ਨਵੀਂ ਦਿੱਲੀ: ਕੰਨੜ ਹਫਤਾਵਾਰੀ ਅਖ਼ਬਾਰ ਦੀ ਸੰਪਾਦਕ, ਸੀਨੀਅਰ ਪੱਤਰਕਾਰ ਤੇ ਸਮਾਜਕ ਕਾਰਕੁਨ ਗ਼ੌਰੀ ਲੰਕੇਸ਼ ਦੀ ਮੰਗਲਵਾਰ ( 5 ਸਤੰਬਰ) ਦੀ ਰਾਤ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਖੱਬੇ ਪੱਖੀ ਵਿਚਾਰਧਾਰਾ ਵਾਲੀ ਗ਼ੌਰੀ ਦੀ ਹੱਤਿਆ ਦੀ ਬੁੱਧੀਜੀਵੀਆਂ ਤੇ ਪੱਤਰਕਾਰਾਂ ਨੇ ਨਿੰਦਾ ਕਰਦੇ ਹੋਏ ਇਸ ਨੂੰ ਵਿਅਕਤੀ ਦੀ ਆਜ਼ਾਦੀ ਦੀ ਮੌਤ ਦੱਸਿਆ ਹੈ।
ਉੱਥੇ ਹੀ ਇੱਕ ਜੀ ਨਿਊਜ਼ ਦੀ ਸਾਬਕਾ ਪੱਤਰਕਾਰ ਜਾਗ੍ਰਿਤੀ ਸ਼ੁਕਲਾ ਦੇ ਗ਼ੌਰੀ ਲੰਕੇਸ਼ ਦੀ ਹੱਤਿਆ ਉੱਤੇ ਟਵੀਟ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਜਾਗ੍ਰਿਤੀ ਨੇ ਆਪਣੇ ਟਵੀਟ ਵਿੱਚ ਕਿਹਾ, "ਤਾਂ ਕਾਮੀ (ਖੱਬੇਪੱਖੀ) ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਜਿਵੇਂ ਕਹਿੰਦੇ ਹਨ ਕਿ ਤੁਹਾਡੇ ਕਰਮ ਹਮੇਸ਼ਾ ਵਾਪਸ ਆਉਂਦੇ ਹਨ। ਆਮੀਨ!'


ਅਗਲੇ ਟਵੀਟ ਵਿੱਚ ਉਸ ਨੇ ਕਿਹਾ ਕਿ ਜਿਹੜੇ ਲੋਕ ਖ਼ੂਨੀ ਕ੍ਰਾਂਤੀ ਵਿੱਚ ਯਕੀਨ ਰੱਖਦੇ ਹਨ, ਉਹ ਗ਼ੌਰੀ ਲੰਕੇਸ਼ ਦੀ ਕਿਸਮਤ ਉੱਤੇ ਰੋ ਰਹੇ ਹਨ। ਖ਼ੁਦ ਉੱਤੇ ਬੀਤਦੀ ਹੈ ਤਾਂ ਕਿੰਜ ਲੱਗਦਾ ਹੈ?? ਅੱਗੇ ਜਾਗ੍ਰਿਤੀ ਨੇ ਲਿਖਿਆ, "ਗ਼ੌਰੀ ਲੰਕੇਸ਼ ਲਈ ਬਹੁਤ ਰੋਣਾ-ਧੋਣਾ ਹੋ ਗਿਆ। ਇਹ ਮਾਨਵਤਾਵਾਦੀ ਉਸ ਵਕਤ ਕਿੱਥੇ ਹੁੰਦੇ ਹਨ ਜਦੋਂ ਕੇਰਲ ਵਿੱਚ ਆਰਐਸਐਸ ਕਾਰਕੁਨਾਂ ਦੀ ਹੱਤਿਆ ਹੋ ਰਹੀ ਸੀ?"

ਜਾਗ੍ਰਿਤੀ ਦੀ ਇਸ ਟਵੀਟ ਕਰਕੇ ਅਲੋਚਨਾ ਹੋ ਰਹੀ ਹੈ। ਜੇਐਨਯੂ ਵਿਦਿਆਰਥੀ ਸੰਘ ਦੀ ਸਾਬਕਾ ਉਪ ਪ੍ਰਧਾਨ ਸ਼ਕਲਾ ਰਾਸ਼ਿਦ ਨੇ ਲਿਖਿਆ ਹੈ ਕਿ ਸੋਸ਼ਲ ਮੀਡੀਆ ਉੱਤੇ ਆਰਐਸਐਸ ਦੇ ਸਮਰਥਕ ਉਸ ਦੀ ਮੌਤ ਉੱਤੇ ਜਸ਼ਨ ਮਨਾ ਰਹੇ ਹਨ। ਗ਼ੌਰੀ ਲੰਕੇਸ਼ ਦੀ ਹੱਤਿਆ ਦਾ ਜੀ ਨਿਊਜ਼ ਦੇ ਸਾਬਕਾ ਰਿਪੋਰਟਰ ਜਾਗ੍ਰਿਤੀ ਸ਼ੁਕਲਾ ਸਮਰਥਨ ਕਰ ਰਹੀ ਹੈ।" ਸੀਨੀਅਰ ਪੱਤਰਕਾਰ ਪੱਲਵੀ ਘੋਸ਼ ਨੇ ਕਿਹਾ, ਗ਼ੌਰੀ ਲੰਕੇਸ਼ ਦੀ ਮੌਤ ਨਾਲੋਂ ਜ਼ਿਆਦਾ, ਜਾਗ੍ਰਿਤੀ ਸ਼ੁਕਲਾ ਵਰਗੇ ਲੋਕਾਂ ਨੇ ਸਾਨੂੰ ਸ਼ਰਮਿੰਦਾ ਕੀਤਾ ਹੈ।"

[embed]https://twitter.com/JagratiShukla29/status/905101542159679488?[/embed]

[embed]https://twitter.com/Shehla_Rashid/status/905130869978914816?[/embed]

[embed]https://twitter.com/JagratiShukla29/status/905108522605608961?[/embed]

[embed]https://twitter.com/JagratiShukla29/status/905110154265419776?[/embed]

[embed]https://twitter.com/JagratiShukla29/status/905122832425697280?r[/embed]

[embed]https://twitter.com/JagratiShukla29/status/905127578670776325?[/embed]

[embed]https://twitter.com/JagratiShukla29/status/905139844858355713?[/embed]