ਪੜਚੋਲ ਕਰੋ
Advertisement
(Source: ECI/ABP News/ABP Majha)
ਦਸਵੀਂ ਪਾਸ ਲਈ ਨਿੱਕਲੀਆਂ ਸਰਕਾਰੀ ਨੌਕਰੀਆਂ, ਨਹੀਂ ਹੋਏਗਾ ਕੋਈ ਟੈਸਟ, ਇੰਝ ਕਰੋ ਅਪਲਾਈ
ਉਮੀਦਵਾਰਾਂ ਦੀ ਚੋਣ ਮੈਰਿਟ ਦੇ ਆਧਾਰ ‘ਤੇ ਹੋਵੇਗੀ। ਮੈਰਿਟ ਦਸਵੀਂ ‘ਚ ਪ੍ਰਾਪਤ ਅੰਕਾਂ ਦੇ ਆਧਾਰ ‘ਤੇ ਬਣੇਗੀ। ਜੇਕਰ ਕਿਸੇ ਉਮੀਦਵਾਰ ਕੋਲ ਉੱਚ ਵਿੱਦਿਆ ਹੈ ਤਾਂ ਇਹ ਕੋਈ ਮਾਇਨੇ ਨਹੀਂ ਰੱਖਦਾ। ਸਿਰਫ ਦਸਵੀਂ ਦੇ ਨੰਬਰ ਹੀ ਚੋਣ ਦਾ ਆਧਾਰ ਬਣਨਗੇ।
India Post GDS Recruitment 2020: ਭਾਰਤੀ ਡਾਕ ਵਿਭਾਗ ਤਹਿਤ ਝਾਰਖੰਡ ਪੋਸਟਲ ਸਰਕਲ ਤੇ ਪੰਜਾਬ ਪੋਸਟਲ ਸਰਕਲ ‘ਚ ਪੇਂਡੂ ਡਾਕ ਸੇਵਕਾਂ ਦੀ 1634 ਭਰਤੀਆਂ ਨਿੱਕਲੀਆਂ ਹਨ। ਝਾਰਖੰਡ ਪੋਸਟਲ ਸਰਕਲ ‘ਚ 1,118 ਵੇਕੈਂਸੀਆਂ ਤੇ ਪੰਜਾਬ ਪੋਸਟਲ ਸਰਕਲ ‘ਚ 516 ਵੈਂਕੇਸੀਆਂ ਹਨ। ਇਨ੍ਹਾਂ ਅਹੁਦਿਆਂ ਲਈ ਆਨਲਾਈਨ ਅਰਜੀਆਂ ਦੀ ਆਖਰੀ ਤਾਰੀਖ 11 ਦਸੰਬਰ, 2020 ਹੈ। ਇਨ੍ਹਾਂ ਅਹੁਦਿਆਂ ਲਈ 10ਵੀਂ ਪਾਸ ਉਮੀਦਵਾਰ ਬਿਨੈ ਕਰ ਸਕਦੇ ਹਨ। ਕੋਈ ਲਿਖਤੀ ਪ੍ਰੀਖਿਆ ਨਹੀਂ ਹੋਵੇਗੀ।
ਉਮੀਦਵਾਰਾਂ ਦੀ ਚੋਣ ਮੈਰਿਟ ਦੇ ਆਧਾਰ ‘ਤੇ ਹੋਵੇਗੀ। ਮੈਰਿਟ ਦਸਵੀਂ ‘ਚ ਪ੍ਰਾਪਤ ਅੰਕਾਂ ਦੇ ਆਧਾਰ ‘ਤੇ ਬਣੇਗੀ। ਜੇਕਰ ਕਿਸੇ ਉਮੀਦਵਾਰ ਕੋਲ ਉੱਚ ਵਿੱਦਿਆ ਹੈ ਤਾਂ ਇਹ ਕੋਈ ਮਾਇਨੇ ਨਹੀਂ ਰੱਖਦਾ। ਸਿਰਫ ਦਸਵੀਂ ਦੇ ਨੰਬਰ ਹੀ ਚੋਣ ਦਾ ਆਧਾਰ ਬਣਨਗੇ। ਪੇਂਡੂ ਡਾਕ ਸੇਵਕ ਦੀ ਇਸ ਭਰਤੀ ਦੇ ਤਹਿਤ ਬ੍ਰਾਂਚ ਪੋਸਟਮਾਸਟਰ, ਅਸਿਸਟੈਂਟ ਬਰਾਂਟ ਪੋਸਟਮਾਸਟਰ, ਡਾਕ ਸੇਵਕ ਦੇ ਅਹੁਦੇ ਭਰੇ ਜਾਣਗੇ।
ਉਮਰ ਹੱਦ:
ਘੱਟੋ ਘੱਟ 18 ਸਾਲ ਤੇ ਵੱਧ ਤੋਂ ਵੱਧ 40 ਸਾਲ। ਉਮਰ ਹੱਦ 12 ਨਵੰਬਰ, 2020 ਦੇ ਆਧਾਰ ‘ਤੇ ਤੈਅ ਕੀਤੀ ਜਾਵੇਗੀ। ਵੱਧ ਉਮਰ ‘ਚ ਅਨੁਸੂਚਿਤ ਜਾਤੀ ਨੂੰ ਪੰਜ ਸਾਲ, ਓਬੀਸੀ ਨੂੰ ਤਿੰਨ ਸਾਲ ਤੇ ਦਿਵਿਆਂਗ ਨੂੰ 10 ਸਾਲ ਦੀ ਛੋਟ ਦਿੱਤੀ ਜਾਵੇਗੀ।
ਸਿੱਖਿਆ ਯੋਗਤਾ:
