ਪੜਚੋਲ ਕਰੋ
Advertisement
ਕੌਮਾਂਤਰੀ ਟੀ-20 ਕ੍ਰਿਕੇਟ ਦੇ 'ਸ਼ਾਹਸਵਾਰ' ਭਾਰਤ ਨੇ ਜਿੱਤੀ ਲਗਾਤਾਰ ਸੱਤਵੀਂ ਲੜੀ
ਲਖਨਊ: ਬੀਤੇ ਕੱਲ੍ਹ ਯਾਨੀ ਮੰਗਲਵਾਰ ਨੂੰ ਭਾਰਤ ਨੇ ਵੈਸਟ ਇੰਡੀਜ਼ ਤੋਂ ਲਖਨਊ ਵਿੱਚ ਤਿੰਨ ਮੈਚਾਂ ਦੀ ਟੀ-20 ਲੜੀ ਦਾ ਦੂਜਾ ਮੈਚ 71 ਦੌੜਾਂ ਨਾਲ ਜਿੱਤਿਆ। ਇਸ ਦੇ ਨਾਲ ਹੀ ਭਾਰਤ ਨੇ ਲਗਾਤਾਰ ਸੱਤਵੀ ਕੌਮਾਂਤਰੀ ਟੀ-20 ਲੜੀ ਆਪਣੇ ਨਾਂਅ ਕਰ ਲਈ ਹੈ। ਰੌਚਕ ਗੱਲ ਇਹ ਹੈ ਕਿ ਕੱਲ੍ਹ ਵਾਲੇ ਮੈਚ ਦੇ ਹੀਰੋ ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਹੀ ਭਾਰਤ ਨੇ ਲਗਾਤਾਰ ਛੇਵੀਂ ਕੌਮਾਂਤਰੀ ਟੀ-20 ਸੀਰੀਜ਼ ਜਿੱਤੀ ਹੈ।
ਕਪਤਾਨ ਰੋਹਿਤ ਸ਼ਰਮਾ ਦੀ ਤੇਜ਼ ਤਰਾਰ ਨਾਬਾਦ 111 ਦੌੜਾਂ ਦੀ ਪਾਰੀ ਦੀ ਮਦਦ ਨਾਲ ਭਾਰਤ ਨੇ ਦੋ ਵਿਕਟਾਂ ਦੇ ਨੁਕਸਾਨ ’ਤੇ 195 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਵਾਬ ਵਿੱਚ ਵੈਸਟ ਇੰਡੀਜ਼ ਦੀ ਟੀਮ ਨੌਂ ਵਿਕਟਾਂ ’ਤੇ 124 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਭਾਰਤੀ ਕ੍ਰਿਕਟ ਟੀਮ ਨੇ ਆਪਣੇ ਦਰਸ਼ਕਾਂ ਨੂੰ ਜਿੱਤ ਨਾਲ ਦੀਵਾਲੀ ਦਾ ਤੋਹਫ਼ਾ ਦਿੱਤਾ। ਉੱਧਰ ਮੈਚ ਗੁਆਉਣ ਵਾਲੀ ਵੈਸਟ ਇੰਡੀਜ਼ ਦੀ ਟੀਮ ਦੀ ਇਹ ਇਸ ਸਾਲ ਦੀ ਅੱਠਵੀਂ ਹਾਰ ਹੈ।
ਰੋਹਿਤ ਨੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਅਟਲ ਇਕਾਨਾ ਸਟੇਡੀਅਮ ਵਿੱਚ ਚੌਕੇ ਅਤੇ ਛੱਕਿਆਂ ਨਾਲ 50 ਹਜ਼ਾਰ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਉਸ ਨੇ ਮਿਲੇ ਦੋ ਜੀਵਨਦਾਨ ਦਾ ਪੂਰਾ ਲਾਹਾ ਲੈ ਕੇ 61 ਗੇਂਦਾਂ ’ਤੇ 111 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ ਅੱਠ ਚੌਕੇ ਅਤੇ ਸੱਤ ਛੱਕੇ ਸ਼ਾਮਲ ਹਨ। ਉਸ ਨੇ ਸ਼ਿਖਰ ਧਵਨ (41 ਗੇਂਦਾਂ ’ਤੇ 43 ਦੌੜਾਂ) ਨਾਲ ਪਹਿਲੀ ਵਿਕਟ ਲਈ 123 ਦੌੜਾਂ ਜੋੜੀਆਂ, ਜਦਕਿ ਕੇਐਲ ਰਾਹੁਲ (14 ਗੇਂਦਾਂ ’ਤੇ ਨਾਬਾਦ 26 ਦੌੜਾਂ) ਨਾਲ ਤੀਜੀ ਵਿਕਟ ਲਈ ਸਿਰਫ਼ 28 ਗੇਂਦਾਂ ’ਤੇ 62 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ।
