ਨਵੀਂ ਦਿੱਲੀ: ਦੇਸ਼ 'ਚ ਲਗਾਤਾਰ ਕੋਰਨਾ ਇਨਫੈਕਸ਼ਨ ਦੀ ਵਧਦੀ ਰਫ਼ਤਾਰ ਦੇ ਚੱਲਦਿਆਂ ਸਥਿਤੀ ਬੇਹੱਦ ਭਿਆਨਕ ਬਣੀ ਹੋਈ ਹੈ। ਇਕ ਪਾਸੇ ਜਿੱਥੇ ਕੋਰੋਨਾ ਦੇ ਰੋਜ਼ਾਨਾ ਕੇਸ ਵਧ ਰਹੇ ਹਨ ਤਾਂ ਉੱਥੇ ਹੀ ਮੌਤ ਦਾ ਅੰਕੜਾ ਵੀ ਵਧਦਾ ਜਾ ਰਿਹਾ ਹੈ। ਅਜਿਹੇ 'ਚ ਕੋਰੋਨਾ ਦੀ ਦੂਜੀ ਖੌਫਨਾਕ ਲਹਿਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਤੀਜੀ ਲਹਿਰ ਦਾ ਡਰ ਸਤਾ ਰਿਹਾ ਹੈ। ਲਗਾਤਾਰ ਕੋਰੋਨਾ ਦੀ ਗ੍ਰਿਫ਼ਤ 'ਚ ਆਉਣ ਦੇ ਚੱਲਦਿਆਂ ਇਸ ਨੂੰ ਲੈਕੇ ਲੋਕਾਂ 'ਚ ਇਸ ਸਮੇਂ ਕਈ ਤਰ੍ਹਾਂ ਦੇ ਸਵਾਲ ਜ਼ਿਹਨ 'ਚ ਆ ਰਹੇ ਹਨ।
ਪਹਿਲਾਂ ਦੂਜੀ ਲਹਿਰ ਦੀਆਂ ਚੁਣੌਤੀਆਂ ਨਾਲ ਨਜਿੱਠਣਾ
ਡਾਕਟਰ ਰਮਨ ਗੰਗਾਖੇਡਕਰ ਨੇ ਕਿਹਾ ਕਿ ਜੇਕਰ ਕੋਰੋਨਾ ਕੋਈ ਮਿਊਟੇਟ ਕਰਦਾ ਹੈ ਤਾਂ ਸਾਨੂੰ ਵੈਕਸੀਨ 'ਚ ਬਦਲਾਅ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਅਸੀਂ ਦੂਜੀ ਲਹਿਰ ਦੀਆਂ ਚੁਣੌਤੀਆਂ ਨਾਲ ਜੂਝ ਰਹੇ ਹਾਂ। ਅਜਿਹੇ 'ਚ ਇਸ ਸਮੇਂ ਤੀਜੀ ਲਹਿਰ ਦੀਆਂ ਚੁਣੌਤੀਆਂ ਬਾਰੇ ਸੋਚਣਾ ਬੇਕਾਰ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਅਜੇ ਜੋ਼ਰਸ਼ੋਰ ਨਾਲ ਲੜਨਾ ਚਾਹੀਦਾ ਹੈ।
ਏਮਸ ਦੇ ਡਾਇਰੈਕਟਕ ਸੰਜੇ ਰਾਏ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਾਇਰਸ 'ਚ ਮਿਊਟੇਸ਼ਨ ਹੁੰਦੇ ਰਹਿੰਦੇ ਹਨ। ਪਰ ਉਸ ਬਾਰੇ ਸਮੇਂ 'ਤੇ ਪਤਾ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੁਝ ਮਿਊਟੇਸ਼ਨ ਅਜਿਹੇ ਹੁੰਦੇ ਹਨ ਜੋ ਆਪਣੇ ਆਪ ਖਤਮ ਹੋ ਜਾਣ ਪਰ ਕੁਝ ਕਾਫੀ ਖਰਤਰਨਾਕ ਹੋ ਸਕਦੇ ਹਨ। ਅਜਿਹੇ 'ਚ ਸਾਨੂੰ ਸਭ ਸਮਾਂ ਰਹਿੰਦਿਆਂ ਪਤਾ ਲੱਗ ਜਾਵੇ ਕਿ ਨਵਾਂ ਸਟ੍ਰੇਨ ਕਿੰਨਾ ਵੱਡਾ ਹੋਵੇਗਾ ਤਾਂ ਉਸ ਨਾਲ ਨਜਿੱਠਣ 'ਚ ਸਹਾਇਤਾ ਮਿਲੇਗੀ। ਡਾਕਟਰ ਸੰਜੇ ਨੇ ਕਿਹਾ ਕਿ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕੋਰੋਨਾ ਵੈਕਸੀਨ ਲੱਗਣ ਨਾਲ ਗੰਭੀਰਤਾ ਦਾ ਖਤਰਾ ਨਹੀਂ ਰਹਿੰਦਾ। ਪਰ ਉਹ ਕੋਰੋਨਾ ਇਨਫੈਕਸ਼ਨ ਦੀ ਲਪੇਟ 'ਚ ਜ਼ਰੂਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ 'ਚ ਸੰਪੂਰਨ ਲੌਕਡਾਊਨ ਦੀ ਕੋਈ ਲੋੜ ਨਹੀਂ ਹੈ।
ਵੀਕੈਂਡ ਲੌਕਡਾਊ ਦਾ ਐਲਾਨ ਗਲਤ
ਦੂਜੇ ਪਾਸੇ ਆਈਸੀਐਮਆਰ ਦੇ ਵੀਰੋਲੌਜੀ ਦੇ ਸਾਬਕਾ ਪ੍ਰਧਾਨ ਡਾਕਟਰ ਰਮਨ ਗੰਗਾਖੇਡਕਰ ਨੇ ਕਿਹਾ ਕਿ ਸਾਨੂੰ ਪਹਿਲਾਂ ਦੀਆਂ ਗੱਲਾਂ ਨੂੰ ਛੱਡ ਕੇ ਇਹ ਦੇਖਣਾ ਹੋਵੇਗਾ ਕਿ ਹੁਣ ਲੜਾਈ ਕਿਵੇਂ ਸ਼ੁਰੂ ਕਰੀਏ। ਉਨ੍ਹਾਂ ਕਿਹਾ ਕਿ ਪਹਿਲੀ ਵੇਵ ਦੌਰਾਨ ਲੌਕਡਾਊਨ ਕੀਤਾ ਗਿਆ ਤੇ ਕੋਰੋਨਾ ਦੇ ਪ੍ਰਸਾਰ ਦੀ ਰੋਕਥਾਮ ਕੀਤੀ ਗਈ। ਉਸ ਦਾ ਕਾਫੀ ਫਾਇਦਾ ਮਿਲਿਆ। ਉਨ੍ਹਾਂ ਕਿਹਾ ਕਿ ਅੱਜ ਕਮਾਈ ਦਾ ਵੀ ਸਵਾਲ ਹੈ। ਅਜਿਹੇ 'ਚ ਸ਼ਨੀਵਾਰ ਤੇ ਐਤਵਾਰ ਦਾ ਲੌਕਡਾਊਨ ਗਲਤ ਹੈ। ਉਨ੍ਹਾਂ ਕਿਹਾ ਕਿ ਇਸ ਦੀ ਬਜਾਇ ਜਿੱਥੇ ਕੋਰੋਨਾ ਦੇ ਮਾਮਲੇ ਜ਼ਿਆਦਾ ਹਨ, ਉਨ੍ਹਾਂ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨ ਬਣਾਇਆ ਜਾਵੇ।
ਆਪਣੇ ਸਿਖਰ ਦੇ ਆਸਪਾਸ ਹੈ ਕੋਰੋਨਾ ਇਨਫੈਕਸ਼ਨ
ਆਈਆਈਟੀ ਕਾਨਪੁਰ ਦੇ ਪ੍ਰੋਫੈਸਰ ਮਨਿੰਦਰਾ ਅਗਰਵਾਲ ਨੇ ਕਿਹਾ ਕਿ ਇਸ ਸਮੇਂ ਜੋ ਕੋਰੋਨਾ ਦੇ ਕੇਸ ਆ ਰਹੇ ਹਨ ਉਸ ਤੋਂ ਇਹ ਪਤਾ ਲੱਗਦਾ ਹੈ ਕਿ ਇਸ ਸਮੇਂ ਕੋਰੋਨਾ ਇਨਫੈਕਸ਼ਨ ਦੇ ਸਿਖਰ ਦੇ ਆਸਪਾਸ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ਵਿਆਪੀ ਲੌਕਡਾਊਨ ਲਾਉਣ ਦੀ ਲੋੜ ਨਹੀਂ ਹੈ। ਕਿਉਂਕਿ ਕਈ ਥਾਵਾਂ 'ਤੇ ਸਥਿਤੀ ਬਿਹਤਰ ਹੈ।