ਨਵੀਂ ਦਿੱਲੀ: ਸਰਕਾਰ ਦੇ ਕਈ ਯਤਨਾਂ ਤੋਂ ਬਾਅਦ ਵੀ ਭਾਰਤੀ ਕਾਲਜ ਤੇ ਯੂਨੀਵਰਸਿਟੀਆਂ ਗਲੋਬਲ ਰੈਕਿੰਗ 'ਚ ਪਿੱਛੇ ਹਨ। ਬੁੱਧਵਾਰ ਜਾਰੀ ਟਾਈਮਜ਼ ਹਾਇਰ ਐਜ਼ੂਕੇਸ਼ਨ ਵਰਲਡ ਰੈਂਕਿੰਗ 2019 ਦੇ ਨਤੀਜੇ ਵੀ ਭਾਰਤੀ ਵਿੱਦਿਅਕ ਸੰਸਥਾਵਾਂ ਲਈ ਨਿਰਾਸ਼ਾਜਨਕ ਰਹੇ। ਦੇਸ਼ ਦੀ ਕਿਸੇ ਵੀ ਵਿੱਦਿਅਕ ਸੰਸਥਾ ਨੂੰ ਟੌਪ 250 ਦੀ ਗਲੋਬਲ ਰੈਕਿੰਗ 'ਚ ਥਾਂ ਨਹੀਂ ਮਿਲ ਸਕੀ।


ਵੈੱਬਸਾਈਟ 'ਤੇ ਜਾਰੀ ਕੀਤੀ ਰੈਂਕਿੰਗ 'ਚ ਵਿਸ਼ਵ ਭਰ 'ਚੋਂ 1250 ਯੂਨੀਵਰਸਿਟੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਰੈਂਕਿੰਗ 'ਚ 49 ਭਾਰਤੀ ਕਾਲਜਾਂ ਨੂੰ ਥਾਂ ਦਿੱਤੀ ਗਈ ਸੀ ਪਰ ਦੇਸ਼ ਦਾ ਇੱਕ ਵੀ ਕਾਲਜ ਜਾਂ ਯੂਨੀਵਰਸਿਟੀ ਟੌਪ 250 'ਚ ਨਹੀਂ ਆ ਸਕਿਆ ਜੋ ਚਿੰਤਾ ਦਾ ਵਿਸ਼ਾ ਹੈ।


ਰੈਂਕਿੰਗ 'ਚ ਏਸ਼ੀਅਨ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਇਸ ਵਾਰ ਚੀਨ ਦੀ ਸ਼ਿਨਹੁਆ ਯੂਨੀਵਰਸਿਟੀ ਨੂੰ ਏਸ਼ੀਆ ਦੇ ਸਭ ਤੋਂ ਵਧੀਆਂ ਸੰਸਥਾ ਦਾ ਦਰਜਾ ਦਿੱਤਾ ਗਿਆ ਹੈ। ਇਹ ਲਿਸਟ 'ਚ ਪਹਿਲੇ ਨੰਬਰ 'ਤੇ ਹੈ।


ਪਿਛਲੀ ਵਾਰ ਦੀ ਰੈਂਕਿੰਗ 'ਚ ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਏਸ਼ੀਅਨ ਐਜ਼ੂਕੇਸ਼ਨਲ ਇੰਸਟੀਟਿਊਟ ਦੀ ਰੈਂਕਿੰਗ ਲਿਸਟ 'ਚ ਟੌਪ 'ਤੇ ਸੀ ਜਿਸ ਨੂੰ ਹੁਣ ਚੀਨ ਦੀ ਯੂਨੀਵਰਸਿਟੀ ਨੇ ਪਛਾੜ ਦਿੱਤਾ ਹੈ। ਵਿਸ਼ਵ ਰੈਂਕਿੰਗ ਦੀ ਗੱਲ ਕਰੀਏ ਤਾਂ ਇਸ 'ਚ ਸ਼ਿਨਹੁਆ ਯੂਨੀਵਰਸਿਟੀ 22ਵੇਂ ਸਥਾਨ 'ਤੇ ਹੈ। ਉੱਥੇ ਹੀ ਵਿਸ਼ਵ ਦੀਆਂ ਟੌਪ ਯੂਨੀਵਰਸਿਟੀਆਂ ਦੀ ਗੱਲ ਕਰੀਏ ਤਾਂ ਇਸ 'ਚ ਯੂਨਾਇਟਡ ਕਿੰਗਡਮ ਦੀ ਯੂਨੀਵਰਸਿਟੀ ਆਫ ਆਕਸਫੋਰਡ ਤੇ ਯੂਨੀਵਰਸਿਟੀ ਤੇ ਕੈਂਬ੍ਰਿਜ਼ ਪਹਿਲ ਦੋ ਸਥਾਨਾਂ 'ਤੇ ਕਾਬਜ਼ ਹਨ।


ਟੌਪ ਭਾਰਤੀ ਇੰਸਟੀਟਿਊਟ:
ਭਾਰਤੀ ਵਿਗਿਆਨ ਸੰਸਥਾ ਬੈਂਗਲੁਰੂ
ਆਈਆਈਟੀ ਇੰਦੌਰ
ਆਈਆਈਟੀ ਬੰਬੇ
ਆਈਆਈਟੀ ਰੁੜਕੀ
ਜੇਐਸਐਸ ਅਕੈਡਮੀ ਆਫ ਹਾਇਰ ਐਜ਼ੂਕੇਸ਼ਨ ਐਂਡ ਰਿਸਰਚ
ਆਈਆਈਟੀ ਦਿੱਲੀ
ਆਈਆਈਟੀ ਕਾਨਪੁਰ
ਆਈਆਈਟੀ ਖੜਗਪੁਰ
ਸਾਵਿੱਤ੍ਰੀ ਬਾਈ ਫੁਲੇ ਪੂਨਾ ਯੂਨੀਵਰਸਿਟੀ
ਆਮ੍ਰਿਤਾ ਯੂਨੀਵਰਸਿਟੀ