ ਕੇਸ ਘਟੇ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ 2.67 ਲੱਖ, ਸੋਮਵਾਰ 2.63 ਲੱਖ ਨਵੇਂ ਕੇਸ ਦਰਜ ਕੀਤੇ ਗਏ ਹਨ।
ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਤੇ ਮੌਤਾਂ ਦੀ ਸੰਖਿਆਂ 'ਚ ਠਹਿਰਾਅ ਆਉਂਦਾ ਨਹੀਂ ਦਿਖ ਰਿਹਾ। ਲਗਾਤਾਰ ਤੀਜੇ ਦਿਨ ਆਏ ਨਵੇਂ ਮਾਮਲਿਆਂ ਦੀ ਸੰਖਿਆ ਵਧੀ ਹੈ। ਹਾਲਾਂਕਿ, ਬੀਤੇ ਦਿਨੀਂ ਮਹਾਮਾਰੀ ਦੇ ਕੇਸਾਂ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਸੀ।
ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ 'ਚ 2,76,110 ਨਵੇਂ ਕੋਰੋਨਾ ਕੇਸ ਆਏ ਤੇ 3,874 ਇਨਫੈਕਟਡ ਮਰੀਜ਼ਾਂ ਦੀ ਜਾਨ ਚਲੀ ਗਈ। ਉੱਥੇ ਹੀ 3,69,077 ਲੋਕ ਕੋਰੋਨਾ ਨਾਲ ਠੀਕ ਵੀ ਹੋਏ ਹਨ। ਯਾਨੀ 96, 841 ਐਕਟਿਵ ਕੇਸ ਘਟੇ ਹਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ 2.67 ਲੱਖ, ਸੋਮਵਾਰ 2.63 ਲੱਖ ਨਵੇਂ ਕੇਸ ਦਰਜ ਕੀਤੇ ਗਏ ਹਨ।
19 ਮਈ ਤਕ ਦੇਸ਼ਭਰ 'ਚ 18 ਕਰੋੜ, 70 ਲੱਖ, 9 ਹਜ਼ਾਰ, 792 ਕੋਰੋਨਾ ਡੋਜ਼ ਦਿੱਤੇ ਜਾ ਚੁੱਕੇ ਹਨ। ਲੰਘੇ ਦਿਨ 11 ਲੱਖ 66 ਹਜ਼ਾਰ 90 ਟੀਕੇ ਲਾਏ ਗਏ, ਜਦਕਿ ਹੁਣ ਤੱਕ 32 ਕਰੋੜ ਤੋਂ ਵੱਧ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਬੀਤੇ ਦਿਨ ਤਕਰੀਬਨ 20 ਲੱਖ ਕੋਰੋਨਾ ਲਾਗ ਦੇ ਨਮੂਨੇ ਲਏ ਗਏ, ਜਿਸ ਦੀ ਪਾਜ਼ਿਟਿਵਿਟੀ ਦਰ 13 ਫ਼ੀਸਦ ਤੋਂ ਵੱਧ ਹੈ।
ਦੇਸ਼ ਵਿੱਚ ਅੱਜ ਕੋਰੋਨਾ ਦੀ ਤਾਜ਼ਾ ਸਥਿਤੀ-
- ਕੁੱਲ ਕੋਰੋਨਾ ਕੇਸ- 2,57,72,440
- ਕੁੱਲ ਤੰਦਰੁਸਤ ਹੋਏ ਲੋਕ- 2,23,55,440
- ਕੁੱਲ ਐਕਟਿਵ ਕੇਸ- 31,29,878
- ਕੁੱਲ ਮੌਤਾਂ- 2,87,122
ਦੱਸਣਾ ਬਣਦਾ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਕਾਰਨ ਮੌਤ ਦਰ 1.11 ਫ਼ੀਸਦ ਹੈ ਜਦਕਿ ਤੰਦਰੁਸਤ ਹੋਣ ਦੀ 86 ਫ਼ੀਸਦ ਹੈ। ਐਕਟਿਵ ਕੇਸ ਘੱਟ ਕੇ 13 ਫ਼ੀਸਦ ਹੋ ਗਏ। ਕੋਰੋਨਾ ਐਕਟਿਵ ਕੇਸ ਮਾਮਲੇ ਵਿੱਚ ਦੁਨੀਆ ਵਿੱਚ ਭਾਰਤ ਦਾ ਦੂਜਾ ਸਥਾਨ ਹੈ। ਕੁੱਲ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਦੇ ਮਾਮਲੇ ਵਿੱਚ ਦੁਨੀਆਂ 'ਚੋਂ ਭਾਰਤ ਦਾ ਦੂਜਾ ਸਥਾਨ ਹੈ। ਹਾਲਾਂਕਿ, ਵਿਸ਼ਵ ਵਿੱਚ ਅਮਰੀਕਾ ਤੇ ਬ੍ਰਾਜ਼ੀਲ ਮਗਰੋਂ ਕੋਵਿਡ-19 ਕਾਰਨ ਸਭ ਤੋਂ ਵੱਧ ਮੌਤਾਂ ਭਾਰਤ ਵਿੱਚ ਦਰਜ ਕੀਤੀਆਂ ਗਈਆਂ ਹਨ।