(Source: ECI/ABP News)
ਭਾਰਤ-ਚੀਨ ਵਿਚਾਲੇ ਫਿਰ ਤੋਂ ਝੜਪ, ਪੈਂਗੋਗ ਝੀਲ ਕੋਲ ਚੀਨ ਵੱਲੋਂ ਘੁਸਪੈਠ ਦੀ ਕੋਸ਼ਿਸ਼
ਭਾਰਤ-ਚੀਨ ਵਿਚਾਲੇ ਅਜੇ ਫਲੈਗ ਮੀਟਿੰਗ ਚੱਲ ਰਹੀ ਹੈ। ਅਧਿਕਾਰਤ ਤੌਰ 'ਤੇ ਇਸ ਦੀ ਜਾਣਕਾਰੀ ਭਾਰਤ ਸਰਕਾਰ ਵੱਲੋਂ ਦਿੱਤੀ ਜਾ ਚੁੱਕੀ ਹੈ। ਚੀਨ ਵੱਲੋਂ ਕੱਲ ਰਾਤ ਕੀਤੀ ਘੁਸਪੈਠ ਦੀ ਕੋਸ਼ਿਸ਼ ਕਿਸੇ ਭਾਰਤੀ ਜਵਾਨ ਨੂੰ ਨੁਕਸਾਨ ਨਹੀਂ ਪਹੁੰਚਿਆ।
![ਭਾਰਤ-ਚੀਨ ਵਿਚਾਲੇ ਫਿਰ ਤੋਂ ਝੜਪ, ਪੈਂਗੋਗ ਝੀਲ ਕੋਲ ਚੀਨ ਵੱਲੋਂ ਘੁਸਪੈਠ ਦੀ ਕੋਸ਼ਿਸ਼ India-China Conflict Again on border ਭਾਰਤ-ਚੀਨ ਵਿਚਾਲੇ ਫਿਰ ਤੋਂ ਝੜਪ, ਪੈਂਗੋਗ ਝੀਲ ਕੋਲ ਚੀਨ ਵੱਲੋਂ ਘੁਸਪੈਠ ਦੀ ਕੋਸ਼ਿਸ਼](https://static.abplive.com/wp-content/uploads/sites/5/2016/06/28154526/hindi-chini-india-china.jpg?impolicy=abp_cdn&imwidth=1200&height=675)
ਲੱਦਾਖ: ਭਾਰਤ ਤੇ ਚੀਨ ਵਿਚਾਲੇ ਫਿਰ ਤੋਂ ਝੜਪ ਦੀ ਖ਼ਬਰ ਹੈ। ਬੀਤੀ ਰਾਤ ਪੈਂਗੋਗ ਲੇਕ ਕੋਲ ਫਿੰਗਰ ਏਰੀਆ 'ਚ ਚੀਨੀ ਫੌਜੀਆਂ ਨੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਰਤੀ ਫੌਜ ਨੇ ਚੀਨੀ ਘੁਸਪੈਠ ਦਾ ਮੂੰਹ ਤੋੜ ਜਵਾਬ ਦਿੱਤਾ ਹੈ। 15 ਜੂਨ ਦੀ ਰਾਤ ਗਲਵਾਨ ਘਾਟੀ 'ਚ ਭਾਰਤ ਤੇ ਚੀਨ ਦੀ ਫੌਜ ਵਿਚਾਲੇ ਹਿੰਸਕ ਝੜਪ ਹੋਈ ਸੀ। ਇਸ 'ਚ 20 ਭਾਰਤੀ ਫੌਜੀ ਸ਼ਹੀਦ ਹੋ ਗਏ ਸਨ।
ਦੱਸਿਆ ਜਾ ਰਿਹਾ ਕਿ ਭਾਰਤ-ਚੀਨ ਵਿਚਾਲੇ ਅਜੇ ਫਲੈਗ ਮੀਟਿੰਗ ਚੱਲ ਰਹੀ ਹੈ। ਅਧਿਕਾਰਤ ਤੌਰ 'ਤੇ ਇਸ ਦੀ ਜਾਣਕਾਰੀ ਭਾਰਤ ਸਰਕਾਰ ਵੱਲੋਂ ਦਿੱਤੀ ਜਾ ਚੁੱਕੀ ਹੈ। ਚੀਨ ਵੱਲੋਂ ਕੱਲ ਰਾਤ ਕੀਤੀ ਘੁਸਪੈਠ ਦੀ ਕੋਸ਼ਿਸ਼ ਕਿਸੇ ਭਾਰਤੀ ਜਵਾਨ ਨੂੰ ਨੁਕਸਾਨ ਨਹੀਂ ਪਹੁੰਚਿਆ।
ਭਾਰਤੀ ਫੌਜ ਦੇ ਪੀਆਰਓ ਕਰਨਲ ਅਮਨ ਆਨੰਦ ਨੇ ਦੱਸਿਆ ਕਿ 29/30 ਅਗਸਤ ਦੀ ਰਾਤ ਚੀਨੀ ਫੌਜ ਨੇ ਪੂਰਬੀ ਲੱਦਾਖ 'ਚ ਚੱਲ ਰਹੀ ਖਿੱਚੋਤਾਣ ਦੌਰਾਨ ਫੌਜ ਤੇ ਰਾਜਨਾਇਕ ਯਤਨਾਂ ਦੌਰਾਨ ਆਉਣ ਵਾਲੀ ਪਿਛਲੀ ਸਰਵ-ਸਹਿਮਤੀ ਦਾ ਉਲੰਘਣ ਕੀਤਾ ਹੈ।
2016 'ਚ ਟਰੰਪ ਦੀ ਜਿੱਤ ਲਈ ਭਵਿੱਖਬਾਣੀ ਕਰਨ ਵਾਲੇ ਇਤਿਹਾਸਕਾਰ ਨੇ ਕਿਹਾ, ਇਸ ਵਾਰ ਹਾਰ ਜਾਣਗੇ ਟਰੰਪ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)