ਰੋਹਿਤ ਨੇ ਆਪਣੇ ਨਾਂਅ ਕੀਤੇ ਕਈ ਰਿਕਾਰਡ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 11ਵੀਂ ਦੌੜ ਪੂਰੀ ਕਰਦਿਆਂ ਭਾਰਤ ਵੱਲੋਂ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਵਿੰਡੀਜ਼ ਖ਼ਿਲਾਫ਼ ਮੌਜੂਦਾ ਲੜੀ ਵਿੱਚ ਟੀਮ ਦੀ ਕਮਾਨ ਸੰਭਾਲਣ ਵਾਲੇ ਰੋਹਿਤ ਨੇ ਕਪਤਾਨ ਵਿਰਾਟ ਕੋਹਲੀ ਨੂੰ ਵੀ ਪਛਾੜ ਦਿੱਤਾ ਹੈ। ਕੋਹਲੀ ਨੂੰ ਇਸ ਲੜੀ ਤੋਂ ਆਰਾਮ ਦਿੱਤਾ ਗਿਆ ਹੈ। ਮੈਚ ਤੋਂ ਬਾਅਦ ਇਸ ਫਾਰਮੈਟ ਵਿੱਚ ਰੋਹਿਤ ਨੇ ਸ਼ਿਖਰ ਧਵਨ ਨਾਲ ਸਭ ਤੋਂ ਵੱਧ ਸਾਂਝੇਦਾਰੀ ਯਾਨੀ 1268 ਦੌੜਾਂ ਬਣਾਉਣ ਦਾ ਕਾਰਨਾਮਾ ਵੀ ਕਰ ਵਿਖਾਇਆ ਹੈ। ਕੋਹਲੀ ਨੇ 62 ਮੈਚਾਂ ਦੀਆਂ 58 ਪਾਰੀਆਂ ਵੱਚ 2102 ਦੌੜਾਂ ਬਣਾਈਆਂ ਹਨ, ਜਦਕਿ ਰੋਹਿਤ ਦੇ ਨਾਂਅ 86 ਮੈਚਾਂ ਦੀਆਂ 79 ਪਾਰੀਆਂ ਵਿੱਚ 2203 ਦੌੜਾਂ ਦਰਜ ਹੋ ਗਈਆਂ ਹਨ। ਟੀ-20 ਕੌਮਾਂਤਰੀ ਵਿੱਚ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ (2271) ਦੇ ਨਾਂਅ ਦਰਜ ਹੈ ਤੇ ਰੋਹਿਤ ਹੁਣ ਦੂਜੇ ਨੰਬਰ ’ਤੇ ਕਾਬਜ਼ ਹੋ ਗਿਆ ਹੈ। ਉਸ ਤੋਂ ਬਾਅਦ ਪਾਕਿਸਤਾਨ ਦੇ ਸ਼ੋਏਬ ਮਲਿਕ (2190), ਨਿਊਜ਼ੀਲੈਂਡ ਦੇ ਬਰੈਂਡਨ ਮੈਕੁਲਮ (2140) ਅਤੇ ਕੋਹਲੀ ਦਾ ਨੰਬਰ ਆਉਂਦਾ ਹੈ।That's that from Lucknow. #TeamIndia win by 71 runs and take an unassailable lead of 2-0 in the three match T20I series.#INDvWI pic.twitter.com/vceDTuMRX1
— BCCI (@BCCI) November 6, 2018
ਰੋਹਿਤ ਨੇ ਇਸ ਛੋਟੇ ਰੂਪ ਦੀ ਕ੍ਰਿਕਟ ਵਿੱਚ 19ਵੀਂ ਵਾਰ 50 ਤੋਂ ਵੱਧ ਦਾ ਸਕੋਰ ਬਣਾਇਆ, ਜੋ ਇੱਕ ਰਿਕਾਰਡ ਹੈ। ਕੋਹਲੀ 18 ਵਾਰ ਅਜਿਹਾ ਕਾਰਨਾਮਾ ਕਰ ਚੁੱਕਿਆ ਹੈ। ਉਸ ਨੇ ਆਪਣਾ ਚੌਥਾ ਸੈਂਕੜਾ ਪੂਰਾ ਕੀਤਾ, ਜੋ ਟੀ-20 ਕੌਮਾਂਤਰੀ ਵਿੱਚ ਨਵਾਂ ਰਿਕਾਰਡ ਹੈ। ਨਿਊਜ਼ੀਲੈਂਡ ਦੇ ਕੋਲਿਨ ਮੁਨਰੋ ਨੇ ਤਿੰਨ ਸੈਂਕੜੇ ਮਾਰੇ ਹਨ। ਸ਼ਿਖਰ ਨੇ ਵੀ ਪੂਰੀਆਂ ਕੀਤੀਆਂ 1000 ਦੌੜਾਂ ਇਸ ਦੌਰਾਨ ਸ਼ਿਖਰ ਧਵਨ ਟੀ-20 ਕੌਮਾਂਤਰੀ ਵਿੱਚ 1000 ਦੌੜਾਂ ਪੂਰਾ ਕਰਨ ਵਾਲਾ ਭਾਰਤ ਦਾ ਛੇਵਾਂ ਬੱਲੇਬਾਜ਼ ਬਣ ਗਿਆ ਹੈ। ਇਸ ਦੇ ਲਈ ਉਸ ਨੂੰ 20 ਦੌੜਾਂ ਦੀ ਲੋੜ ਸੀ। ਧਵਨ ਤੋਂ ਪਹਿਲਾਂ ਰੋਹਿਤ, ਕੋਹਲੀ, ਸੁਰੇਸ਼ ਰੈਣਾ (1605), ਮਹਿੰਦਰ ਸਿੰਘ ਧੋਨੀ (1487) ਅਤੇ ਯੁਵਰਾਜ ਸਿੰਘ (117) ਨੇ ਇਹ ਉਪਲਬਧੀ ਹਾਸਲ ਕੀਤੀ ਹੈ।Hitman @ImRo45 all smiles as he receives the Paytm Man of the Match award for his brilliant knock of 111*#INDvWI pic.twitter.com/NnCejRrMnz
— BCCI (@BCCI) November 6, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement