ਪੜਚੋਲ ਕਰੋ

ਅਰਥਵਿਵਸਥਾ ਡਾਵਾਂਡੋਲ, ਅਮੀਰ ਹੋਏ ਹੋਰ ਅਮੀਰ

ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਲਗਾਤਾਰ 10ਵੇਂ ਸਾਲ ਭਾਰਤ ਦੇ ਸੱਭ ਤੋਂ ਅਮੀਰ ਵਿਅਕਤੀ ਬਣ ਕੇ ਉਭਰੇ ਹਨ। ਉਨ੍ਹਾਂ ਦੀ ਕੁਲ ਜਾਇਦਾਦ ਵੱਧ ਕੇ 38 ਅਰਬ ਡਾਲਰ ਯਾਨੀ ਕਿ 2.5 ਲੱਖ ਕਰੋੜ ਰੁਪਏ ਹੋ ਗਈ ਹੈ। ਆਰਥਕ ਸੁਸਤੀ ਤੋਂ ਬਾਅਦ ਵੀ ਸਿਖਰਲੇ 100 ਅਮੀਰ ਲੋਕਾਂ ਦੀ ਜਾਇਦਾਦ 'ਚ 26 ਫ਼ੀ ਸਦੀ ਵਾਧਾ ਹੋਇਆ ਹੈ। ਅਮੀਰਾਂ ਦੀ ਜਾਇਦਾਦ ਮਾਪਣ ਵਾਲੇ ਰਸਾਲੇ ਫ਼ੋਰਬਸ ਦੀ ਸਾਲਾਨਾ ਸੂਚੀ 'ਇੰਡੀਆ ਰਿਚ ਲਿਸਟ 2017' 'ਚ ਇਹ ਜਾਣਕਾਰੀ ਦਿਤੀ ਗਈ ਹੈ। ਰਸਾਲੇ ਅਨੁਸਾਰ ਦੇਸ਼ ਦੀ ਤੀਜੀ ਵੱਡੀ ਸਾਫ਼ਟਵੇਅਰ ਕੰਪਨੀ ਵਿਪਰੋ ਦੇ ਅਜ਼ੀਮ ਪ੍ਰੇਮਜੀ 19 ਅਰਬ ਡਾਲਰ ਦੇ ਨੈੱਟਵਰਥ ਨਾਲ ਦੂਜੇ ਸਥਾਨ ਉਤੇ ਕਾਬਜ਼ ਹੋਏ ਹਨ। ਉਹ ਪਿਛਲੇ ਸਾਲ ਦੇ ਮੁਕਾਬਲੇ ਦੋ ਪੌੜੀਆਂ ਉੱਪਰ ਚੜ੍ਹੇ ਹਨ। ਦਵਾਈਆਂ ਬਣਾਉਣ ਕੰਪਨੀ ਸਨ ਫ਼ਾਰਮਾ ਦੇ ਦਿਲੀਪ ਸਾਂਘਵੀ 12.1 ਅਰਬ ਡਾਲਰ ਦੀ ਜਾਇਦਾਦ ਨਾਲ 9ਵੇਂ ਸਥਾਨ 'ਤੇ ਹਨ। ਉਹ ਪਿਛਲੇ ਸਾਲ ਦੂਜੇ ਨੰਬਰ 'ਤੇ ਸਨ। ਫ਼ੋਰਬਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਆਰਥਕ ਪ੍ਰਯੋਗਾਂ' ਦਾ ਭਾਰਤ ਦੇ ਅਰਬਪਤੀਆਂ ਉਤੇ ਨਾਂਮਾਤਰ ਅਸਰ ਪਿਆ ਹੈ। ਪਿਛਲੇ ਇਕ ਸਾਲ ਦੌਰਾਨ ਮੁਕੇਸ਼ ਅੰਬਾਨੀ ਦੀ ਜਾਇਦਾਦ 'ਚ 15.3 ਅਰਬ ਡਾਲਰ ਯਾਨੀ ਕਿ 67 ਫ਼ੀ ਸਦੀ ਵਾਧਾ ਹੋਇਆ ਹੈ। ਇਸ ਤਰ੍ਹਾਂ ਉਹ ਸਿਖਰ 'ਤੇ ਅਪਣੀ ਪਕੜ ਮਜ਼ਬੂਤ ਕਰਨ ਦੇ ਨਾਲ ਹੀ ਏਸ਼ੀਆ ਦੇ ਸਿਖਰਲੇ ਪੰਜ ਅਮੀਰਾਂ 'ਚ ਸ਼ਾਮਲ ਹੋਣ 'ਚ ਸਫ਼ਲ ਰਹੇ।ਮੁਕੇਸ਼ ਅੰਬਾਨੀ ਦੇ ਭਰਾ ਅਨਿਲ ਅੰਬਾਨੀ ਅਮੀਰਾਂ ਦੀ ਸੂਚੀ 'ਚ ਕਾਫ਼ੀ ਹੇਠਾਂ 45ਵੇਂ ਸਥਾਨ 'ਤੇ ਰਹੇ। ਉਨ੍ਹਾਂ ਦੀ ਜਾਇਦਾਦ 3.15 ਅਰਬ ਡਾਲਰ ਹੈ। ਪਿਛਲੇ ਸਾਲ ਉਹ 32ਵੇਂ ਅਤੇ 2015 'ਚ 29ਵੇਂ ਸਥਾਨ 'ਤੇ ਰਹੇ ਸਨ।ਬਾਬਾ ਰਾਮਦੇਵ ਦੇ ਕਰੀਬੀ ਸਹਿਯੋਗੀ ਵਜੋਂ ਜਾਣੇ ਜਾਂਦੇ ਪਤੰਜਲੀ ਆਯੁਰਵੇਦ ਦੇ ਆਚਾਰੀਆ ਬਾਲਕ੍ਰਿਸ਼ਨ ਲੰਮੀ ਛਾਲ ਮਾਰ ਕੇ 6.55 ਅਰਬ ਡਾਲਰ ਯਾਨੀ ਕਿ 43 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਨਾਲ 19ਵੇਂ ਸਥਾਨ 'ਤੇ ਪਹੁੰਚ ਗਏ ਹਨ। ਪਿਛਲੇ ਸਾਲ ਉਹ 48ਵੇਂ ਸਥਾਨ 'ਤੇ ਰਹੇ ਸਨ। ਰਸਾਲੇ ਨੇ ਕਿਹਾ ਕਿ ਭਾਰਤ ਦੀ ਆਰਥਕ ਸਥਿਤੀ ਡਾਵਾਂਡੋਲ ਹੋਣ ਤੋਂ ਬਾਅਦ ਵੀ ਫ਼ੋਰਬਸ ਇੰਡੀਆ ਰਿਚ ਲਿਸਟ 2017 'ਚ ਸ਼ਾਮਲ ਅਮੀਰਾਂ ਦੀ ਜਾਇਦਾਦ ਸਾਂਝੇ ਤੌਰ 'ਤੇ 26 ਫ਼ੀ ਸਦੀ ਵਧੀ ਹੈ ਅਤੇ ਇਹ 479 ਅਰਬ ਡਾਲਰ ਯਾਨੀ ਕਿ 31 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਈ ਹੈ। ਪਹਿਲੇ 100 ਅਮੀਰਾਂ ਦੀ ਸੂਚੀ ਸਿਰਫ਼ ਸੱਤ ਔਰਤਾਂ ਸ਼ਾਮਲ ਹਨ। ਇਨ੍ਹਾਂ 'ਚ ਓ.ਪੀ. ਜਿੰਦਲ ਸਮੂਹ ਦੀ ਚੇਅਰਪਰਸਨ ਸਾਵਿਤਰੀ ਜਿੰਦਲ ਅਤੇ ਬਾਇਉਟੈਕਨਾਲੋਜੀ ਖੇਤਰ ਦੀ ਕਿਰਨ ਮਜੂਮਦਾਰ ਸ਼ਾ ਸ਼ਾਮਲ ਹਨ। ਰਸਾਲੇ ਨੇ ਅੱਗੇ ਕਿਹਾ ਕਿ ਭਾਰਤ ਦੀ ਤੇਜ਼ੀ ਨਾਲ ਅੱਗੇ ਵੱਧ ਰਹੇ ਅਰਥਚਾਰੇ ਨੇ ਪਿਛਲੇ ਸਾਲ ਨਵੰਬਰ 'ਚ ਨੋਟਬੰਦੀ ਅਤੇ ਜੀ.ਐਸ.ਟੀ. ਲਾਗੂ ਹੋਣ ਮਗਰੋਂ ਰਫ਼ਤਾਰ ਗੁਆ ਦਿਤੀ ਸੀ ਅਤੇ ਜੂਨ 'ਚ ਖ਼ਤਮ ਤਿਮਾਹੀ 'ਚ ਆਰਥਕ ਵਾਧਾ ਦਰ ਤਿੰਨ ਸਾਲ ਦੇ ਸੱਭ ਤੋਂ ਹੇਠਲੇ ਪੱਧਰ 5.7 ਫ਼ੀ ਸਦੀ ਉਤੇ ਆ ਗਈ ਸੀ।

ਟਾਪ ਹੈਡਲਾਈਨ

Suhagrat News : ਸੁਹਾਗਰਾਤ 'ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
Suhagrat News : ਸੁਹਾਗਰਾਤ 'ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
NEET Paper Leak Protest : ਕੀ ਹਨ ਫਾਸਟ-ਟਰੈਕ ਅਦਾਲਤਾਂ? ਆਮ ਅਦਾਲਤਾਂ ਨਾਲੋਂ ਕਿਵੇਂ ਵੱਖਰੀਆਂ ਹਨ ਸੁਣਵਾਈਆਂ?
NEET Paper Leak Protest : ਕੀ ਹਨ ਫਾਸਟ-ਟਰੈਕ ਅਦਾਲਤਾਂ? ਆਮ ਅਦਾਲਤਾਂ ਨਾਲੋਂ ਕਿਵੇਂ ਵੱਖਰੀਆਂ ਹਨ ਸੁਣਵਾਈਆਂ?
Sonam Wangchuk News : ਜੇਕਰ ਤੁਸੀਂ 26 ਦਿਨਾਂ ਦੇ ਵਰਤ ਤੋਂ ਬਾਅਦ ਅਚਾਨਕ ਪੂਰਾ ਭੋਜਨ ਖਾ ਲੈਂਦੇ ਹੋ ਤਾਂ ਕੀ ਹੋਵੇਗਾ, ਤੁਹਾਡਾ ਸਰੀਰ ਕਿਵੇਂ ਪ੍ਰਤੀਕਿਰਿਆ ਕਰੇਗਾ?
Sonam Wangchuk News : ਜੇਕਰ ਤੁਸੀਂ 26 ਦਿਨਾਂ ਦੇ ਵਰਤ ਤੋਂ ਬਾਅਦ ਅਚਾਨਕ ਪੂਰਾ ਭੋਜਨ ਖਾ ਲੈਂਦੇ ਹੋ ਤਾਂ ਕੀ ਹੋਵੇਗਾ, ਤੁਹਾਡਾ ਸਰੀਰ ਕਿਵੇਂ ਪ੍ਰਤੀਕਿਰਿਆ ਕਰੇਗਾ?
Explained : ਅੱਜ ਦੇ ਦੇਸ਼ ਵਿਆਪੀ 'ਕਾਕਰੋਚ' ਵਿਰੋਧ ਪ੍ਰਦਰਸ਼ਨਾਂ ਦੇ ਕੀ ਨਤੀਜੇ ਨਿਕਲੇ? ਮੋਦੀ ਸਰਕਾਰ CJP ਨੂੰ ਹਲਕੇ ਵਿੱਚ ਲੈਣਾ ਪਿਆ ਭਾਰੀ!
Explained : ਅੱਜ ਦੇ ਦੇਸ਼ ਵਿਆਪੀ 'ਕਾਕਰੋਚ' ਵਿਰੋਧ ਪ੍ਰਦਰਸ਼ਨਾਂ ਦੇ ਕੀ ਨਤੀਜੇ ਨਿਕਲੇ? ਮੋਦੀ ਸਰਕਾਰ CJP ਨੂੰ ਹਲਕੇ ਵਿੱਚ ਲੈਣਾ ਪਿਆ ਭਾਰੀ!

