ਆਮ ਜਨਤਾ ਨੂੰ ਇੱਕ ਹੋਰ ਝਟਕਾ, ਰੇਲਵੇ ਪਲੇਟਫ਼ਾਰਮ ਟਿਕਟ ਤਿੰਨ ਗੁਣਾ ਮਹਿੰਗਾ
ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਧਾਏ ਜਾਣ ਤੋਂ ਬਾਅਦ ਹੁਣ ਰੇਲਵੇ ਨੇ ਵੀ ਆਮ ਆਦਮੀ ਨੂੰ ਵੱਡਾ ਝਟਕਾ ਦਿੱਤਾ ਹੈ। ਰੇਲਵੇ ਨੇ ਵੀ ਪਲੇਟਫ਼ਾਰਮ ਟਿਕਟ ਤੇ ਲੋਕਲ ਰੇਲਾਂ ਦੇ ਕਿਰਾਏ ਵਿੱਚ ਚੋਖਾ ਵਾਧਾ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਰੇਲਵੇ ਨੇ ਪਲੇਟਫ਼ਾਰਮ ਟਿਕਟ ਦੀਆਂ ਕੀਮਤਾਂ ਵਿੱਚ ਤਿੰਨ ਗੁਣਾ ਵਾਧਾ ਕਰ ਦਿੱਤਾ ਹੈ।
ਨਵੀਂ ਦਿੱਲੀ: ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਧਾਏ ਜਾਣ ਤੋਂ ਬਾਅਦ ਹੁਣ ਰੇਲਵੇ ਨੇ ਵੀ ਆਮ ਆਦਮੀ ਨੂੰ ਵੱਡਾ ਝਟਕਾ ਦਿੱਤਾ ਹੈ। ਰੇਲਵੇ ਨੇ ਵੀ ਪਲੇਟਫ਼ਾਰਮ ਟਿਕਟ ਤੇ ਲੋਕਲ ਰੇਲਾਂ ਦੇ ਕਿਰਾਏ ਵਿੱਚ ਚੋਖਾ ਵਾਧਾ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਰੇਲਵੇ ਨੇ ਪਲੇਟਫ਼ਾਰਮ ਟਿਕਟ ਦੀਆਂ ਕੀਮਤਾਂ ਵਿੱਚ ਤਿੰਨ ਗੁਣਾ ਵਾਧਾ ਕਰ ਦਿੱਤਾ ਹੈ।
ਪਹਿਲਾਂ ਇੱਕ ਪਲੇਟਫ਼ਾਰਮ ਟਿਕਟ ਲਈ 10 ਰੁਪਏ ਦੇਣੇ ਪੈਂਦੇ ਸਨ ਪਰ ਹੁਣ ਇਸ ਟਿਕਟ ਦੀ ਕੀਮਤ ਵਿੱਚ 3 ਗੁਣਾ ਵਾਧਾ ਕਰਦਿਆਂ ਇਸ ਨੂੰ 30 ਰੁਪਏ ਦਾ ਕਰ ਦਿੱਤਾ ਗਿਆ ਹੈ। ਦਰਅਸਲ, ਕੋਰੋਨਾ ਕਾਲ ਦੌਰਾਨ ਲੌਕਡਾਊਨ ਕਰ ਕੇ ਪਲੇਟਫ਼ਾਰਮ ਟਿਕਟ ਦੀ ਵਿਕਰੀ ਬੰਦ ਹੋ ਗ ਈਸੀ ਪਰ ਅੱਜ 12 ਵਜੇ ਤੋਂ ਬਾਅਦ ਦਿੱਲੀ ਦੇ ਸਾਰੇ ਮੁੱਖ ਰੇਲਵੇ ਸਟੇਸ਼ਨਾਂ ’ਤੇ ਪਲੇਟਫ਼ਾਰਮ ਟਿਕਟ ਮਿਲਣੇ ਸ਼ੁਰੂ ਹੋ ਜਾਣਗੇ। ਦੇਸ਼ ਦੇ ਕਈ ਸ਼ਹਿਰਾਂ ਵਿੱਚ ਪਲੇਟਫ਼ਾਰਮ ਟਿਕਟ ਦੀ ਕੀਮਤ 50 ਰੁਪਏ ਵੀ ਰੱਖੀ ਗਈ ਹੈ।
ਮੁੰਬਈ ’ਚ ਹੁਣ ਪਲੇਟਫ਼ਾਰਮ ਟਿਕਟ 50 ਰੁਪਏ ਦਾ ਮਿਲਾ ਕਰੇਗਾ। ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ, ਦਾਦਰ ਤੇ ਲੋਕਮਾਨਯ ਤਿਲਕ ਟਰਮੀਨਸ ਤੇ ਠਾਣੇ, ਕਲਿਆਣ, ਪਨਵੇਲ ਤੇ ਭਿਵੰਡੀ ’ਚ ਟਿਕਟ ਦੀ ਕੀਮਤ 10 ਰੁਪਏ ਤੋਂ ਵਧਾ ਕੇ 50 ਰੁਪਏ ਕਰ ਦਿੱਤੀ ਗਈ ਹੈ। ਇਹ ਨਵੀਂ ਦਰ ਮੁੰਬਈ ’ਚ ਇੱਕ ਮਾਰਚ ਤੋਂ ਲਾਗੂ ਹੋ ਗਈ ਸੀ, ਜੋ 15 ਜੂਨ ਤੱਕ ਪ੍ਰਭਾਵੀ ਰਹੇਗੀ।
ਰੇਲਵੇ ਦੀ ਦਲੀਲ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਸਟੇਸ਼ਨਾਂ ਉੱਤੇ ਵੱਧ ਭੀੜ ਇਕੱਠੀ ਨਾ ਹੋਵੇ, ਇਸੇ ਲਈ ਅਜਿਹਾ ਫ਼ੈਸਲਾ ਲਿਆ ਗਿਆ ਹੈ। ਇਹ ਇੱਕ ਅਸਥਾਈ ਕਦਮ ਹੈ, ਜੋ ਯਾਤਰੀਆਂ ਦੇ ਹਿਤਾਂ ਨੂੰ ਧਿਆਨ ’ਚ ਰੱਖਦਿਆਂ ਚੁੱਕਿਆ ਗਿਆ ਹੈ।