(Source: ECI/ABP News)
ਕੋਰੋਨਾ ਵਾਇਰਸ: ਭਿਆਨਕ ਹੋ ਰਹੀ ਮਹਾਮਾਰੀ, ਪ੍ਰਭਾਵਿਤ ਦੇਸ਼ਾਂ 'ਚੋਂ ਭਾਰਤ ਦਾ ਪੰਜਵਾਂ ਨੰਬਰ
ਕੋਰੋਨਾ ਦਾ ਸਭ ਤੋਂ ਵੱਧ ਕਹਿਰ ਅਮਰੀਕਾ 'ਚ ਹੈ। ਜਿੱਥੇ ਹੁਣ ਤਕ 21 ਲੱਖ ਦੇ ਕਰੀਬ ਲੋਕ ਪੌਜ਼ੇਟਿਵ ਹੋ ਚੁੱਕੇ ਹਨ ਤੇ ਇਕ ਲੱਖ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਹੁਣ ਰੋਜ਼ਾਨਾ ਬ੍ਰਾਜ਼ੀਲ 'ਚ ਅਮਰੀਕਾ ਤੋਂ ਜ਼ਿਆਦਾ ਨਵੇਂ ਕੇਸ ਤੇ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ।
![ਕੋਰੋਨਾ ਵਾਇਰਸ: ਭਿਆਨਕ ਹੋ ਰਹੀ ਮਹਾਮਾਰੀ, ਪ੍ਰਭਾਵਿਤ ਦੇਸ਼ਾਂ 'ਚੋਂ ਭਾਰਤ ਦਾ ਪੰਜਵਾਂ ਨੰਬਰ India on 5th position in corona virus effected countries worldwide ਕੋਰੋਨਾ ਵਾਇਰਸ: ਭਿਆਨਕ ਹੋ ਰਹੀ ਮਹਾਮਾਰੀ, ਪ੍ਰਭਾਵਿਤ ਦੇਸ਼ਾਂ 'ਚੋਂ ਭਾਰਤ ਦਾ ਪੰਜਵਾਂ ਨੰਬਰ](https://static.abplive.com/wp-content/uploads/sites/5/2020/04/27192545/doctors-fighting-corona-virus-covid-19.jpg?impolicy=abp_cdn&imwidth=1200&height=675)
ਚੰਡੀਗੜ੍ਹ: ਦੁਨੀਆਂ ਭਰ 'ਚ ਰੋਜ਼ਾਨਾ ਇਕ ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਰਹੇ ਹਨ। ਪਿਛਲੇ 24 ਘੰਟਿਆਂ 'ਚ ਇਕ ਲੱਖ, 36 ਹਜ਼ਾਰ ਨਵੇਂ ਕੋਰੋਨਾ ਦੇ ਮਾਮਲੇ ਆਏ। ਮਰਨ ਵਾਲਿਆਂ ਦੀ ਗਿਣਤੀ 'ਚ 4,946 ਦਾ ਇਜ਼ਾਫਾ ਹੋ ਗਿਆ।
ਵਰਲਡੋਮੀਟਰ ਮੁਤਾਬਕ ਦੁਨੀਆਂ ਭਰ 'ਚ ਹੁਣ ਤਕ ਕਰੀਬ 75 ਲੱਖ, 83 ਹਜ਼ਾਰ ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ। ਇਨ੍ਹਾਂ 'ਚੋਂ 4 ਲੱਖ, 23 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ 38 ਲੱਖ, 35 ਹਜ਼ਾਰ ਦੇ ਕਰੀਬ ਲੋਕ ਤੰਦਰੁਸਤ ਵੀ ਹੋਏ ਹਨ। ਦੁਨੀਆਂ ਦੇ ਕਰੀਬ 60 ਫੀਸਦ ਕੇਸ ਅੱਠ ਦੇਸ਼ਆਂ ਤੋਂ ਆਏ ਹਨ। ਇਨ੍ਹਾਂ ਦੇਸ਼ਾਂ 'ਚ ਕੋਰੋਨਾ ਪੌਜ਼ੇਟਿਵ ਮਾਮਲਿਆਂ ਦੀ ਗਿਣਤੀ 45 ਲੱਖ ਦੇ ਕਰੀਬ ਹੈ।
ਕੋਰੋਨਾ ਦਾ ਸਭ ਤੋਂ ਵੱਧ ਕਹਿਰ ਅਮਰੀਕਾ 'ਚ ਹੈ। ਜਿੱਥੇ ਹੁਣ ਤਕ 21 ਲੱਖ ਦੇ ਕਰੀਬ ਲੋਕ ਪੌਜ਼ੇਟਿਵ ਹੋ ਚੁੱਕੇ ਹਨ ਤੇ ਇਕ ਲੱਖ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਹੁਣ ਰੋਜ਼ਾਨਾ ਬ੍ਰਾਜ਼ੀਲ 'ਚ ਅਮਰੀਕਾ ਤੋਂ ਜ਼ਿਆਦਾ ਨਵੇਂ ਕੇਸ ਤੇ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ।
ਜਨਤਕ ਥਾਂ 'ਤੇ ਥੁੱਕਣ ਕਾਰਨ ਨੌਜਵਾਨ ਦਾ ਕਤਲ
ਪਿਛਲੇ 24 ਘੰਟਿਆਂ 'ਚ ਬ੍ਰਾਜ਼ੀਲ 'ਚ 30,465 ਨਵੇਂ ਕੇਸ ਸਾਹਮਣੇ ਆਏ ਅਤੇ 1261 ਮੌਤਾਂ ਹੋਈਆਂ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ 23,282 ਨਵੇਂ ਕੇਸ ਆਏ ਤੇ 899 ਮੌਤਾਂ ਹੋਈਆਂ। ਬ੍ਰਾਜ਼ੀਲ 'ਚ ਵਾਇਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਬ੍ਰਾਜ਼ੀਲ ਤੋਂ ਬਾਅਦ ਰੂਸ ਤੇ ਭਾਰਤ 'ਚ ਪੀੜਤਾਂ ਦੀ ਸੰਖਿਆਂ ਦੁਨੀਆਂ 'ਚ ਸਭ ਤੋਂ ਤੇਜ਼ੀ ਨਾਲ ਫੈਲ ਰਹੀ ਹੈ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ: ਹਸਪਤਾਲਾਂ 'ਚ ਲਵਾਰਸ ਲਾਸ਼ਾਂ ਦੇ ਢੇਰ , ਆਪਣਿਆਂ ਨੇ ਹੀ ਫੇਰਿਆ ਮੂੰਹ ਕੋਰੋਨਾ ਵਾਇਰਸ ਕਾਰਨ ਹੋ ਸਕਦੀਆਂ 5 ਤੋਂ 10 ਕਰੋੜ ਮੌਤਾਂ, ਖੋਜ 'ਚ ਵੱਡਾ ਖੁਲਾਸਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)