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ ਸਬ-ਇੰਸਪੈਕਟਰ Suspend, ਮਹਿਲਾ ਇੰਸਪੈਕਟਰ ਨੇ ਲਾਏ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਸਬ-ਇੰਸਪੈਕਟਰ Suspend, ਮਹਿਲਾ ਇੰਸਪੈਕਟਰ ਨੇ ਲਾਏ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਲੁਧਿਆਣਾ ਖਾਣਾ ਖਾ ਕੇ ਪਰਤ ਰਹੇ ਬਜ਼ੁਰਗ ਨੂੰ ਬੋਲੈਰੋ ਨੇ ਦਰੜਿਆ, ਇਲਾਜ ਦੇ ਦੌਰਾਨ ਹੋਈ ਮੌਤ
ਲੁਧਿਆਣਾ ਖਾਣਾ ਖਾ ਕੇ ਪਰਤ ਰਹੇ ਬਜ਼ੁਰਗ ਨੂੰ ਬੋਲੈਰੋ ਨੇ ਦਰੜਿਆ, ਇਲਾਜ ਦੇ ਦੌਰਾਨ ਹੋਈ ਮੌਤ
ਪੰਜਾਬ-ਚੰਡੀਗੜ੍ਹ 'ਚ ਤਿੰਨ ਦਿਨ ਭਾਰੀ ਮੀਂਹ ਦਾ ਅਲਰਟ, ਪਠਾਨਕੋਟ-ਜਲੰਧਰ 'ਚ ਪੈ ਰਿਹਾ ਮੀਂਹ; ਮਿਲੀ ਕੜਾਕੇ ਦੀ ਗਰਮੀ ਤੋਂ ਮਿਲੀ ਰਾਹਤ
ਪੰਜਾਬ-ਚੰਡੀਗੜ੍ਹ 'ਚ ਤਿੰਨ ਦਿਨ ਭਾਰੀ ਮੀਂਹ ਦਾ ਅਲਰਟ, ਪਠਾਨਕੋਟ-ਜਲੰਧਰ 'ਚ ਪੈ ਰਿਹਾ ਮੀਂਹ; ਮਿਲੀ ਕੜਾਕੇ ਦੀ ਗਰਮੀ ਤੋਂ ਮਿਲੀ ਰਾਹਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਜੁਲਾਈ 2026
ਘਰ ਵਿੱਚ ਲੱਗਾ ਹੈ RO? ਜਾਣੋ ਕਦੋਂ ਹੈ ਜ਼ਰੂਰੀ ਅਤੇ ਕਦੋਂ ਬਣ ਸਕਦਾ ਹੈ ਸਿਹਤ ਲਈ ਨੁਕਸਾਨਦਾਇਕ
ਘਰ ਵਿੱਚ ਲੱਗਾ ਹੈ RO? ਜਾਣੋ ਕਦੋਂ ਹੈ ਜ਼ਰੂਰੀ ਅਤੇ ਕਦੋਂ ਬਣ ਸਕਦਾ ਹੈ ਸਿਹਤ ਲਈ ਨੁਕਸਾਨਦਾਇਕ
ਕੀ ਜ਼ੋਮੈਟੋ ਅਤੇ ਸਵਿਗੀ ਦਾ ਦਬਦਬਾ ਖਤਮ ਹੋ ਜਾਵੇਗਾ? ਫਲਿੱਪਕਾਰਟ ਅਗਲੇ ਮਹੀਨੇ ਫੂਡ ਡਿਲੀਵਰੀ ਵਿੱਚ ਦਾਖਲ ਹੋਵੇਗਾ
ਕੀ ਜ਼ੋਮੈਟੋ ਅਤੇ ਸਵਿਗੀ ਦਾ ਦਬਦਬਾ ਖਤਮ ਹੋ ਜਾਵੇਗਾ? ਫਲਿੱਪਕਾਰਟ ਅਗਲੇ ਮਹੀਨੇ ਫੂਡ ਡਿਲੀਵਰੀ ਵਿੱਚ ਦਾਖਲ ਹੋਵੇਗਾ
Suhagrat News : ਸੁਹਾਗਰਾਤ 'ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
Suhagrat News : ਸੁਹਾਗਰਾਤ 'ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
ਪਾਈਪਾਂ ਨੂੰ ਬਦਲੇ ਬਿਨਾਂ ਆਪਣੇ ਘਰ ਵਿੱਚ ਪਾਣੀ ਦਾ ਦਬਾਅ ਵਧਾਓ; ਇਹ ਛੋਟੀ ਮਸ਼ੀਨ ਹਰ ਟੂਟੀ ਨੂੰ ਉੱਚ-ਪ੍ਰੈਸ਼ਰ ਦੇਵੇਗੀ।
ਪਾਈਪਾਂ ਨੂੰ ਬਦਲੇ ਬਿਨਾਂ ਆਪਣੇ ਘਰ ਵਿੱਚ ਪਾਣੀ ਦਾ ਦਬਾਅ ਵਧਾਓ; ਇਹ ਛੋਟੀ ਮਸ਼ੀਨ ਹਰ ਟੂਟੀ ਨੂੰ ਉੱਚ-ਪ੍ਰੈਸ਼ਰ ਦੇਵੇਗੀ।
Embed widget