Indigo Flight Emergency Landing: ਹਵਾ 'ਚ ਫੇਲ੍ਹ ਹੋਇਆ ਫਲਾਈਟ ਦਾ ਇੰਜਣ, 224 ਯਾਤਰੀਆਂ ਵਿਚਾਲੇ ਪੈ ਗਿਆ ਚੀਕ ਚਿਹਾੜਾ, ਜਾਣੋ ਫਿਰ ਕੀ ਹੋਇਆ...
Indigo Flight Emergency Landing: ਚੇਨਈ ਹਵਾਈ ਅੱਡੇ 'ਤੇ ਮੰਗਲਵਾਰ ਦੇਰ ਰਾਤ ਇੱਕ ਇੰਡੀਗੋ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਟਾਈਮਜ਼ ਆਫ਼ ਇੰਡੀਆ ਦੇ ਅਨੁਸਾਰ, ਇਹ ਫਲਾਈਟ ਕੋਲਕਾਤਾ ਤੋਂ ਚੇਨਈ ਜਾ ਰਹੀ ਸੀ...

Indigo Flight Emergency Landing: ਚੇਨਈ ਹਵਾਈ ਅੱਡੇ 'ਤੇ ਮੰਗਲਵਾਰ ਦੇਰ ਰਾਤ ਇੱਕ ਇੰਡੀਗੋ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਟਾਈਮਜ਼ ਆਫ਼ ਇੰਡੀਆ ਦੇ ਅਨੁਸਾਰ, ਇਹ ਫਲਾਈਟ ਕੋਲਕਾਤਾ ਤੋਂ ਚੇਨਈ ਜਾ ਰਹੀ ਸੀ। ਫਲਾਈਟ ਚੇਨਈ ਵਿੱਚ ਉਤਰਨ ਹੀ ਵਾਲੀ ਸੀ ਜਦੋਂ ਪਾਇਲਟ ਨੂੰ ਅਹਿਸਾਸ ਹੋਇਆ ਕਿ ਖੱਬਾ ਇੰਜਣ ਫੇਲ੍ਹ ਹੋ ਗਿਆ ਹੈ। ਜਿਸ ਤੋਂ ਬਾਅਦ ਅਚਾਨਕ ਹੜਕੰਪ ਮੱਚ ਗਿਆ।
ਇਸ ਦੌਰਾਨ ਏਅਰਪੋਰਟਸ ਅਥਾਰਟੀ ਆਫ਼ ਇੰਡੀਆ (AAI) ਦੇ ਅਧਿਕਾਰੀਆਂ ਮੁਤਾਬਕ, ਕੋਲਕਾਤਾ ਤੋਂ ਚੇਨਈ ਆ ਰਹੀ ਇੰਡੀਗੋ ਫਲਾਈਟ 6E-723 (ਜਿਸ 'ਚ 224 ਲੋਕ ਸਵਾਰ ਸਨ) ਨੇ 11 ਅਗਸਤ ਦੀ ਰਾਤ 11:29 ਵਜੇ ਫੁੱਲ ਇਮਰਜੈਂਸੀ ਐਲਾਨ ਕੀਤੀ।
ਲੈਂਡਿੰਗ ਤੋਂ ਪਹਿਲਾਂ ਇੰਜਣ ਫੇਲ੍ਹ ਹੋਣ ਦਾ ਪਤਾ ਲੱਗਿਆ ?
ਫਲਾਈਟ ਨੇ ਰਾਤ 11:30 ਵਜੇ ਪਹੁੰਚਣਾ ਸੀ, ਪਰ ਲੈਂਡਿੰਗ ਦੀ ਤਿਆਰੀ ਦੌਰਾਨ ਪਾਇਲਟ ਨੂੰ ਪਤਾ ਲੱਗਾ ਕਿ ਖੱਬਾ ਇੰਜਣ ਖਰਾਬ ਹੋ ਗਿਆ ਹੈ। ਇਸ ਤੋਂ ਬਾਅਦ ਏਅਰ ਟ੍ਰੈਫਿਕ ਕੰਟਰੋਲ ਨੂੰ ਇਸ ਦੀ ਸੂਚਨਾ ਦਿੱਤੀ ਗਈ ਅਤੇ ਏਅਰਪੋਰਟ ਅਧਿਕਾਰੀਆਂ ਨੇ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਲਈ ਐਮਰਜੈਂਸੀ ਰਿਸਪਾਂਸ ਉਪਾਅ ਸ਼ੁਰੂ ਕਰ ਦਿੱਤੇ।
ਸੁਰੱਖਿਅਤ ਰਨਵੇ 'ਤੇ ਉਤਰਿਆ ਜਹਾਜ਼
ਜਹਾਜ਼ ਰਾਤ 11:37 ਵਜੇ ਰਨਵੇ 25 'ਤੇ ਸੁਰੱਖਿਅਤ ਉਤਰਿਆ, ਜਿਸ 'ਚ ਸਵਾਰ ਸਾਰੇ 224 ਲੋਕ ਸੁਰੱਖਿਅਤ ਸਨ। ਰਾਤ 11:47 ਵਜੇ ਫੁੱਲ ਇਮਰਜੈਂਸੀ ਹਟਾ ਲਈ ਗਈ। ਏਅਰਪੋਰਟ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਸਾਰੇ ਕੰਮਕਾਜ ਆਮ ਰਹੇ।
4 ਅਗਸਤ: ਏਅਰ ਇੰਡੀਆ ਦੀ ਫਲਾਈਟ ਅਚਾਨਕ 300 ਫੁੱਟ ਹੇਠਾਂ ਆਈ, 17 ਜ਼ਖਮੀ
ਥਾਈਲੈਂਡ ਦੇ ਫੁਕੇਟ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਇੱਕ ਫਲਾਈਟ 4 ਅਗਸਤ ਨੂੰ ਅਚਾਨਕ ਲਗਭਗ 300 ਫੁੱਟ ਹੇਠਾਂ ਡਿੱਗ ਗਈ। ਇਹ ਘਟਨਾ ਓਡੀਸ਼ਾ ਦੇ ਝਾਰਸੁਗੁੜਾ ਨੇੜੇ ਵਾਪਰੀ, ਜਦੋਂ ਏਅਰਬੱਸ ਏ320 ਲਗਭਗ 36,220 ਫੁੱਟ ਦੀ ਉਚਾਈ 'ਤੇ ਉੱਡ ਰਹੀ ਸੀ। ਹਾਲਾਂਕਿ, ਬਾਅਦ ਵਿੱਚ ਉਡਾਣ ਦਿੱਲੀ ਵਿੱਚ ਸੁਰੱਖਿਅਤ ਉਤਰ ਗਈ। ਇਸ ਘਟਨਾ ਵਿੱਚ 17 ਯਾਤਰੀ ਜ਼ਖਮੀ ਹੋ ਗਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟ੍ਰੈਂਡਿੰਗ ਟੌਪਿਕ



















