ਨਾਗਪੁਰ: SC-ST ਐਕਟ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਖਿਲਾਫ਼ ਦਲਿਤ ਜਥੇਬੰਦੀਆਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਸੀ, ਜਿਸ ਦਾ ਅਸਰ ਪੂਰੇ ਦੇਸ਼ ਵਿੱਚ ਦੇਖਣ ਨੂੰ ਮਿਲਿਆ। ਇਸ ਬੰਦ ਵਿੱਚ ਪੰਜ ਲੋਕਾਂ ਨੂੰ ਜਾਨ ਵੀ ਗਵਾਉਣੀ ਪਈ, ਉੱਥੇ ਹੀ ਦੇਸ਼ ਭਰ ਵਿੱਚ 100 ਤੋਂ ਜ਼ਿਆਦਾ ਰੇਲਾਂ ਦੇਰੀ ਨਾਲ ਚੱਲ ਰਹੀਆਂ ਹਨ। ਮਾਮਲੇ 'ਤੇ ਰਾਸ਼ਟਰੀ ਸਵੈਮਸੇਵਕ ਸੰਘ ਨੇ ਆਪਣੇ ਵਿਰੁੱਧ ਕੀਤੇ ਜਾ ਰਹੇ ਪ੍ਰਚਾਰ 'ਤੇ ਕਈ ਟਵੀਟ ਕਰਕੇ ਸਫ਼ਾਈ ਦਿੱਤੀ ਹੈ।

[embed]https://twitter.com/RSSorg/status/980771577708019713[/embed]

RSS ਕਾਰਕੁੰਨ ਭੈਈ ਜੀ ਜੋਸ਼ੀ ਦੇ ਨਾਂ ਤੋਂ ਕੀਤੇ ਗਏ ਪਹਿਲੇ ਟਵੀਟ ਵਿੱਚ ਲਿਖਿਆ ਗਿਆ ਹੈ ਕਿ ਅਦਾਲਤੀ ਫ਼ੈਸਲੇ ਦੀ ਆੜ ਵਿੱਚ ਜਿਸ ਤਰ੍ਹਾਂ ਸੰਘ ਬਾਰੇ ਜ਼ਹਿਰੀਲਾ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹ ਆਧਾਰਵਿਹੂਣਾ ਤੇ ਨਿੰਦਣਯੋਗ ਹੈ। ਰਾਸ਼ਟਰੀ ਸਵੈਮਸੇਵਕ ਸੰਘ ਦਾ ਅਦਾਲਤ ਦੇ ਇਸ ਫ਼ੈਸਲੇ ਨਾਲ ਕੋਈ ਸਬੰਧ ਨਹੀਂ।

[embed]https://twitter.com/RSSorg/status/980771835636797440[/embed]

ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਵੀ ਟਵੀਟ ਕਰ ਕੇ ਆਰ.ਐਸ.ਐਸ. ਤੇ ਭਾਜਪਾ ਨੂੰ ਖ਼ੂਬ ਖਰੀਆਂ ਖੋਟੀਆਂ ਸੁਣਾਈਆਂ ਸਨ। ਉਕਤ ਆਰ.ਐਸ.ਐਸ. ਬੁਲਾਰੇ ਦੇ ਖਾਤੇ ਤੋਂ ਕਈ ਸਿਸਿਲੇਵਾਰ ਟਵੀਟ ਕੀਤੇ ਗਏ, ਜਿਸ ਰਾਹੀਂ ਅਦਾਲਤ ਤੇ ਸੰਘ ਬਾਰੇ ਕੀਤੇ ਰਹੇ ਪ੍ਰਚਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।

[embed]https://twitter.com/RahulGandhi/status/980682899845509121[/embed]

ਕੀ ਹੈ ਪੂਰਾ ਮਾਮਲਾ-

ਦਲਿਤ ਭਾਈਚਾਰੇ ਦੇ ਲੋਕ ਸੁਪਰੀਮ ਕੋਰਟ ਵੱਲੋਂ SC/ST ਐਕਟ ਦੀ ਹੁੰਦੀ ਦੁਰਵਰਤੋਂ ਰੋਕਣ ਲਈ ਇਸ ਕਾਨੂੰਨ ਅਧੀਨ ਮੁਲਜ਼ਮ ਦੀ ਤੁਰੰਤ ਗ੍ਰਿਫ਼ਤਾਰੀ ਦੀ ਥਾਂ 'ਤੇ ਮੁਢਲੀ ਜਾਂਚ ਤੋਂ ਬਾਅਦ ਕਿਸੇ ਕਾਰਵਾਈ ਕੀਤੇ ਜਾਣ ਦੇ ਹੁਕਮ ਦਿੱਤੇ ਹਨ। ਦਲਿਤ ਭਾਈਚਾਰੇ ਦੇ ਲੋਕ ਇਸ ਨੂੰ ਆਪਣੇ ਹੱਕਾਂ 'ਤੇ ਡਾਕਾ ਦੱਸ ਰਹੇ ਹਨ ਤੇ ਸਰਕਾਰ ਵਿਰੁੱਧ ਬੰਦ-ਪ੍ਰਦਰਸ਼ਨ ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਸੁਪਰੀਮ ਕੋਰਟ ਵਿੱਚ ਇਸ ਐਕਟ ਬਾਰੇ ਮੁੜ ਤੋਂ ਅਪੀਲ (ਰੀਵਿਊ ਪਟੀਸ਼ਨ) ਪਾਵੇ। ਹਾਲਾਂਕਿ ਇਸ ਮੰਗ ਨੂੰ ਮੰਨ ਕੇ ਸਰਕਾਰ ਨੇ ਅੱਜ ਸਵੇਰੇ ਹੀ ਪਟੀਸ਼ਨ ਪਾ ਦਿੱਤੀ ਸੀ, ਪਰ ਬੰਦ ਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਹਿੰਸਾ ਲਗਾਤਾਰ ਜਾਰੀ ਰਹੀ।

[embed]https://twitter.com/RSSorg/status/980771835636797440[/embed]

[embed]https://twitter.com/RSSorg/status/980772077157470209[/embed]

[embed]https://twitter.com/RSSorg/status/980772292786520064[/embed]