ਨਵੀਂ ਦਿੱਲੀ: ਐਡਲਟ੍ਰੀ ਯਾਨੀ ਵਿਆਹੁਤਾ ਔਰਤ ਨਾਲ ਉਸ ਦੇ ਪਤੀ ਦੀ ਮਰਜ਼ੀ ਜਾਂ ਜਾਣਕਾਰੀ ਤੋਂ ਬਿਨਾ ਸਬੰਧ ਬਣਾਉਣਾ, ਭਾਰਤ ਵਿੱਚ ਹੁਣ ਜੁਰਮ ਨਹੀਂ ਰਿਹਾ। ਸੁਪਰੀਮ ਕੋਰਟ ਨੇ ਭਾਰਤੀ ਕਾਨੂੰਨ ਵਿੱਚੋਂ ਆਈਪੀਸੀ ਧਾਰਾ 497 ਨੂੰ ਗ਼ੈਰ ਸੰਵਿਧਾਨਕ ਕਰਾਰ ਦਿੰਦਿਆਂ ਹੋਇਆਂ ਬੀਤੇ ਕੱਲ੍ਹ ਖ਼ਤਮ ਕਰ ਦਿੱਤਾ। ਹਾਲਾਂਕਿ, ਅਦਾਲਤ ਨੇ ਕਿਹਾ ਹੈ ਕਿ ਆਪਣੇ ਪਤੀ ਜਾਂ ਪਤਨੀ ਤੋਂ ਇਲਾਵਾ ਬਾਹਰ ਕਿਸੇ ਨਾਲ ਸਬੰਧ ਹੋਣੇ ਹੋਰ ਜੁਰਮਾਂ ਦੇ ਨਾਲ-ਨਾਲ ਤਲਾਕ ਦਾ ਆਧਾਰ ਰਹੇਗਾ, ਪਰ ਇਸ ਲਈ ਸਜ਼ਾ ਨਹੀਂ ਹੋ ਸਕਦੀ।


ਸੁਪਰੀਮ ਕੋਰਟ ਦਾ ਤਰਕ ਹੈ ਕਿ ਇਸ ਧਾਰਾ ਕਾਰਨ ਔਰਤਾਂ ਦੇ ਸਵੈਮਾਣ ਨੂੰ ਠੇਸ ਪਹੁੰਚਦੀ ਹੈ ਤੇ ਔਰਤਾਂ ਨੂੰ ਮਰਦਾਂ ਦੀ ਜਾਇਦਾਦ ਬਣਾ ਦਿੱਤਾ ਗਿਆ ਸੀ। ਜੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ 158 ਸਾਲ ਪੁਰਾਣੀ ਸੰਵਿਧਾਨ ਦੀ ਧਾਰਾ 497 ਨੂੰ ਰੱਦ ਕਰ ਦਿੱਤਾ ਹੈ।

ਭਾਰਤ ਹੁਣ ਐਡਲਟ੍ਰੀ ਨੂੰ ਖ਼ਤਮ ਕਰਨ ਵਾਲੇ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਅਮਰੀਕਾ ਵਰਗੇ ਵਿਕਸਤ ਤੇ ਆਧੁਨਿਕ ਮੰਨੇ ਜਾਂਦੇ ਦੇਸ਼ ਵਿੱਚ ਵੀ ਕਿਤੇ-ਕਿਤੇ ਇਸ ਨੂੰ ਜੁਰਮ ਸਮਝਿਆ ਜਾਂਦਾ ਹੈ। ਕਿਹੜੇ ਦੇਸ਼ਾਂ ਵਿੱਚ ਐਡਲਟ੍ਰੀ ਨੂੰ ਹਾਲੇ ਗ਼ੈਰਕਾਨੂੰਨੀ ਕੰਮ ਸਮਝਿਆ ਜਾਂਦਾ ਤੇ ਕਿੰਨਾ ਵਿੱਚ ਨਹੀਂ, ਆਓ ਤੁਹਾਨੂੰ ਦੱਸਦੇ ਹਾਂ।

ਉਹ ਦੇਸ਼ ਜਿੱਥੇ ਐਡਲਟ੍ਰੀ ਜੁਰਮ ਹੈ-

  1. ਅਫ਼ਗਾਨਿਸਤਾਨ

  2. ਬੰਗਲਾਦੇਸ਼

  3. ਇੰਡੋਨੇਸ਼ੀਆ

  4. ਈਰਾਨ

  5. ਮਾਲਦੀਪ

  6. ਨੇਪਾਲ

  7. ਪਾਕਿਸਤਾਨ

  8. ਫ਼ਿਲੀਪੀਨ

  9. ਸੰਯੁਕਤ ਅਰਬ ਅਮਿਰਾਤ

  10. ਅਮਰੀਕਾ ਦੇ ਕੁਝ ਸੂਬੇ

  11. ਅਲਜ਼ੀਰੀਆ

  12. ਕਾਂਗੋ ਗਣਰਾਜ

  13. ਮੋਰੱਕੋ

  14. ਨਾਈਜੀਰੀਆ


ਉਹ ਦੇਸ਼ ਜਿੱਥੇ ਐਡਲਟ੍ਰੀ ਜੁਰਮ ਦੀ ਸ਼੍ਰੇਣੀ ਵਿੱਚੋਂ ਬਾਹਰ ਹੈ-

  1. ਚੀਨ

  2. ਜਾਪਾਨ

  3. ਬ੍ਰਾਜ਼ੀਲ

  4. ਨਿਊਜ਼ੀਲੈਂਡ

  5. ਆਸਟ੍ਰੇਲੀਆ

  6. ਸਕਾਟਲੈਂਡ

  7. ਨੀਦਰਲੈਂਡ

  8. ਡੈਨਮਾਰਕ

  9. ਫ਼ਰਾਂਸ

  10. ਜਰਮਨੀ

  11. ਆਸਟ੍ਰੀਆ

  12. ਆਇਰਲੈਂਡ

  13. ਬਾਰਬਾਡੋਸ

  14. ਬਰਮੂਡਾ

  15. ਜਮਾਇਕਾ

  16. ਤ੍ਰਿਨਿਦਾਦ ਤੇ ਟੋਬੈਗੋ

  17. ਸੇਸ਼ਲਜ਼

  18. ਦੱਖਣੀ ਕੋਰੀਆ

  19. ਗੁਆਟੇਮਾਲਾ

  20. ਭਾਰਤ