ਕੇਦਾਰਨਾਥ: ਹਵਾਈ ਸੈਨਾ ਦਾ ਐਮਆਈ 17 ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਵਿੱਚ ਦੋਵੇਂ ਪਾਈਲਟ ਵਾਲ-ਵਾਲ ਬਚੇ ਹਨ ਪਰ ਚਾਰ ਲੋਕ ਜ਼ਖ਼ਮੀ ਹੋ ਗਏ। ਕੇਦਾਰਨਾਥ ਧਾਮ ਦੇ ਪੁਨਰਨਿਰਮਾਨ ਵਿੱਚ ਲੱਗਾ ਇਹ ਹੈਲੀਕਾਪਟਰ ਡਾਰ ਵਿੱਚ ਫਸ ਕੇ ਕ੍ਰੈਸ਼ ਹੋ ਗਿਆ।

https://twitter.com/ANI/status/981017330678452224

ਇਸ ਹੈਲੀਕਾਪਟਰ ਵਿੱਚ 16 ਲੋਕ ਸਵਾਰ ਸੀ। ਇਹ ਹਾਦਸਾ ਉਦੋਂ ਹੋਇਆ ਜਦੋਂ ਹੈਲੀਕਾਪਟਰ ਉੱਤਰ ਰਿਹਾ ਸੀ। ਹਾਦਸੇ ਤੋਂ ਬਾਅਦ ਹਵਾਈ ਸੈਨਾ ਨੇ ਜਾਂਚ ਦੇ ਹੁਕਮ ਦਿੱਤੇ ਹਨ। ਘਟਨਾ ਸਵੇਰੇ ਅੱਠ ਵੱਜ ਕੇ 10 ਮਿੰਟ ਦੀ ਹੈ।