ਪੜਚੋਲ ਕਰੋ
Advertisement
ਭਾਰਤ ਦੀ ਹਵਾਈ ਮਿਸਾਈਲ ਦਾ ਸਫਲ ਪ੍ਰੀਖਣ, ਦੁਸ਼ਮਨਾਂ ਦੀ ਖੇਰ ਨਹੀ
ਭਾਰਤੀ ਨੌਸੈਨਾ ਨੇ ਮੱਧ ਦੂਰੀ ਦੀ ਜ਼ਮੀਨ ਤੋਂ ਹਵਾ ‘ਚ ਮਾਨ ਰਕਨ ਵਾਲੀ ਮੀਡੀਅਮ ਰੇਂਜ ਸਰਫੇਸ ਟੂ ਏਅਰ ਮਿਸਾਈਲ ਦਾ ਕਾਮਯਾਬ ਪ੍ਰੀਖਣ ਕੀਤਾ। ਜਿਸ ਤੋਂ ਬਾਅਦ ਇੰਡੀਅਨ ਨੇਵੀ ਉਨ੍ਹਾਂ ਦੇਸ਼ਾਂ ‘ਚ ਸ਼ਾਮਲ ਹੋ ਗਿਆ ਹੈ ਜਿਸ ਕੋਲ ਇਹ ਖਾਸ ਤਾਕਤ ਮੌਜੂਦ ਹੈ।
ਨਵੀਂ ਦਿੱਲੀ: ਭਾਰਤੀ ਨੌਸੈਨਾ ਨੇ ਮੱਧ ਦੂਰੀ ਦੀ ਜ਼ਮੀਨ ਤੋਂ ਹਵਾ ‘ਚ ਮਾਨ ਰਕਨ ਵਾਲੀ ਮੀਡੀਅਮ ਰੇਂਜ ਸਰਫੇਸ ਟੂ ਏਅਰ ਮਿਸਾਈਲ ਦਾ ਕਾਮਯਾਬ ਪ੍ਰੀਖਣ ਕੀਤਾ। ਜਿਸ ਤੋਂ ਬਾਅਦ ਇੰਡੀਅਨ ਨੇਵੀ ਉਨ੍ਹਾਂ ਦੇਸ਼ਾਂ ‘ਚ ਸ਼ਾਮਲ ਹੋ ਗਿਆ ਹੈ ਜਿਸ ਕੋਲ ਇਹ ਖਾਸ ਤਾਕਤ ਮੌਜੂਦ ਹੈ। ਇਹ ਮਿਸਾਈਲ 70 ਕਿਮੀ ਦੇ ਦਾਈਰੇ ‘ਚ ਆਉਣ ਵਾਲੀ ਮਿਸਾਈਲਾਂ, ਲੜਾਕੂ ਜਹਾਜ਼ਾਂ, ਹੈਲੀਕਾਪਟਰ, ਨਿਗਰਾਨੀ ਵਿਮਾਨਾਂ ਅਤੇ ਅਵਾਕਸ ਨੂੰ ਮਾਰ ਦਵੇਗੀ।
ਇਹ ਮਿਸਾਈਲ ਹਵਾ ‘ਚ ਇੱਕਠੇ ਆਉਣ ਵਾਲੇ ਕਈ ਦੁਸ਼ਮਨਾਂ ‘ਤੇ 360 ਡਿਗਰੀ ਘੁੰਮਕੇ ਇੱਕਠੇ ਹਮਲਾ ਕਰ ਸਕਦੀ ਹੈ। ਭਾਰਤੀ ਸੈਨਾ ਨੇ ਇਸ ਦੇ ਪ੍ਰੀਖਣ ਦੌਰਾਨ ਵੱਖ-ਵੱਖ ਹਵਾਈ ਟਾਰਗੇਟ ਨੂੰ ਇੰਟਰਸੇਪਟ ਕੀਤਾ ਗਿਆ। ਜ਼ਮੀਨ ਤੋਂ ਹਵਾ ‘ਚ ਮਾਰ ਕਰਨ ਵਾਲੇ ਇਨ੍ਹਾਂ ਮਿਸਾਈਲਾਂ ਨੂੰ ਕਲਕਤਾ ਕਲਾਸ ਦੇ ਵਿਨਾਸ਼ਕਾਰੀ ਯੁੱਧਪੋਤ ‘ਚ ਲਗਾਇਆ ਜਾ ਸਕਦਾ ਹੈ।
ਭਵਿੱਖ ‘ਚ ਭਾਰਤੀ ਨੌਸੈਨਾ ਦੇ ਸਾਰੇ ਪੋਤਾਂ ‘ਚ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਐਮਆਰਐਸਐਸਏਐਮ ਮਿਸਾਈਲ ਹਰ ਮੌਸਮ ‘ਚ ਕੰਮ ਕਰ ਸਕਦੀ ਹੈ। ਇਹ 360 ਡਿਗਰੀ ‘ਤੇ ਘੁੰਮ ਕੇ ਹਰ ਮੌਸਮ ‘ਚ ਕੰਮ ਕਰ ਸਕਦੀ ਹੈ। ਇਹ ਮਿਸਾਈਲ 14.76 ਫਟਿ ਲੰਬੀ ਅਤੇ 276 ਕਿਲੋਗ੍ਰਾਮ ਵਜਨੀ ਹੈ।
ਡੀਆਰਡੀਓ ਨੇ ਇਸ ਦੇ ਲਈ ਇਜਰਾਈਲ ਏਅਰੋਸਪੇਸ ਇੰਡਸਟ੍ਰੀਜ ਦੇ ਨਾਲ 17 ਹਜ਼ਾਰ ਕਰੋੜ ਰੁਪਏ ਦਾ ਕਰਾਰ ਕੀਤਾ ਹੈ। ਜਿਸ ਤਹਿਤ 40 ਲੌਂਚਰਸ ਅਤੇ 200 ਮਿਸਾਈਲਾਂ ਤਿਆਰ ਹੋਣਗੀਆਂ। ਅਗਲੇ ਸਾਲ ਤਕ ਇਸ ਮਿਸਾਈਲ ਦਾ ਪਹਿਲਾ ਸੈੱਟ ਤਿਆਰ ਹੋ ਜਾਵੇਗਾ ਅਤੇ 2023 ਤਕ ਇਨ੍ਹਾਂ ਦੀ ਤਾਇਨਾਤੀ ਵੀ ਹੋ ਜਾਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement