(Source: ECI/ABP News/ABP Majha)
ਕੋਰੋਨਾ ਵਾਇਰਸ: ਭਾਰਤ ਦੀ ਭਿਆਨਕ ਸਥਿਤੀ, ਦੁਨੀਆਂ ਭਰ ਦੇ ਪੀੜਤ ਦੇਸ਼ਾਂ 'ਚ ਛੇਵੇਂ ਸਥਾਨ 'ਤੇ ਪਹੁੰਚਿਆ
ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 9,887 ਨਵੇਂ ਕੇਸ ਆਏ ਤੇ 294 ਮੌਤਾਂ ਹੋਈਆਂ ਹਨ। ਇਸ ਦੇ ਨਾਲ ਹੀ ਕੋਰੋਨਾ ਮਹਾਮਾਰੀ ਤੋਂ ਪੀੜਤ ਦੇਸ਼ਾਂ 'ਚ ਭਾਰਤ ਛੇਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਬਰਕਰਾਰ ਹੈ। ਅਜਿਹੇ 'ਚ ਮਰੀਜ਼ਾਂ ਦੀ ਗਿਣਤੀ 'ਚ ਰੋਜ਼ਾਨਾ ਇਜ਼ਾਫਾ ਹੋ ਰਿਹਾ ਹੈ। ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਤਕ 2,36,657 ਲੋਕ ਕੋਰੋਨਾ ਤੋਂ ਪੀੜਤ ਹੋ ਚੁੱਕੇ ਹਨ। ਇਨ੍ਹਾਂ 'ਚੋਂ 6,642 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 1,14000 ਲੋਕ ਠੀਕ ਹੋ ਚੁੱਕੇ ਹਨ।
ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 9,887 ਨਵੇਂ ਕੇਸ ਆਏ ਤੇ 294 ਮੌਤਾਂ ਹੋਈਆਂ ਹਨ। ਇਸ ਦੇ ਨਾਲ ਹੀ ਕੋਰੋਨਾ ਮਹਾਮਾਰੀ ਤੋਂ ਪੀੜਤ ਦੇਸ਼ਾਂ 'ਚ ਭਾਰਤ ਛੇਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ: ਕੈਪਟਨ ਦਾ ਨਵਜੋਤ ਸਿੱਧੂ ਬਾਰੇ ਵੱਡਾ ਬਿਆਨ, ਸਿਆਸੀ ਹਲਕਿਆਂ 'ਚ ਛੇੜੀ ਚਰਚਾ
ਅਮਰੀਕਾ, ਬ੍ਰਾਜ਼ੀਲ, ਰੂਸ, ਸਪੇਨ, ਬ੍ਰਿਟੇਨ ਤੋਂ ਬਾਅਦ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਭਾਰਤ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦੀ ਰਫ਼ਤਾਰ ਦੁਨੀਆਂ 'ਚ ਤੀਜੇ ਨੰਬਰ ਤੇ ਆ ਗਈ ਹੈ। ਸ਼ੁੱਕਰਵਾਰ ਬ੍ਰਾਜ਼ੀਲ 'ਚ 30,136 ਤੇ ਅਮਰੀਕਾ 'ਚ 25,273 ਨਵੇਂ ਮਾਮਲੇ ਆਏ ਜਦਕਿ ਭਾਰਤ 9,887 ਨਵੇਂ ਮਾਮਲਿਆਂ ਨਾਲ ਤੀਜੇ ਸਥਾਨ 'ਤੇ ਹੈ। ਰੂਸ 'ਚ 8,726 ਨਵੇਂ ਮਾਮਲੇ ਦਰਜ ਕੀਤੇ ਗਏ।
ਇਹ ਵੀ ਪੜ੍ਹੋ: ਏਅਰ ਇੰਡੀਆਂ ਦੀਆਂ ਸਪੈਸ਼ਲ ਫਲਾਇਟਾਂ ਬਣੀਆਂ ਪਰੇਸ਼ਾਨੀ ਦਾ ਸਬੱਬ, ਲੋਕਾਂ ਨੇ ਸੋਸ਼ਲ ਮੀਡੀਆ 'ਤੇ ਕੱਢਿਆ ਗੁੱਸਾਕਿਮ ਜੋਂਗ ਉਨ ਦੀ ਭੈਣ ਦਾ ਦੱਖਣੀ ਕੋਰੀਆ ਨੂੰ ਦਾਬਾ, ਝੱਟ ਮੰਨੀ ਵੱਡੀ ਮੰਗ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