ਸੈਨਾ ਦੇ ਜਵਾਨਾਂ ਨੂੰ ਸਲਾਮ, ਦੇਖੋ ਕਿਵੇਂ ਮੋਢਿਆਂ 'ਤੇ ਚੁੱਕ ਕੇ ਬਰਫੀਲੇ ਰਸਤਿਆਂ ਤੋਂ ਗਰਭਵਤੀ ਮਹਿਲਾ ਨੂੰ ਪਹੁੰਚਾਇਆ ਹਸਪਤਾਲ
ਜੰਮੂ-ਕਸ਼ਮੀਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਭਾਰਤੀ ਫੌਜ ਦੇ ਕੁਝ ਜਵਾਨ ਬਰਫਬਾਰੀ ਦੌਰਾਨ ਇੱਕ ਗਰਭਵਤੀ ਔਰਤ ਨੂੰ ਬਰਫੀਲੀ ਸੜਕਾਂ ਤੋਂ ਸਟਰੈਚਰ 'ਤੇ ਲਿਜਾ ਰਹੇ ਹਨ।
Indian Army Viral Video: ਜੰਮੂ-ਕਸ਼ਮੀਰ ‘ਚ ਪਿਛਲੇ ਦਿਨਾਂ ਤੋਂ ਹੋ ਰਹੀ ਜ਼ੋਰਦਾਰ ਬਰਫਬਾਰੀ ਕਾਰਨ ਜਨ-ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ। ਬਰਫਬਾਰੀ ਕਾਰਨ ਲੋਕਾਂ ਨੂੰ ਆਉਣ ਜਾਣ ‘ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਵਿਚਾਲੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ‘ਚ ਭਾਰਤੀ ਸੈਨਾ ਦੇ ਜਵਾਨ ਹੋ ਰਹੀ ਭਾਰੀ ਬਰਫਬਾਰੀ ‘ਚ ਹੀ ਬਰਫੀਲੇ ਰਸਤਿਆਂ ਤੋਂ ਇੱਕ ਗਰਭਵਤੀ ਮਹਿਲਾ ਨੂੰ ਸਟ੍ਰੈਚਰ ‘ਤੇ ਲੈ ਕੇ ਚੱਲ ਰਹੇ ਹਨ।
ਸ਼ੋਪੀਆਂ ਦੇ ਰਾਮਨਗਰੀ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਇੱਕ ਗਰਭਵਤੀ ਮਹਿਲਾ ਨੂੰ ਤਕਲੀਫ ਹੋਣ ‘ਤੇ ਇਸ ਦੀ ਸੂਚਨਾ ਭਾਰਤੀ ਫੌਜ ਨੂੰ ਦਿੱਤੀ ਗਈ। ਫੌਜ ਦੇ ਕੁਝ ਜਵਾਨਾਂ ਨੇ ਜਿਸ ਤਰ੍ਹਾਂ ਸਟ੍ਰੈਚਰ ਦੇ ਜ਼ਰੀਏ ਗਰਭਵਤੀ ਮਹਿਲਾ ਨੂੰ ਮੋਢਿਆਂ ‘ਤੇ ਚੁੱਕ ਕੇ ਹਸਪਤਾਲ ਪਹੁੰਚਾਇਆ, ਉਨ੍ਹਾਂ ਦੇ ਇਸ ਜਜ਼ਬੇ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ।
ਵਾਇਰਲ ਹੋਈ ਵੀਡੀਓ ‘ਚ ਸਾਫ ਦਿਖ ਰਿਹਾ ਹੈ ਕਿ ਬਰਫਬਾਰੀ ਜਾਰੀ ਹੋਣ ਦੇ ਬਾਵਜੂਦ ਇਹ ਜਵਾਨ ਮਹਿਲਾ ਨੂੰ ਹਸਪਤਾਲ ਪਹੁੰਚਾਉਣ ਲਈ ਬਰਫੀਲੇ ਰਸਤਿਆਂ ‘ਤੇ ਤੇਜ਼ੀ ਨਾਲ ਚੱਲ ਰਹੇ ਹਨ ਤੇ 6.5 ਕਿਲੋਮੀਟਰ ਦੂਰ ਇਸ ਮਹਿਲਾ ਨੂੰ ਇੰਝ ਹੀ ਮੋਢਿਆਂ ‘ਤੇ ਚੁੱਕ ਕੇ ਲੈ ਕੇ ਗਏ ਤੇ ਹਸਪਤਾਲ ‘ਚ ਮਹਿਲਾ ਨੇ ਇੱਕ ਲੜਕੇ ਨੂੰ ਜਨਮ ਦਿੱਤਾ।
#Chinarwarriors got a distress call from Ramnagri in #Shopian for urgent medical assistance for a pregnant lady. In heavy snowfall, evacuation team carried the lady on a stretcher & brought her to District Hospital #Shopian.
— Chinar Corps🍁 - Indian Army (@ChinarcorpsIA) January 9, 2022
Family blessed with a baby boy.#Kashmir@adgpi pic.twitter.com/Z1VGSAnnnk
ਇਸ ਤੋਂ ਪਹਿਲਾਂ ਵੀ ਵਾਇਰਲ ਹੋਇਆ ਸੀ ਅਜਿਹਾ ਵੀਡੀਓ
ਦਸ ਦਈਏ ਇਸ ਤੋਂ ਪਹਿਲਾਂ ਹੀ ਵੀ ਅਜਿਹਾ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ‘ਚ ਐਲਓਸੀ ਬੋਨਿਆਰ ਦੇ ਘੱਘਰ ਹਿੱਲ ਪਿੰਡ ਤੋਂ ਗਰਭਵਤੀ ਮਹਿਲਾ ਨੂੰ ਹਸਪਤਾਲ ਲੈ ਜਾਣ ਲਈ ਫੌਜ ਦੇ ਜਵਾਨਾਂ ਨੂੰ ਫੋਨ ਕੀਤਾ ਗਿਆ ਸੀ।
#Kashmir #IndianArmy #Snowfall #Chinarwarriors @adgpi @NorthernComd_IA pic.twitter.com/bl2UVWkigr
— Chinar Corps🍁 - Indian Army (@ChinarcorpsIA) January 8, 2022
ਇਹ ਵੀ ਪੜ੍ਹੋ: Amritsar Airport: ਅੰਮ੍ਰਿਤਸਰ ਏਅਰਪੋਰਟ 'ਤੇ 298 ਮੁਸਾਫਰਾਂ ਨੂੰ ਦਿੱਤਾ ਕੋਰੋਨਾ ਪੌਜੇਟਿਵ ਕਰਾਰ, ਦੁਬਾਰਾ ਟੈਸਟ ਕੀਤਾ ਤਾਂ ਖੁੱਲ੍ਹੀ ਪੋਲ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: