ਪੜਚੋਲ ਕਰੋ
Advertisement
ਇੰਡੀਅਨ ਏਅਰ ਫੋਰਸ ਨੇ 2 ਹੋਰ ਐਡਵਾਂਸਡ ਏਅਰ ਸਰਵੀਲੈਂਸ ਫਾਲਕਨ ਏਅਰਕ੍ਰਾਫਟ ਖਰੀਦਣ ਦੀ ਕੀਤੀ ਤਿਆਰੀ
ਫਾਲਕਨ ਨੂੰ ਰੂਸ ਦੇ ਮੂਲ ਦੇ ਇਲਯੁਸ਼ਿਨ-76 ਟ੍ਰਾਂਸਪੋਰਟ ਜਹਾਜ਼ 'ਤੇ ਲਾਇਆ ਗਿਆ ਹੈ ਅਤੇ ਇਸਦੀ ਸ਼ਾਨਦਾਰ ਨਿਗਰਾਨੀ ਯੋਗਤਾਵਾਂ ਕਰਕੇ ਇਸ ਨੂੰ ਆਸਮਾਨ ਵਿਚ 'ਅੱਖ'ਕਿਹਾ ਗਿਆ ਹੈ।
ਨਵੀਂ ਦਿੱਲੀ: ਸਰਕਾਰ ਇਜ਼ਰਾਈਲ ਤੋਂ ਤਕਰੀਬਨ ਇੱਕ ਅਰਬ ਡਾਲਰ ਵਿਚ ਦੋ ਫਾਲਕਨ ਏਰੀਅਲ ਚੇਤਾਵਨੀ ਅਤੇ ਨਿਯੰਤਰਣ ਪ੍ਰਣਾਲੀ (AWCS) ਖਰੀਦ ਨੂੰ ਮਨਜ਼ੂਰੀ ਦੇਣ ਦੇ ਆਖਰੀ ਪੜਾਅ 'ਤੇ ਹੈ। ਪੀਟੀਆਈ ਦੇ ਅਧਿਕਾਰਤ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ। ਪੂਰਬੀ ਲੱਦਾਖ ਵਿਚ ਉੱਚਾਈ ਵਾਲੀਆਂ ਥਾਂਵਾਂ 'ਤੇ ਚੀਨ ਨਾਲ ਭਾਰਤ ਦੇ ਸਰਹੱਦੀ ਵਿਵਾਦ ਦੇ ਵਿਚਕਾਰ ਦੋ ਫਾਲਕਨ ਜਹਾਜ਼ਾ ਦੀ ਖਰੀਦ ਲਈ ਇਜ਼ਰਾਈਲ ਦੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ।
ਦੱਸ ਦਈਏ ਕਿ ਏਅਰਫੋਰਸ ਦੇ ਕੋਲ ਪਹਿਲਾਂ ਹੀ ਤਿੰਨ ਫਾਲਕਨ ਹਨ ਅਤੇ ਦੋ ਹੋਰ ਜੋੜਨ ਦੇ ਨਾਲ ਦੇਸ਼ ਦੀ ਹਵਾਈ ਰੱਖਿਆ ਦੇ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। ਦੋ ਹੋਰ ਫਾਲਕਨ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਆਖਰੀ ਪੜਾਅ ਦੇ ਨੇੜੇ ਹੈ। ਸੁਰੱਖਿਆ ਪ੍ਰਸਤਾਵ ਦੀ ਕੈਬਨਿਟ ਕਮੇਟੀ ਦੀ ਅਗਲੀ ਬੈਠਕ ਵਿੱਚ ਇਸ ਪ੍ਰਸਤਾਵ ‘ਤੇ ਵਿਚਾਰ ਕੀਤੇ ਜਾਣ ਦੀ ਉਮੀਦ ਹੈ।
ਫਾਲਕਨ ਦੁਸ਼ਮਣ ਦੇ ਜਹਾਜ਼, ਉਸ ਦੀਆਂ ਮਿਜ਼ਾਈਲਾਂ ਅਤੇ ਸਰਹੱਦ 'ਤੇ ਫੌਜਾਂ ਦੀ ਹਰਕਤਾਂ ਦਾ ਪਤਾ ਲਗਾਉਣ ਦੇ ਸਮਰੱਥ ਹੈ। ਇਜ਼ਰਾਈਲੀ 'ਅਵਾਕਸ' ਤੋਂ ਇਲਾਵਾ ਏਅਰ ਫੋਰਸ ਕੋਲ ਇਸ ਸਮੇਂ ਸਵਦੇਸ਼ੀ ਵਿਕਸਤ ਹਵਾਈ ਪਹਿਲਾਂ ਚੇਤਾਵਨੀ ਅਤੇ ਨਿਯੰਤਰਣ (ਏਈਡਬਲਯੂ ਐਂਡ ਸੀ) ਸਿਸਟਮ ਵੀ ਹੈ। ਇਸ ਨੂੰ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀਆਰਡੀਓ) ਨੇ ਵਿਕਸਤ ਕੀਤਾ ਹੈ।
ਦੱਸ ਦਈਏ ਕਿ ਬਾਲਾਕੋਟ ਵਿਚ ਭਾਰਤੀ ਹਵਾਈ ਸੈਨਾ ਦੀ ਕਾਰਵਾਈ 'ਤੇ ਪਾਕਿਸਤਾਨ ਦੇ ਜਵਾਬ ਤੋਂ ਬਾਅਦ ਏਅਰ ਫੋਰਸ ਨੇ ਸਰਕਾਰ ਨੂੰ ਦੋ ਹੋਰ ਫਾਲਕਨ ਅਵਕਾਸ ਖਰੀਦ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਲੋੜ ਦੱਸੀ ਸੀ, ਤਾਂ ਜੋ ਹਵਾਈ ਰੱਖਿਆ ਦੇ ਖੇਤਰ ਦੀ ਕਮੀਆਂ ਨੂੰ ਦੂਰ ਕੀਤਾ ਜਾ ਸਕੇ।
ਭਾਰਤ-ਚੀਨ ਵਿਚਾਲੇ ਫਿਰ ਤੋਂ ਝੜਪ, ਪੈਂਗੋਗ ਝੀਲ ਕੋਲ ਚੀਨ ਵੱਲੋਂ ਘੁਸਪੈਠ ਦੀ ਕੋਸ਼ਿਸ਼
ਸੁਪਰੀਮ ਕੋਰਟ ਦਾ ਪ੍ਰਸ਼ਾਂਤ ਭੂਸ਼ਣ ਖਿਲਾਫ ਇਤਿਹਾਸਕ ਫੈਸਲਾ, ਲਾਇਆ ਇੱਕ ਰੁਪਏ ਜ਼ੁਰਮਾਨਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement