ਪੜਚੋਲ ਕਰੋ
ਭਾਰਤੀ ਫੌਜ ਖਰੀਦੇਗੀ 5,500 ਕਰੋੜ ਦਾ ਸਾਜੋ-ਸਾਮਾਨ

ਨਵੀਂ ਦਿੱਲੀ: ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ 'ਚ ਹੋਈ ਖਰੀਦ ਪ੍ਰੀਸ਼ਦ ਦੀ ਬੈਠਕ 'ਚ ਰੱਖਿਆ ਮੰਤਰਾਲੇ ਨੇ ਹਵਾਈ ਸੈਨਾ ਲਈ 5,500 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਉਪਕਰਨ ਖਰੀਦਣ ਦੀ ਮਨਜੂਰੀ ਦਿੱਤੀ ਹੈ। ਰੱਖਿਆ ਖਰੀਦ 'ਚ ਸਵਦੇਸ਼ੀਕਰਨ ਤੇ ਸਵੈ-ਨਿਰਭਰ ਹੋਣ ਦੇ ਮੰਤਵ ਨਾਲ ਪ੍ਰੀਸ਼ਦ ਨੇ ਭਾਰਤੀ ਹਵਾਈ ਸੈਨਾ ਲਈ 12 ਉੱਚ ਸ਼ਕਤੀ ਰਡਾਰ ਖਰੀਦਣ ਨੂੰ ਵੀ ਮਨਜੂਰੀ ਦਿੱਤੀ ਹੈ। ਇਹ ਰਡਾਰ ਲੰਮੀ ਦੂਰੀ ਦੇ ਮਾਧਿਅਮ ਤੇ ਵਧੇਰੇ ਉਚਾਈ ਦੀ ਰਡਾਰ ਕਵਰੇਜ਼ ਉਪਲੱਬਧ ਕਰਾਉਣ 'ਚ ਸਮਰੱਥ ਹੋਣਗੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਲੈਫਟੀਨੈਂਟ ਜਨਰਲ ਸ਼ਰਤਚੰਦ ਨੇ ਰਿਟਾਇਰ ਮੇਜਰ ਜਨਰਲ ਬੀਸੀ ਖੰਡੂਰੀ ਦੀ ਅਗਵਾਈ 'ਚ ਹੋਈ ਮੀਟਿੰਗ 'ਚ ਕਿਹਾ ਸੀ ਕਿ ਸੈਨਾ ਦਾ 68% ਸਾਜੋ ਸਾਮਾਨ ਪੁਰਾਣਾ ਹੋ ਚੁੱਕਾ ਹੈ ਜਦਕਿ 24% ਹਥਿਆਰ ਆਧੁਨਿਕ ਤੇ ਬਾਕੀ 8% ਨੂੰ ਹੀ 'ਸਟੇਟ ਆਫ ਦਾ ਆਰਟ' ਕਿਹਾ ਜਾ ਸਕਦਾ ਹੈ।
ਟ੍ਰੈਂਡਿੰਗ ਟੌਪਿਕ





















