ਪੜਚੋਲ ਕਰੋ
Advertisement
ਕੋਹਲੀ ਨੇ ਜੜਿਆ ਸੈਂਕੜਾ ਤੇ ਧੋਨੀ ਨੇ ਛੱਕੇ ਨਾਲ ਜਿਤਾਇਆ ਮੈਚ, ਆਸਟ੍ਰੇਲੀਆ ਖ਼ਿਲਾਫ਼ ਲੜੀ ਬਰਾਬਰੀ 'ਤੇ
ਸਿਡਨੀ: ਐਡੀਲੇਡ ਵਿੱਚ ਤਿੰਨ ਇੱਕ ਦਿਨਾਂ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿੱਚ ਦੀ ਭਾਰਤ ਨੇ ਆਸਟ੍ਰੇਲੀਆ ਨੂੰ ਛੇ ਵਿਕਟਾਂ ਨਾਲ ਮਾਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮਹਿਮਾਨ ਟੀਮ ਨੇ ਸੀਰੀਜ਼ ਵਿੱਚ ਬਰਾਬਰੀ ਕਰ ਲਈ ਹੈ। ਇਸ ਮੈਚ ਵਿੱਚ ਬੇਸ਼ੱਕ ਕਪਤਾਨ ਵਿਰਾਟ ਕੋਹਲੀ ਨੇ ਸੈਂਕੜਾ ਜੜਿਆ ਪਰ ਸਾਬਕਾ ਕਪਤਾਨ ਐਮ.ਐਸ. ਧੋਨੀ ਨੇ ਛੱਕਾ ਮਾਰ ਕੇ ਮੈਚ ਨੂੰ ਜਿੱਤ ਦਿਵਾਈ।
ਆਸਟ੍ਰੇਲੀਆ ਨੇ 298 ਦੌੜਾਂ ਦਾ ਵੱਡਾ ਟੀਚਾ ਦਿੱਤਾ ਸੀ, ਜਿਸ ਨੂੰ ਭਾਰਤੀ ਟੀਮ ਨੇ 50ਵੇਂ ਓਵਰ ਵਿੱਚ ਚਾਰ ਵਿਕਟਾਂ ਗੁਆ ਕੇ ਪੂਰਾ ਕਰ ਲਿਆ। ਵਿਰਾਟ ਕੋਹਲੀ ਨੇ ਕਪਤਾਨੀ ਪਾਰੀ ਖੇਡਦਿਆਂ ਹੋਇਆਂ 112 ਗੇਂਦਾਂ ਵਿੱਚ ਸ਼ਾਨਦਾਰ 104 ਦੌੜਾਂ ਬਣਾਈਆਂ। ਕੋਹਲੀ ਦਾ ਨੇ ਇਸ ਸੈਂਕੜੇ ਨਾਲ ਕੌਮਾਂਤਰੀ ਕਰੀਅਰ ਵਿੱਚ 64, ਇੱਕ ਦਿਨਾ ਮੈਚਾਂ ਵਿੱਚ 39ਵਾਂ ਅਤੇ ਆਸਟ੍ਰੇਲੀਆ ਦੀ ਧਰਤੀ 'ਤੇ ਪੰਜਵਾਂ ਸੈਂਕੜਾ ਹੈ।
ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਦੀ ਜੋੜੀ ਨੇ ਠੀਕ ਸ਼ੁਰੂਆਤ ਕੀਤੀ ਤੇ ਤੀਜੇ ਸਥਾਨ 'ਤੇ ਕੋਹਲੀ ਨੇ ਆ ਕੇ ਫੱਟੇ ਚੱਕ ਬੱਲੇਬਾਜ਼ੀ ਕੀਤੀ। ਪਰ ਕੋਹਲੀ ਮਗਰੋਂ ਦੌੜਾਂ ਦੀ ਰਫ਼ਤਾਰ ਘਟਣ ਕਾਰਨ ਸੰਕਟ ਦੇ ਬੱਦਲ ਬਣਨ ਹੀ ਲੱਗੇ ਸਨ ਕਿ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਨੇ ਮੋਰਚਾ ਸਾਂਭ ਲਿਆ। ਧੋਨੀ ਨੇ 54 ਗੇਂਦਾਂ ਵਿੱਚ ਦੋ ਛੱਕਿਆਂ ਦੀ ਮਦਦ ਨਾਲ 55 ਦੌੜਾਂ ਬਣਾਈਆਂ। ਧੋਨੀ ਨੇ 50ਵੇਂ ਓਵਰ ਦੀ ਪਹਿਲੀ ਗੇਂਦ 'ਤੇ ਛੱਕਾ ਜੜ ਕੇ ਆਸਟ੍ਰੇਲੀਆ ਦੇ ਟੀਚੇ ਦੀ ਬਰਾਬਰੀ ਕਰ ਲਈ, ਅਗਲੀ ਗੇਂਦ 'ਤੇ ਆਸਾਨ ਇੱਕ ਰਨ ਲੈ ਕੇ ਮੈਚ ਜਿੱਤਿਆ। ਇਹ ਵੀ ਪੜ੍ਹੋ: ਰੋਹਿਤ ਦਾ ਸ਼ਾਨਦਾਰ ਸੈਂਕੜਾ ਨਾ ਆਇਆ ਕੰਮ, ਆਸਟ੍ਰੇਲੀਆ ਹੱਥੋਂ ਭਾਰਤ ਨੂੰ ਪਹਿਲੇ ਮੈਚ 'ਚ ਮਿਲੀ ਹਾਰ ਮੇਜ਼ਬਾਨ ਟੀਮ ਨੇ ਸੰਯੁਕਤ ਖੇਡ ਦਾ ਮੁਜ਼ਾਹਰਾ ਕੀਤਾ ਤੇ ਇੱਕ ਬੱਲੇਬਾਜ਼ ਤੋਂ ਇਲਾਵਾ ਕਿਸੇ ਵੀ ਖਿਡਾਰੀ ਨੇ ਅਰਧ ਸੈਂਕੜਾ ਵੀ ਪੂਰਾ ਨਹੀਂ ਕੀਤਾ। ਫਿਰ ਵੀ ਨੌਂ ਵਿਕਟਾਂ ਦੇ ਨੁਕਸਾਨ 'ਤੇ 298 ਦੌੜਾਂ ਬਣਾ ਲਈਆਂ, ਜਿਸ ਵਿੱਚ ਸ਼ੌਨ ਮਾਰਸ਼ ਦੀਆਂ ਸ਼ਾਨਦਾਰ 131 ਦੌੜਾਂ ਵੀ ਸ਼ਾਮਲ ਹਨ। ਬੇਸ਼ੱਕ ਬੱਲੇਬਾਜ਼ਾਂ ਨੇ ਆਪਣਾ ਕੰਮ ਕੀਤਾ ਪਰ ਆਸਟ੍ਰੇਲੀਆਈ ਗੇਂਦਬਾਜ਼ ਭਾਰਤੀ ਬੱਲੇਬਾਜ਼ਾਂ ਨੂੰ ਠੱਲ੍ਹਣ ਵਿੱਚ ਨਾਕਾਮ ਰਹੇ। ਦੂਜੇ ਮੈਚ ਵਿੱਚ ਭਾਰਤ ਦੀ ਜਿੱਤ ਨਾਲ ਹੁਣ ਲੜੀ ਦਾ ਆਖ਼ਰੀ ਮੈਚ ਕਾਫੀ ਰੁਮਾਂਚਕ ਰਹੇਗਾ।2nd ODI. It's all over! India won by 6 wickets https://t.co/YEn4BQ8Sfv #AusvInd #TeamIndia
— BCCI (@BCCI) January 15, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਤਕਨਾਲੌਜੀ
ਪੰਜਾਬ
ਸਿਹਤ
Advertisement