Corona Vaccination: ਸਵਾ ਸੌ ਕਰੋੜ ਦੀ ਆਬਾਦੀ ਵਾਲੇ ਦੇਸ਼ 'ਚ 100 ਦਿਨਾਂ 'ਚ ਲੱਗੇ ਸਿਰਫ 17.70 ਕਰੋੜ ਟੀਕੇ
ਟੀਕਾਕਰਨ ਮੁਹਿੰਮ ਦੇ 117ਵੇਂ ਦਿਨ (12 ਮਈ) ਨੂੰ ਟੀਕੇ ਦੀਆਂ ਕੁੱਲ 17 ਲੱਖ 72 ਹਜ਼ਾਰ 261 ਖੁਰਾਕਾਂ ਦਿੱਤੀਆਂ ਗਈਆਂ। ਕੁੱਲ 9,38,933 ਵਿਅਕਤੀਆਂ ਨੇ ਆਪਣੀ ਪਹਿਲੀ ਖੁਰਾਕ ਹਾਸਲ ਕੀਤੀ ਤੇ 8,33,328 ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਗਈ।
ਨਵੀਂ ਦਿੱਲੀ: ਦੇਸ਼ 'ਚ ਹੁਣ ਤਕ 17.70 ਕਰੋੜ ਤੋਂ ਜ਼ਿਆਦਾ ਕੋਰੋਨਾ ਟੀਕਿਆਂ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ। ਕੌਮਾਂਤਰੀ ਪੱਧਰ 'ਤੇ ਫਿਲਹਾਲ ਭਾਰਤ ਸਭ ਤੋਂ ਤੇਜ਼ ਵੈਕਸੀਨੇਸ਼ਨ ਕਰਨ ਵਾਲਾ ਦੇਸ਼ ਹੈ। ਭਾਰਤ 'ਚ 17 ਕਰੋੜ ਟੀਕੇ 114 ਦਿਨਾਂ 'ਚ ਲੱਗੇ ਹਨ ਜਦਕਿ ਇਸ ਅੰਕੜੇ ਤਕ ਪਹੁੰਚਣ ਲਈ ਚੀਨ ਨੂੰ 119 ਦਿਨਾਂ ਦਾ ਸਮਾਂ ਲੱਗਾ ਤੇ ਅਮਰੀਕਾ ਨੂੰ 115 ਦਿਨ ਲੱਗੇ।
ਕੇਂਦਰੀ ਸਿਹਤ ਮੰਤਰਕਾਲੇ ਨੇ ਦੱਸਿਆ, 18 ਤੋਂ 44 ਸਾਲ ਉਮਰ ਦੇ 4,17, 321 ਲਾਭਪਾਤਰੀਆਂ ਨੇ ਆਪਣੀ ਪਹਿਲੀ ਖੁਰਾਕ ਲਈ। ਟੀਕਾਕਰਨ ਅਭਿਆਨ ਦੇ ਤੀਜੇ ਗੇੜ ਦੀ ਸ਼ੁਰੂਆਤ ਤੋਂ ਬਾਅਦ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਟੀਕੇ ਲਵਾਉਣ ਵਾਲੇ ਇਸ ਕੈਟੇਗਰੀ ਦੇ ਕੁੱਲ ਲੋਕਾਂ ਦੀ ਸੰਖਿਆ 34, 66, 895 ਹੋ ਗਈ।
ਮੰਤਰਾਲੇ ਨੇ ਦੱਸਿਆ, ਦੇਸ਼ 'ਚ ਦਿੱਤੀ ਗਈ ਕੋਵਿਡ ਟੀਕੇ ਦੀਆਂ ਖੁਰਾਕਾਂ ਦੀ ਕੁੱਲ ਸੰਖਿਆ 17 ਕਰੋੜ, 70 ਲੱਖ 85 ਹਜ਼ਾਰ 371 ਹੋ ਗਈ ਹੈ। ਇਸ ਤੋਂ ਇਲਾਵਾ 45 ਤੋਂ 60 ਸਾਲ ਦੀ ਉਮਰ ਦੇ 5,62,14,942 ਨੂੰ ਇੱਕ ਤੇ 81,31,218 ਵਿਅਕਤੀਆਂ ਨੂੰ ਦੂਜੀ ਖੁਰਾਕ ਦੇ ਦਿੱਤੀ ਗਈ ਹੈ।
ਟੀਕਾਕਰਨ ਮੁਹਿੰਮ ਦੇ 117ਵੇਂ ਦਿਨ (12 ਮਈ) ਨੂੰ ਟੀਕੇ ਦੀਆਂ ਕੁੱਲ 17 ਲੱਖ 72 ਹਜ਼ਾਰ 261 ਖੁਰਾਕਾਂ ਦਿੱਤੀਆਂ ਗਈਆਂ। ਕੁੱਲ 9,38,933 ਵਿਅਕਤੀਆਂ ਨੇ ਆਪਣੀ ਪਹਿਲੀ ਖੁਰਾਕ ਹਾਸਲ ਕੀਤੀ ਤੇ 8,33,328 ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਗਈ। ਮਹਾਰਾਸ਼ਟਰ, ਰਾਜਸਥਾਨ, ਗੁਜਰਾਤ, ਯੂਪੀ, ਪੱਛਮੀ ਬੰਗਾਲ, ਕਰਨਾਟਕ, ਮੱਧ ਪ੍ਰਦੇਸ਼, ਕੇਰਲ, ਬਿਹਾਰ ਤੇ ਆਂਧਰ ਪ੍ਰਦੇਸ਼ ਸੂਬਿਆਂ ਨੂੰ ਕੁੱਲ ਖੁਰਾਕਾਂ ਦਾ 66 ਫ਼ੀਸਦ ਹਿੱਸਾ ਦਿੱਤਾ ਜਾ ਚੁੱਕਾ ਹੈ।
24 ਘੰਟਿਆਂ 'ਚ ਰਿਕਾਰਡ 4205 ਮਰੀਜ਼ਾਂ ਦੀ ਮੌਤ
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੀ ਲਾਗ ਦਾ ਕਹਿਰ ਅਜੇ ਰੁਕਿਆ ਨਹੀਂ ਹੈ। ਹਰ ਦਿਨ ਮੌਤਾਂ ਦੀ ਗਿਣਤੀ ਇਕ ਰਿਕਾਰਡ ਪੱਧਰ 'ਤੇ ਵੱਧ ਰਹੀ ਹੈ। ਇਸ ਵਾਇਰਸ ਨੇ ਹੁਣ ਤਕ ਢਾਈ ਲੱਖ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 348,421 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ ਅਤੇ 4205 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗੁਆਈ ਹਨ। ਹਾਲਾਂਕਿ, 3,55,338 ਲੋਕ ਵੀ ਕੋਰੋਨਾ ਤੋਂ ਠੀਕ ਹੋਏ ਹਨ। ਇਹ ਇਕ ਦਿਨ 'ਚ ਸਭ ਤੋਂ ਵੱਧ ਮੌਤਾਂ ਹਨ। ਇਸ ਤੋਂ ਪਹਿਲਾਂ 7 ਮਈ ਨੂੰ 4187 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ ਸੀ।