ਚੰਡੀਗੜ੍ਹ: ਕੌਮਾਂਤਰੀ ਕ੍ਰਿਕੇਟ ਪਰਿਸ਼ਦ (ਆਈਸੀਸੀ) ਨੇ ਸੋਮਵਾਰ ਨੂੰ ਤਾਜ਼ਾ ਵਨ ਡੇ ਰੈਂਕਿੰਗ ਜਾਰੀ ਕੀਤੀ। ਭਾਰਤੀ ਟੀਮ 122 ਰੇਟਿੰਗ ਅੰਕ ਨਾਲ ਦੂਜੇ ਸਥਾਨ 'ਤੇ ਕਾਇਮ ਹੈ। ਰੈਂਕਿੰਗ 'ਚ ਇੰਗਲੈਂਡ 126 ਅੰਕਾਂ ਨਾਲ ਚੋਟੀ 'ਤੇ ਹੈ। ਭਾਰਤੀ ਟੀਮ ਦਾ ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ਾਂ ਦੀ ਸੂਚੀ ਅਤੇ ਜਸਪ੍ਰੀਤ ਬੁਮਰਾਹ ਗੇਂਦਬਾਜ਼ਾਂ ਦੀ ਸੂਚੀ ਵਿੱਚ ਸਿਖ਼ਰ 'ਤੇ ਬਰਕਰਾਰ ਹਨ। ਨਿਊਜ਼ੀਲੈਂਡ ਨੂੰ ਉਸੇ ਦੇ ਘਰ 4-1 ਨਾਲ ਹਰਾਉਣ ਤੋਂ ਬਾਅਦ ਭਾਰਤੀ ਟੀਮ ਨੂੰ ਇੱਕ ਰੇਟਿੰਗ ਦਾ ਫਾਇਦਾ ਮਿਲਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਆਸਟਰੇਲੀਆ ਖਿਲਾਫ ਉਸੇ ਦੇ ਘਰ ਵਨ ਡੇਅ ਲੜੀ ਜਿੱਤੀ ਸੀ। ਧੋਨੀ ਨੂੰ ਤਿੰਨ ਸਥਾਨ ਦਾ ਫਾਇਦਾ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਵੀ ਸ਼ਾਨਦਾਰ ਫਾਰਮ ਦੇ ਚੱਲਦਿਆਂ ਤਿੰਨ ਸਥਾਨਾਂ ਦਾ ਫਾਇਦਾ ਮਿਲਿਆ ਹੈ। ਬੱਲੇਬਾਜ਼ਾਂ ਦੀ ਸੂਚੀ ਵਿੱਚ ਧੋਨੀ 17ਵੇਂ ਸਥਾਨ 'ਤੇ ਪਹੁੰਚ ਗਏ ਹਨ। ਇਸ ਵਿਕਟਕੀਪਰ ਬੱਲੇਬਾਜ਼ ਨੇ ਆਸਟਰੇਲੀਆ ਖ਼ਿਲਾਫ਼ ਵਨ ਡੇ ਲੜੀ ਵਿੱਚ ਲਗਾਤਾਰ ਤਿੰਨ ਅਰਧ ਸੈਂਕੜੇ ਬਣਾਏ ਸੀ। ਟੌਪ 10 ’ਚ ਤਿੰਨ ਭਾਰਤੀ ਬੱਲੇਬਾਜ਼ ਟੌਪ-10 ਵਿੱਚ ਵਿਰਾਟ ਕੋਹਲੀ ਦੇ ਇਲਾਲਾ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਵੀ ਸ਼ਾਮਲ ਹਨ। ਵਿਰਾਟ ਸਿਖ਼ਰ ’ਤੇ ਹੈ। ਰੋਹਿਤ ਦੂਜੇ ਅਤੇ ਸ਼ਿਖਰ ਧਵਨ 10ਵੇਂ ਸਥਾਨ ’ਤੇ ਹੈ।
ਰੈਂਕ ਖਿਡਾਰੀ ਦਾ ਨਾਂ ਦੇਸ਼ ਰੇਟਿੰਗ
1 ਵਿਰਾਟ ਕੋਹਲੀ ਭਾਰਤ 887
2 ਰੋਹਿਤ ਸ਼ਰਮਾ ਭਾਰਤ 854
3 ਰਾਸ ਟੇਲਰ ਨਿਊਜ਼ੀਲੈਂਡ 821
4 ਜੋ ਰੂਟ ਇੰਗਲੈਂਡ 807
5 ਬਾਬਰ ਆਜਮ ਪਾਕਿਸਤਾਨ 801
ਟੌਪ-5 ’ਚ ਤਿੰਨ ਭਾਰਤੀ ਗੇਂਦਬਾਜ਼ ਗੇਂਦਬਾਜ਼ਾਂ ਦੀ ਸੂਚੀ ਦੇ ਪਹਿਲੇ ਸਥਾਨਾਂ ਵਿੱਚ ਤਿੰਨ ਭਾਰਤੀ ਸ਼ਾਮਲ ਹਨ। ਲੈੱਗ ਸਪਿੱਨਰ ਯੁਜਵਿੰਦਰ ਚਹਿਲ ਨੂੰ ਇੱਕ ਸਥਾਨ ਦਾ ਫਾਇਦਾ ਹੋਇਆ ਹੈ। ਉਹ ਪੰਜਵੇਂ ਨੰਬਰ ’ਤੇ ਪਹੁੰਚ ਗਿਆ ਹੈ। ਕੁਲਦੀਪ ਯਾਦਵ ਚੌਥੇ ਨੰਬਰ ’ਤੇ ਹੈ। ਭਾਰਤ ਖ਼ਿਲਾਫ਼ ਪੰਜ ਵਨ ਡੇਅ ਦੀ ਲੜੀ ਵਿੱਚ ਸਭ ਤੋਂ ਜ਼ਿਆਦਾ 12 ਵਿਕਟਾਂ ਲੈਣ ਵਾਲਾ ਟ੍ਰੈਂਟ ਬੋਲਟ ਲੰਮੀ ਛਾਲ ਨਾਲ ਤੀਜੇ ਸਥਾਨ ’ਤੇ ਆ ਗਿਆ ਹੈ। ਅਫ਼ਗ਼ਾਨਿਸਤਾਨ ਦਾ ਲੈੱਗ ਸਪਿੱਨਰ ਰਾਸ਼ਿਦ ਖ਼ਾਨ ਦੂਜੇ ਸਥਾਨ ’ਤੇ ਹੈ।
ਰੈਂਕ ਖਿਡਾਰੀ ਦਾ ਨਾਂ ਦੇਸ਼ ਰੇਟਿੰਗ
1 ਜਸਪ੍ਰੀਤ ਬੁਮਰਾਹ ਭਾਰਤ 808
2 ਰਾਸ਼ਿਦ ਖ਼ਾਨ ਅਫ਼ਗ਼ਾਨਿਸਤਾਨ 788
3 ਟ੍ਰੈਂਟ ਬੋਲਟ ਨਿਊਜ਼ੀਲੈਂਡ 732
4 ਕੁਲਦੀਪ ਯਾਦਵ ਭਾਰਤ 719
5 ਯੁਜਵਿੰਦਰ ਚਹਿਲ ਭਾਰਤ 709