ਮਾਨਤਾ ਪ੍ਰਾਪਤ ਸਕੂਲ ਸਿੱਖਿਆ ਬੋਰਡ ਤੋਂ ਦਸਵੀਂ ਜਮਾਤ ਪਾਸ ਹੋਵੇ। 10ਵੀਂ ‘ਚ ਮੈਥ, ਸਥਾਨਕ ਭਾਸ਼ਾ ਤੇ ਅੰਗਰੇਜੀ ‘ਚ ਪਾਸ ਹੋਣਾ ਜ਼ਰੂਰੀ ਹੈ। 10ਵੀਂ ਤਕ ਸਥਾਨਕ ਭਾਸ਼ਾ ਪੜ੍ਹੀ ਹੋਣੀ ਜ਼ਰੂਰੀ ਹੈ। ਹਿੰਦੀ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ।
ਟੈਕਨੀਕਲ ਯੋਗਤਾ:
ਮਾਨਤਾ ਪ੍ਰਾਪਤ ਸਕੂਲ ਸਿੱਖਿਆ ਬੋਰਡ ਤੋਂ ਸਥਾਨ ਤੋਂ 60 ਦਿਨਾਂ ਦਾ ਬੇਸਿਕ ਕੰਪਿਊਟਰ ਟ੍ਰੇਨਿੰਗ ਸਰਟੀਫਿਕੇਟ ਪ੍ਰਾਪਤ ਹੋਵੇ। ਜਿੰਨ੍ਹਾਂ ਉਮੀਦਵਾਰਾਂ ਨੇ ਦਸਵੀਂ ਜਾਂ ਬਾਰ੍ਹਵੀਂ ਜਾਂ ਉੱਚ ਜਮਾਤ ‘ਚ ਕੰਪਿਊਟਰ ਇਕ ਵਿਸ਼ੇ ਦੇ ਰੂਪ ‘ਚ ਪੜ੍ਹਿਆ ਹੈ। ਉਨ੍ਹਾਂ ਨੂੰ ਕੰਪਿਊਟਰ ਦੀ ਬੇਸਿਕ ਜਾਣਕਾਰੀ ਦੇ ਸਰਟੀਫਿਕੇਟ ਤੋਂ ਛੋਟ ਪ੍ਰਾਪਤ ਹੋਵੇਗੀ।
ਵੇਤਨ:
ਬੀਪੀਐਸ ਲਈ 12,000 ਰੁਪਏ ਤੋਂ 14,500 ਰੁਪਏ
ਜੀਡੀਐਸ/ਏਬੀਪੀਐਸ ਲਈ 10,000 ਤੋਂ 12,000 ਰੁਪਏ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੇ ਆਨਲਾਈਨ ਜਮ੍ਹਾ ਅਰਜੀਆਂ ਦੇ ਆਧਾਰ ‘ਤੇ ਮੈਰਿਟ ਸੂਚੀ ਤਿਆਰ ਕਰਕੇ ਚੋਣ ਕੀਤੀ ਜਾਵੇਗੀ।
ਉੱਚ ਵਿੱਦਿਅਕ ਯੋਗਤਾ ਰੱਖਣ ਵਾਲੇ ਉਮੀਦਵਾਰਾਂ ਨੂੰ ਕਿਸੇ ਤਰ੍ਹਾਂ ਦੀ ਪਹਿਲ ਨਹੀਂ ਮਿਲੇਗੀ। ਅੰਤਿਮ ਚੋਣ 10ਵੀਂ ‘ਚ ਪ੍ਰਾਪਤ ਅੰਕਾਂ ਦੇ ਆਧਾਰ ਤੇ ਹੀ ਹੋਵੇਗੀ।
ਜੇਕਰ ਬਿਨੈਕਰਤਾ ਨੇ ਪਹਿਲ ਦੇ ਤੌਰ ‘ਤੇ ਪੰਜ ਅਹੁਦਿਆਂ ਦੀ ਚੋਣ ਕੀਤੀ ਹੈ ਤੇ ਮੈਰਿਟ ਦੇ ਆਧਾਰ ‘ਤੇ ਉਸ ਦਾ ਇਕ ਤੋਂ ਜਿਆਦਾ ਅਹੁਦਿਆਂ ਲਈ ਚੋਣ ਸਕਦੀ ਹੈ। ਤਾਂ ਉਸ ਨੂੰ ਇਕ ਅਹਿਦੇ ਲਈ ਹੀ ਚੁਣਿਆ ਜਾਵੇਗਾ।
ਅਹੁਦਾ ਪਾਉਣ ਲਈ ਜ਼ਰੂਰੀ ਸ਼ਰਤਾਂ
ਨਿਵਾਸ: ਅਹੁਦਿਆਂ ਲਈ ਅੰਤਿਮ ਰੂਪ ਤੋਂ ਚੋਣ ਹੋਣ ਵਾਲੇ ਉਮੀਦਵਾਰਾਂ ਲਈ ਇਹ ਜਰੂਰੀ ਹੋਵੇਗਾ ਕਿ ਉਹ ਚੋਣ ਦੇ ਇਕ ਮਹੀਨੇ ਦੇ ਅੰਦਰ ਸਬੰਧਤ ਬ੍ਰਾਂਚ ਪੋਸਟ ਆਫਿਸ ਵਾਲੇ ਪਿੰਡ ‘ਚ ਹੀ ਰਹਿਣ ਦਾ ਪ੍ਰਮਾਣ ਪੇਸ਼ ਕਰਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement